ਜਲੰਧਰ (ਵੈੱਬਡੈਸਕ)— ਸੂਬੇ 'ਚ ਵਾਤਾਵਰਣ ਲਗਾਤਾਰ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਤੇ ਸੂਬੇ 'ਚ ਸਭ ਤੋਂ ਵਧ ਪ੍ਰਦੂਸ਼ਿਤ ਸ਼ਹਿਰ ਹੈ ਜਲੰਧਰ। ਅੱਜ ਹਾਲਾਤ ਇਹ ਹਨ ਕਿ ਜਲੰਧਰ ਦੀ ਹਵਾ ਲੁਧਿਆਣਾ ਤੋਂ ਵੀ ਜ਼ਿਆਦਾ ਪ੍ਰਦੂਸ਼ਿਤ ਹੈ ਅਤੇ ਪਾਣੀ ਤੇ ਮਿੱਟੀ ਵੀ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਮੁਕਾਬਲੇ ਪ੍ਰਦੂਸ਼ਣ ਦੇ ਮਾਮਲੇ 'ਚ ਅੱਗੇ ਹੈ। ਹਵਾ, ਮਿੱਟੀ ਤੇ ਪਾਣੀ ਅਤੇ ਆਵਾਜ਼ ਪ੍ਰਦੂਸ਼ਣ ਦੇ ਮਾਮਲੇ 'ਚ ਜਲੰਧਰ ਲਗਾਤਾਰ ਅੱਗੇ ਵਧ ਰਿਹਾ ਹੈ।
ਲਗਾਤਾਰ ਖ਼ਰਾਬ ਹੋ ਰਹੀ ਹਵਾ
ਲਗਾਤਾਰ ਵਧ ਰਿਹਾ ਪ੍ਰਦੂਸ਼ਣ ਜਲੰਧਰ ਸ਼ਹਿਰ ਦੀ ਆਬੋ ਹਵਾ ਨੂੰ ਮੱਧ ਸ਼੍ਰੇਣੀ 'ਚ ਲੈ ਆਇਆ ਹੈ। ਹਾਲਾਤ ਇਹ ਹੋ ਗਏ ਹਨ ਕਿ ਖੇਡ ਨਗਰੀ ਜਲੰਧਰ ਦੀ ਹਵਾ ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ ਤੋਂ ਵੀ ਜ਼ਿਆਦਾ ਪ੍ਰਦੂਸ਼ਿਤ ਹੈ। ਮੰਗਲਵਾਰ ਨੂੰ ਪੰਜਾਬ ਕੰਟਰੋਲ ਬੋਰਡ ਵੱਲੋਂ ਕੀਤੀ ਗਈ ਜਾਂਚ ਵਿਚ ਹਵਾ ਦੀ ਕੁਆਲਟੀ ਵਿਚ ਇਹ ਸਾਹਮਣੇ ਆਇਆ ਹੈ ਕਿ ਜਲੰਧਰ ਦੀ ਹਵਾ ਸਭ ਤੋਂ ਵਧ ਪ੍ਰਦੂਸ਼ਿਤ ਰਹੀ ਹੈ। ਲੁਧਿਆਣਾ ਵਰਗੇ ਸਨਅਤੀ ਸ਼ਹਿਰ ਤੋਂ ਵੀ ਵਧ ਜਲੰਧਰ ਦੀ ਹਵਾ ਪ੍ਰਦੂਸ਼ਿਤ ਹੈ, ਜੋ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਮੰਗਲਵਾਰ ਨੂੰ ਜਲੰਧਰ ਦੀ ਏਅਰ ਕੁਆਲਟੀ ਇੰਡੈਕਸ (ਏਏਕਿਊਆਈ) 160 ਦਾ ਅੰਕੜਾ ਦਿਖਾ ਰਹੀ ਸੀ, ਜੋ ਪੰਜਾਬ ਦੇ ਚਾਰੇ ਮਹਾਨਗਰਾਂ 'ਚੋਂ ਸਭ ਤੋਂ ਵਧ ਰਿਹਾ ਹੈ।
ਪੰਜਾਬ ਕੰਟਰੋਲ ਬੋਰਡ ਵੱਲੋਂ ਜਲੰਧਰ ਦੇ ਸਰਕਟ ਹਾਊਸ 'ਚ ਹਵਾ 'ਚ ਪ੍ਰਦੂਸ਼ਣ ਦਾ ਪੱਧਰ ਜਾਨਣ ਲਈ ਯੰਤਰ ਲਗਾਇਆ ਗਿਆ ਹੈ, ਜਿਸ ਤੋਂ ਰੋਜ਼ਾਨਾ ਪੱਧਰ 'ਤੇ ਪ੍ਰਦੂਸ਼ਣ ਦਾ ਪੱਧਰ ਜਾਣਿਆ ਜਾਂਦਾ ਹੈ। ਪਿਛਲੇ ਇਕ ਹਫਤੇ 'ਚ ਜਲੰਧਰ 'ਚ ਹਵਾ 'ਚ ਪ੍ਰਦੂਸ਼ਣ ਦਾ ਪੱਧਰ ਇਕ ਵੀ ਦਿਨ ਬਹੁਤ ਚੰਗਾ ਜਾਂ ਤਸੱਲੀਬਖਸ਼ ਨਹੀਂ ਰਿਹਾ ਅਤੇ ਲਗਾਤਾਰ ਮੱਧ ਸ਼੍ਰੇਣੀ 'ਚ ਹੀ ਆਉਂਦਾ ਰਿਹਾ ਹੈ।
ਜਲੰਧਰ 'ਚ ਅਫਸਰਾਂ ਨੇ ਪੇਸ਼ ਕੀਤੀ ਮਿਸਾਲ, ਖੁਦ ਬੂਟੇ ਲਗਾ ਕੇ ਕਰ ਰਹੇ ਨੇ ਸੰਭਾਲ
NEXT STORY