ਜਲੰਧਰ— ਗੱਲ ਬੂਟੇ ਲਗਾਉਣ ਦੀ ਹੋਵੇ ਜਾਂ ਬਚਾਉਣ ਦੀ ਸਰਕਾਰੀ ਵਿਭਾਗਾਂ 'ਚ ਅਕਸਰ ਇਹ ਵੱਡੇ ਅਫਸਰਾਂ ਦੇ ਆਦੇਸ਼-ਨਿਰਦੇਸ਼ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਜਾਂਦੇ ਹਨ ਪਰ ਜਲੰਧਰ 'ਚ ਅਜਿਹਾ ਨਹੀਂ ਹੈ। ਇਥੇ ਬਦਲਾਅ ਲਿਆਉਣ ਦੀ ਅਪੀਲ ਨਾਲ ਵਾਤਾਵਰਣ ਬਚਾਉਣ ਦੀ ਪਹਿਲ ਵੱਡੇ ਅਫਸਰਾਂ ਨੇ ਖੁਦ ਕੀਤੀ ਹੈ। ਇਸ ਦੀ ਅਗਵਾਈ ਜ਼ਿਲੇ ਦੇ ਸਭ ਤੋਂ ਸੀਨੀਅਰ ਅਫਸਰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਏ. ਡੀ. ਸੀ. ਡੀ. ਕੁਲਵੰਤ ਸਿੰਘ, ਐੱਸ. ਡੀ. ਐੱਮ. ਪਰਮਵੀਰ ਸਿੰਘ ਨਾਲ ਮਿਲ ਕੇ ਕੀਤੀ। ਇਥੇ ਜ਼ਿਲਾ ਪ੍ਰਸ਼ਾਸਨ ਕੰਪਲੈਕਸ 'ਚ ਦਰਜਾ ਚਾਰ ਕਰਮਚਾਰੀਆਂ ਤੋਂ ਲੈ ਕੇ ਡਿਪਟੀ ਕਮਿਸ਼ਨਰ ਤੱਕ ਸਾਰੇ ਬੂਟੇ ਲਗਾ ਰਹੇ ਹਨ। ਲਗਭਗ 250 ਬੂਟੇ ਲਗਾ ਚੁੱਕੇ ਹਨ।
ਖਾਸੀਅਤ ਇਹ ਕਿ ਸੰਭਾਲ ਦੀ ਜ਼ਿੰਮੇਵਾਰੀ ਵੀ ਲਈ ਖੁਦ
ਖਾਸੀਅਤ ਇਹ ਵੀ ਹੈ ਕਿ ਇਹ ਪਹਿਲ ਸਿਰਫ ਬੂਟੇ ਲਗਾ ਕੇ ਤਸਵੀਰਾਂ ਖਿੱਚਵਾਉਣ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਕਰਮਚਾਰੀਆਂ ਅਤੇ ਅਫਸਰਾਂ ਨੇ ਲਈ ਹੈ। ਸਾਰਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਇਸ ਦੇ ਲਈ ਹਰ ਬੂਟੇ ਦੀ ਰੱਖਿਆ ਲਈ ਲੱਗੇ ਟ੍ਰੀ-ਗਾਰਡ 'ਤੇ ਬਕਾਇਦਾ ਨੇਮ ਪਲੇਟ ਲੱਗੀ ਹੋਈ ਹੈ। ਇਸ ਪਲੇਟ 'ਤੇ ਸਿਰਫ ਨਾਮ ਹੀ ਨਹੀਂ ਸਗੋਂ ਅਫਸਰ ਦਾ ਅਹੁਦਾ ਵੀ ਲਿਖਿਆ ਹੋਇਆ ਹੈ ਤਾਂਕਿ ਜੇਕਰ ਕੋਈ ਅਫਸਰ ਬਦਲ ਵੀ ਜਾਵੇ ਤਾਂ ਉਨ੍ਹਾਂ ਦੀ ਥਾਂ 'ਤੇ ਆਉਣ ਵਾਲੇ ਅਫਸਰ ਬੂਟੇ ਦੀ ਜ਼ਿੰਮੇਵਾਰੀ ਨਿਭਾਉਣ।
ਅਫਸਰਾਂ ਦੀ ਇਸ ਪਹਿਲ ਦੇ ਨਾਲ ਹੋਰ ਵੀ ਲੋਕ ਜੁੜੇ ਅਤੇ ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਇਹ ਬੂਟੇ ਮੁਹੱਈਆ ਕਰਵਾਏ ਸ਼ਹਿਰ ਦੇ ਸੀਨੀਅਰ ਡਾਕਟਰ ਜੀ. ਐੱਸ. ਪਰੁਥੀ ਨੇ ਇਨ੍ਹਾਂ ਦੇ ਲਈ ਟੀ-ਗਾਰਡ ਉਪਲੱਬਧ ਕਰਵਾਏ। ਬੂਟੇ ਲਗਾਉਣ ਤੋਂ ਬਾਅਦ ਅਫਸਰ ਅਤੇ ਕਰਮਚਾਰੀ ਇਸ ਦੀ ਦੇਖਭਾਲ ਵੀ ਕਰਨ, ਇਸ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਐੱਸ. ਡੀ. ਐੱਮ. ਪਰਮਵੀਰ ਸਿੰਘ ਨੂੰ ਸੌਂਪੀ ਗਈ ਹੈ। ਉਥੇ ਹੀ ਬੂਟੇ ਖਰਾਬ ਨਾ ਹੋਣ, ਇਸ ਦੇ ਲਈ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਡਾ. ਜਸਵਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਹੈ। ਅਫਸਰਾਂ ਦੀ ਕੋਸ਼ਿਸ਼ ਜ਼ਿਲਾ ਪ੍ਰਸ਼ਾਸਨ ਕੰਪਲੈਕਸ ਨੂੰ ਸਭ ਤੋਂ ਵੱਧ ਹਰੇ ਕੰਪਲੈਕਸ ਵਾਲੇ ਸਰਕਾਰੀ ਦਫਤਰ 'ਚ ਬਦਲਣ ਦੀ ਹੈ, ਤਾਂਕਿ ਇਥੇ ਉਦਾਹਰਣ ਪੇਸ਼ ਕਰਕੇ ਅੱਗੇ ਵੀ ਆਮ ਲੋਕਾਂ ਨੂੰ ਉਹ ਅਪੀਲ ਕਰ ਸਕਣ।
ਡੀ. ਸੀ. ਨੂੰ ਇੰਝ ਆਇਆ ਆਈਡੀਆ
ਜ਼ਿਲਾ ਪ੍ਰਸ਼ਾਸਨ ਕੰਪਲੈਕਸ 'ਚ ਡਿਪਟੀ ਕਮਿਸ਼ਨਰ ਦੇ ਇਲਾਵਾ ਆਰ. ਟੀ. ਏ., ਲੇਬਰ, ਰੋਜ਼ਗਾਰ, ਤਹਿਸੀਲ, ਸੁਵਿਧਾ ਸੈਂਟਰ, ਵੈੱਲਫੇਅਰ, ਸਕਿਓਰਿਟੀ ਦਫਤਰ ਆਉਂਦਾ ਹੈ। ਅਜਿਹੇ 'ਚ ਰੋਜ਼ਾਨਾ ਇਥੇ ਕਈ ਲੋਕ ਆਪਣੀ ਫਰਿਆਦ ਲੈ ਕੇ ਆਉਂਦੇ ਹਨ। ਕੰਪਲੈਕਸ 'ਚ ਇੰਨੇ ਵੇਟਿੰਗ ਹਾਲ ਨਹੀਂ ਹਨ, ਇਸ ਲਈ ਜ਼ਿਆਦਾਤਰ ਲੋਕ ਗਰਮੀ ਤੋਂ ਬਾਹਰ ਪਰੇਸ਼ਾਨ ਹੁੰਦੇ ਹਨ। ਇਸੇ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅਫਸਰਾਂ ਦੀ ਮੀਟਿੰਗ ਬੁਲਾਈ ਅਤੇ ਆਈਡੀਆ ਦਿੱਤਾ ਕਿ ਕਿਉਂ ਨਾ ਇਥੇ ਬੂਟੇ ਲਗਾ ਦਿੱਤੇ ਜਾਣ ਤਾਂਕਿ ਇਥੇ ਛਾਂ ਰਹੇ ਅਤੇ ਲੋਕਾਂ ਨੂੰ ਗਰਮੀ ਨਾ ਝਲਣੀ ਪਏ, ਜਿਸ ਦੇ ਬਾਅਦ ਇਹ ਪਹਿਲ ਕੀਤੀ ਗਈ।
ਅੰਤਰਰਾਜੀ ਚੋਰ ਗਿਰੋਹ ਦੇ 2 ਮੈਂਬਰ ਤੇ 1 ਖਰੀਦਾਰ ਕਾਬੂ, 1 ਫਰਾਰ
NEXT STORY