ਜਲੰਧਰ (ਸ਼ੋਰੀ)— ਸ਼੍ਰੀ ਅਮਰਨਾਥ ਯਾਤਰਾ ਲਈ ਜਾਣ ਤੋਂ ਪਹਿਲਾਂ ਸਿਵਲ ਹਸਪਤਾਲ ਵਿਚ ਆਪਣਾ ਮੈਡੀਕਲ ਕਰਵਾਉਣ ਆਉਣ ਵਾਲੇ ਸ਼ਰਧਾਲੂਆਂ ਨੂੰ ਇਨ੍ਹੀਂ ਦਿਨੀਂ ਮੈਡੀਕਲ ਕਰਵਾਉਣ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ ਰੋਜ਼ਾਨਾ 50 ਦੇ ਕਰੀਬ ਹਸਪਤਾਲ ਵਿਚ ਆਉਣ ਵਾਲੇ ਸ਼ਰਧਾਲੂਆਂ ਦੇ ਨਾਲ-ਨਾਲ ਡਾਕਟਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਡਾਕਟਰਾਂ ਦੀ ਕਮੀ ਨਾਲ ਜੂਝ ਰਹੇ ਹਸਪਤਾਲ ਵਿਚ ਮੈਡੀਸਨ ਦੇ 2 ਡਾਕਟਰ ਹੀ ਰਹਿ ਗਏ ਹਨ, ਮੈਡੀਕਲ ਦੇ ਡਾ. ਕਸ਼ਮੀਰੀ ਲਾਲ ਐੱਸ. ਐੱਮ. ਓ. ਬਣਨ ਤੋਂ ਬਾਅਦ ਭਾਵੇਂ ਮਰੀਜ਼ਾਂ ਦੀ ਚੈੱਕਅਪ ਕਰਦੇ ਦੇਖੇ ਜਾ ਸਕਦੇ ਹਨ ਪਰ ਮੈਡੀਸਨ ਦੇ ਘੱਟੋ-ਘੱਟ 2 ਹੋਰ ਡਾਕਟਰਾਂ ਦੀ ਹਸਪਤਾਲ ਨੂੰ ਲੋੜ ਹੈ। ਸ਼ਨੀਵਾਰ ਵੀ ਰੁਟੀਨ ਵਿਚ ਓ. ਪੀ. ਡੀ. ਵਿਚ ਡਾ. ਤਰਸੇਮ ਅਤੇ ਡਾ. ਭੁਪਿੰਦਰ ਸਿੰਘ ਮਰੀਜ਼ਾਂ ਦੀ ਚੈੱਕਅਪ ਕਰ ਰਹੇ ਸਨ। ਦਰਜਨਾਂ ਦੇ ਹਿਸਾਬ ਨਾਲ ਮਰੀਜ਼ਾਂ ਦੀਆਂ ਲਾਈਨਾਂ ਲੱਗੀਆਂ ਸਨ ਅਤੇ ਇਨ੍ਹਾਂ ਲਾਈਨਾਂ 'ਚ ਮੈਡੀਕਲ ਕਰਵਾਉਣ ਆਏ ਸ਼ਰਧਾਲੂ ਖੜ੍ਹੇ ਸਨ। ਡਾਕਟਰਾਂ ਦੀ ਦਲੀਲ ਸੀ ਕਿ ਪਹਿਲਾਂ ਬੀਮਾਰ ਮਰੀਜ਼ ਹੀ ਦੇਖੇ ਜਾਣਗੇ, ਬਾਅਦ ਵਿਚ ਮੈਡੀਕਲ ਦਾ ਕੰਮ ਹੋਵੇਗਾ।
ਇਸ ਗੱਲ ਕਾਰਨ ਸ਼ਰਧਾਲੂਆਂ ਵਿਚ ਭਾਰੀ ਰੋਸ ਸੀ ਅਤੇ ਉਨ੍ਹਾਂ ਦੀ ਡਾਕਟਰਾਂ ਨਾਲ ਬਹਿਸਬਾਜ਼ੀ ਹੋ ਰਹੀ ਸੀ। ਉਂਝਹਸਪਤਾਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸ਼ਰਧਾਲੂਆਂ ਦੇ ਮੈਡੀਕਲ ਲਈ ਇਕ ਡਾਕਟਰ ਤਾਇਨਾਤ ਕੀਤਾ ਜਾਵੇ ਜੋ ਸਿਰਫ ਮੈਡੀਕਲ ਦਾ ਕੰਮ ਕਰੇ ਕਿਉਂਕਿ ਇਨ੍ਹਾਂ ਦਿਨਾਂ ਵਿਚ ਰੋਜ਼ਾਨਾ 40 ਤੋਂ ਵੱਧ ਸ਼ਰਧਾਲੂ ਹਸਪਤਾਲ ਵਿਚ ਮੈਡੀਕਲ ਕਰਵਾਉਣ ਲਈ ਆ ਰਹੇ ਹਨ।
ਹਸਪਤਾਲ ਦੇ ਮੈਡੀਕਲ ਸੁਪਰਿੰਟੈਂਡੈਂਟ ਡਾ. ਬਾਵਾ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਕਮੀ ਦੇ ਬਾਰੇ ਉਨ੍ਹਾਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਪਹਿਲਾਂ ਦੀ ਦੱਸਿਆ ਹੋਇਆ ਹੈ।
ਇਕ ਡਾਕਟਰ 'ਤੇ ਜ਼ਿਆਦਾ ਵਰਕ ਲੋਡ
ਹਸਪਤਾਲ ਵਿਚ ਤਾਇਨਾਤ ਮੈਡੀਕਲ ਦੇ ਡਾ. ਭੁਪਿੰਦਰ ਸਿੰਘ ਦੀ ਡਿਊਟੀ ਮਰੀਜ਼ਾਂ ਦਾ ਚੈੱਕਅਪ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕਾਲਾ ਪੀਲੀਆ, ਵੀ. ਆਈ. ਪੀ. ਡਿਊਟੀ, ਪੋਸਟਮਾਰਟਮ ਡਿਊਟੀ, ਆਰ. ਐੱਮ. ਓ. ਡਿਊਟੀ ਦੇ ਨਾਲ-ਨਾਲ ਟੀ. ਬੀ. ਵਾਰਡ ਦਾ ਐਡੀਸ਼ਨਲ ਇੰਚਾਰਜ ਬਣਾਇਆ ਗਿਆ ਹੈ। ਟੀ. ਬੀ. ਵਾਰਡ ਵਿਚ ਕਈ ਦਿਨਾਂ ਤੋਂ ਟੀ. ਬੀ. ਡਾਕਟਰ ਦਾ ਅਹੁਦਾ ਖਾਲੀ ਹੈ, ਕਿਉਂਕਿ ਪਹਿਲੇ ਡਾਕਟਰ ਸਾਹਿਬ ਨੌਕਰੀ ਤੋਂ ਅਸਤੀਫਾ ਦੇ ਗਏ ਹਨ।
ਭਗਵੰਤ ਮਾਨ ਤੋਂ ਸੁਣੋ, ਕੈਪਟਨ ਸਰਕਾਰ ਬਣਨ ਨਾਲ ਪੰਜਾਬ 'ਚ ਕੀ ਹੋਇਆ ਬਦਲਾਅ (ਵੀਡੀਓ)
NEXT STORY