ਵੈੱਬ ਡੈਸਕ : ਹਾਲ ਹੀ 'ਚ ਵਾਪਰੀ ਇੱਕ ਘਟਨਾ ਨੇ ਭਾਰਤੀ ਕਾਰਪੋਰੇਟ ਜਗਤ ਦੇ 'ਟੌਕਸਿਕ ਵਰਕ ਕਲਚਰ' (Toxic Work Culture) ਦੀ ਹਕੀਕਤ ਨੂੰ ਇੱਕ ਵਾਰ ਫਿਰ ਸਾਹਮਣੇ ਲਿਆਂਦਾ ਹੈ। ਇੱਕ ਇੰਟਰਨ ਨੂੰ ਉਸਦੀ ਬਿਮਾਰੀ ਦੌਰਾਨ ਛੁੱਟੀ ਮੰਗਣ 'ਤੇ ਨਾ ਸਿਰਫ਼ ਇਨਕਾਰ ਮਿਲਿਆ, ਬਲਕਿ ਉਸਨੂੰ ਨੌਕਰੀ ਤੋਂ ਵੀ ਹੱਥ ਧੋਣੇ ਪਏ।
ਇੰਟਰਨ ਨੂੰ 'ਐਟੌਪਿਕ ਡਰਮੇਟਾਈਟਸ' (Atopic Dermatitis) ਨਾਮਕ ਗੰਭੀਰ ਐਲਰਜੀ ਹੋ ਗਈ ਸੀ, ਜਿਸ ਕਾਰਨ ਡਾਕਟਰ ਨੇ ਉਸਨੂੰ ਬਾਹਰ ਧੁੱਪ ਵਿੱਚ ਨਿਕਲਣ ਤੋਂ ਬਚਣ ਅਤੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਜਦੋਂ ਇੰਟਰਨ ਨੇ ਦੋ ਦਿਨਾਂ ਦੀ ਮੈਡੀਕਲ ਛੁੱਟੀ ਮੰਗੀ ਤਾਂ ਮੈਨੇਜਰ ਨੇ ਇਹ ਕਹਿੰਦਿਆਂ ਮਨ੍ਹਾ ਕਰ ਦਿੱਤਾ ਕਿ 'ਨਵੇਂ ਫਾਈਨੈਂਸ਼ੀਅਲ ਸਿਸਟਮ' 'ਚ ਪ੍ਰੋਫਾਈਲ ਸਿੰਕ ਕਰਨ ਲਈ ਉਸਦਾ ਆਫ਼ਿਸ ਵਿੱਚ ਹੋਣਾ ਜ਼ਰੂਰੀ ਹੈ।
ਸਿਹਤ ਨੂੰ ਪਹਿਲ ਦੇਣ ਕਾਰਨ ਇੰਟਰਨ ਦੇ ਆਫ਼ਿਸ ਨਾ ਜਾਣ ਤੋਂ ਬਾਅਦ, ਕੰਪਨੀ ਨੇ ਉਸਨੂੰ "ਕੰਮ ਪ੍ਰਤੀ ਸਮਰਪਣ (Dedication) ਵਿੱਚ ਕਮੀ" ਦਾ ਹਵਾਲਾ ਦਿੰਦੇ ਹੋਏ ਈਮੇਲ ਰਾਹੀਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਇੰਟਰਨ ਸਿਰਫ਼ 60 ਡਾਲਰ (ਲਗਭਗ 5,000 ਰੁਪਏ) ਪ੍ਰਤੀ ਮਹੀਨਾ ਦੀ ਮਾਮੂਲੀ ਤਨਖਾਹ 'ਤੇ ਕੰਮ ਕਰ ਰਿਹਾ ਸੀ।
ਸੋਸ਼ਲ ਮੀਡੀਆ 'ਤੇ ਇਹ ਖ਼ਬਰ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ ਨੂੰ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਹੈ। ਕਈ ਯੂਜ਼ਰਸ ਨੇ ਸੁਝਾਅ ਦਿੱਤਾ ਹੈ ਕਿ ਇੰਟਰਨ ਨੂੰ ਘੱਟੋ-ਘੱਟ ਉਜਰਤ ਅਤੇ ਗਲਤ ਢੰਗ ਨਾਲ ਬਰਖਾਸਤਗੀ (Wrongful Termination) ਦੇ ਕਾਨੂੰਨੀ ਅਪਰਾਧ ਤਹਿਤ ਲੇਬਰ ਡਿਪਾਰਟਮੈਂਟ (Labor Department) 'ਚ ਸ਼ਿਕਾਇਤ ਕਰਨੀ ਚਾਹੀਦੀ ਹੈ।
ਸਾਲ 2026 ਲਿਆ ਰਿਹਾ ਆਰਥਿਕ ਲਾਭ ਤੇ ਤਰੱਕੀ ਦੇ ਯੋਗ, ਇਸ ਰਾਸ਼ੀ ਵਾਲੇ ਲੋਕਾਂ ਦਾ ਬਣੇਗਾ ਹਰ ਕੰਮ
NEXT STORY