ਸੁਲਤਾਨਪੁਰ ਲੋਧੀ, (ਧੀਰ)- ਪਵਿੱਤਰ ਨਗਰੀ 'ਚ ਪਹਿਲਾਂ ਤੋਂ ਹੀ ਘੁੰਮ ਰਹੇ ਬੇਸਹਾਰਾ ਗਊਆਂ ਤੇ ਪਸ਼ੂਆਂ ਤੋਂ ਸ਼ਹਿਰ ਨਿਵਾਸੀ ਪ੍ਰੇਸ਼ਾਨ ਸਨ ਤੇ ਉਨ੍ਹਾਂ ਦੀ ਮੁਸ਼ਕਿਲ 'ਚ ਉਸ ਸਮੇਂ ਹੋਰ ਵਾਧਾ ਹੋ ਗਿਆ, ਜਦੋਂ 25-30 ਬੇਸਹਾਰਾ ਗਊਆਂ ਦਾ ਝੁੰਡ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚ ਦਾਖਲ ਹੋ ਗਿਆ, ਜਿਨ੍ਹਾਂ ਨੇ ਕਈ ਜਗ੍ਹਾ ਕਾਫੀ ਸ਼ੋਰ ਮਚਾਇਆ, ਜਿਸ ਨਾਲ ਕਈ ਵਾਹਨ ਵੀ ਨੁਕਸਾਨੇ ਗਏ ਤੇ ਕਈ ਰਾਹਗੀਰਾਂ ਨੂੰ ਵੀ ਸੱਟਾਂ ਲੱਗੀਆਂ।
ਸ਼ਹਿਰ 'ਚ ਦਾਖਲ ਹੋਏ ਇਸ ਪਸ਼ੂਆਂ ਦੇ ਝੁੰਡ ਤੋਂ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੀ ਹੱਲ ਕਰਨ ਦੀ ਜਹਿਮਤ ਨਹੀਂ ਉਠਾਈ। ਗੌਰਤਲਬ ਹੈ ਕਿ ਹਰ ਸਾਲ ਮਾਝੇ ਸਾਈਡ ਵਲੋਂ ਕੋਈ ਬਾਬਾ 8 ਤੋਂ 10 ਹਜ਼ਾਰ ਗਊਆਂ ਦਾ ਝੁੰਡ ਲੈ ਕੇ ਪਵਿੱਤਰ ਨਗਰੀ 'ਚ ਆਉਂਦਾ ਹੈ, ਜਿਸ ਨਾਲ ਇਸ ਮੌਕੇ ਆਈਆਂ ਸੰਗਤਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਇਹ ਗਊਆਂ ਕਿਸਾਨਾਂ ਦੀਆਂ ਫਸਲਾਂ, ਪੁੱਡਾ ਕਾਲੋਨੀ 'ਚ ਲੋਕਾਂ ਦੀਆਂ ਕੋਠੀਆਂ, ਸੜਕਾਂ ਆਦਿ 'ਤੇ ਪੂਰੀ ਗੰਦਗੀ ਪਾ ਕੇ ਕਾਫੀ ਨੁਕਸਾਨ ਕਰਦੀਆਂ ਹਨ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਉਹ ਇਨ੍ਹਾਂ ਘੁੰਮ ਰਹੀਆਂ ਗਊਆਂ ਨੂੰ ਸ਼ਹਿਰ ਤੋਂ ਬਾਹਰ ਕਿਤੇ ਸੁਰੱਖਿਅਤ ਜਗ੍ਹਾ 'ਤੇ ਪਹੁੰਚਾ ਕੇ ਸ਼ਹਿਰ ਵਾਸੀਆਂ ਨੂੰ ਰਾਹਤ ਪਹੁੰਚਾਉਣ।
ਗੋਲੀ ਚੱਲਣ ਨਾਲ 3 ਜ਼ਖਮੀ
NEXT STORY