ਫਿਰੋਜ਼ਪੁਰ, (ਕੁਮਾਰ)– ਤਰ੍ਹਾਂ-ਤਰ੍ਹਾਂ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਫਿਰੋਜ਼ਪੁਰ ਡਵੀਜ਼ਨ ਦਾ ਜ਼ਿਲਾ ਹੈੱਡਕੁਆਰਟਰ ਦਾ ਸਿਵਲ ਹਸਪਤਾਲ ਪ੍ਰਬੰਧਾਂ ਨੂੰ ਲੈ ਕੇ ਖੁਦ ਬੀਮਾਰ ਚੱਲ ਰਿਹਾ ਹੈ। ਪੰਜਾਬ ਸਰਕਾਰ ਤੇ ਫਿਰੋਜ਼ਪੁਰ ਦਾ ਸਿਵਲ ਪ੍ਰਸ਼ਾਸਨ ਜੇਕਰ ਮਰੀਜ਼ਾਂ ਤੇ ਸਟਾਫ ਨੂੰ ਸਭ ਤਰ੍ਹਾਂ ਦੀਅਾਂ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ਵੱਲ ਗੰਭੀਰਤਾ ਨਾਲ ਧਿਆਨ ਦੇਵੇ ਤਾਂ ਸਰਹੱਦੀ ਏਰੀਆ ਦੇ ਗਰੀਬ ਲੋਕਾਂ ਲਈ ਫਿਰੋਜ਼ਪੁਰ ਦਾ ਸਿਵਲ ਹਸਪਤਾਲ ਸਿਹਤ ਸੇਵਾਵਾਂ ਨੂੰ ਲੈ ਕੇ ਬਹੁਤ ਲਾਭਕਾਰੀ ਸਾਬਤ ਹੋ ਸਕਦਾ ਹੈ।
ਹਸਪਤਾਲ ਦਾ ਸਰਵੇਖਣ ਕਰਨ ’ਤੇ ਇਹ ਦੇਖਿਆ ਗਿਆ ਹੈ ਕਿ ਪੰਜਾਬ ਦੇ ਸਿਹਤ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦਾ ਸਿਵਲ ਹਸਪਤਾਲ ਫਿਰੋਜ਼ਪੁਰ ਵੱਲ ਵਿਸ਼ੇਸ਼ ਧਿਆਨ ਨਹੀਂ ਹੈ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਮਨਮੋਹਨ ਸਿੰਘ ਦੀ ਸਰਕਾਰ ਤੋਂ ਜਦੋਂ ਦਾ ਸਟੇਟ ਆਰਟ ਆਫ ਆਈ ਹਸਪਤਾਲ ਲੈ ਕੇ ਆਏ ਸਨ, ਜੋ ਕੁਝ ਸਾਲ ਪਹਿਲਾਂ ਬਣ ਕੇ ਸ਼ੁਰੂ ਹੋ ਗਿਆ ਹੈ ਪਰ ਉਸ ਹਸਪਤਾਲ ’ਚ ਅੱਜ ਤੱਕ ਮਾਹਿਰ ਡਾਕਟਰ ਨਹੀਂ ਭੇਜੇ ਗਏ ਅਤੇ ਜਿਸ ਉਦੇਸ਼ ਨੂੰ ਲੈ ਕੇ ਇਹ ਹਸਪਤਾਲ ਬਣਾਇਆ ਗਿਆ ਸੀ, ਉਸ ਉਦੇਸ਼ ਨੂੰ ਪੂਰਾ ਕਰਨ ਵੱਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਜੋ ਸਟਾਫ ਸਿਵਲ ਹਸਪਤਾਲ ਵਿਚ ਸੀ, ਉਸਨੂੰ ਇਸ ਬਿਲਡਿੰਗ ’ਚ ਸ਼ਿਫਟ ਕਰ ਦਿੱਤਾ ਗਿਆ ਹੈ। ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਣੀ ਦੇ ਸਾਹਮਣੇ ਵੀ ਇਹ ਮੁੱਦਾ ਕਈ ਵਾਰ ਚੁੱਕਿਆ ਗਿਆ ਅਤੇ ਭਰੋਸੇ ਦਿੰਦੇ-ਦਿੰਦੇ ਉਨ੍ਹਾਂ ਦੀ ਸਰਕਾਰ ਚਲੀ ਗਈ ਪਰ ਇਸ ਹਸਪਤਾਲ ਦੇ ਲਈ ਕੁਝ ਨਹੀਂ ਹੋਇਆ।
ਡਰੱਗ ਲਿਸਟ ਦੇ ਅਨੁਸਾਰ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਕਰੀਬ 226 ਤਰ੍ਹਾਂ ਦੀਆਂ ਦਵਾਈਆਂ ਮਰੀਜ਼ਾਂ ਦੇ ਲਈ ਉਪਲੱਬਧ ਰਹਿੰਦੀਆਂ ਹਨ, ਜਿਸ ’ਚੋਂ ਕਰੀਬ 30 ਤੋਂ ਲੈ ਕੇ 40 ਫੀਸਦੀ ਦਵਾਈਆਂ ਘੱਟ ਹਨ। ਐਮਰਜੈਂਸੀ ਵਾਰਡ ’ਚ ਦਾਖਲ ਗਰੀਬ ਮਰੀਜ਼ ਸ਼ਕੁੰਤਲਾ ਦੇਵੀ, ਹੇਮ ਰਾਜ ਤੇ ਉਸਦੇ ਪਿਤਾ ਹੰਸ ਰਾਜ ਅਤੇ ਸਤਪਾਲ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਦਵਾਈਆਂ ਹਸਪਤਾਲ ਤੋਂ ਨਹੀਂ ਮਿਲ ਰਹੀਆਂ, ਜਦਕਿ ਐਮਰਜੈਂਸੀ ਵਾਰਡ ’ਚ ਦਾਖਲ ਮਰੀਜ਼ਾਂ ਨੂੰ ਹਸਪਤਾਲ ਦੇ ਯੂਜ਼ਰ ਫੰਡ ’ਚ ਪਏ ਪੈਸਿਆਂ ’ਚੋਂ ਦਵਾਈਆਂ ਖਰੀਦ ਕੇ ਦਿੱਤੀਆ ਜਾ ਸਕਦੀਅਾਂ ਹਨ।
ਐੱਨ. ਜੀ. ਓ. ਜਿੰਮੀ ਮਨਚੰਦਾ ਅਤੇ ਐਡਵੋਕੇਟ ਜੇ. ਐੱਸ. ਸੋਢੀ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਯੂਜ਼ਰ ਫੰਡ ’ਚ ਕਰੀਬ ਕਰੋਡ਼ ਤੋਂ ਜ਼ਿਆਦਾ ਰਾਸ਼ੀ ਪਈ ਹੋਣ ਦੇ ਬਾਵਜੂਦ ਮਰੀਜ਼ਾਂ ਨੂੰ ਦਵਾਈਆ ਲੈ ਕੇ ਨਹੀਂ ਦਿੱਤੀਆਂ ਜਾ ਰਹੀਆਂ।
ਕੀ ਕਹਿੰਦੇ ਨੇ ਡਾਕਟਰ ਮਨਚੰਦਾ
ਸੰਪਰਕ ਕਰਨ ’ਤੇ ਸਿਵਲ ਸਰਜਨ ਡਾਕਟਰ ਸੁਰਿੰਦਰ ਕੁਮਾਰ ਤੇ ਐੱਸ. ਐੱਮ. ਓ. ਡਾਕਟਰ ਪ੍ਰਦੀਪ ਅਗਰਵਾਲ ਛੁੱਟੀ ’ਤੇ ਹੋਣ ਕਾਰਨ ਉਨ੍ਹਾਂ ਦਾ ਪੱਖ ਨਹੀਂ ਲਿਆ ਜਾ ਸਕਿਆ। ਐਕਟਿੰਗ ਐੱਸ. ਐੱਮ. ਓ. ਡਾਕਟਰ ਮਨਚੰਦਾ ਨੇ ਦੱਸਿਆ ਕਿ ਇਸ ਸਮੇਂ ਡਾ. ਅਗਰਵਾਲ ਦੇ ਛੁੱਟੀ ’ਤੇ ਹੋਣ ਕਾਰਨ ਉਨ੍ਹਾਂ ਨੂੰ ਕੁਝ ਦਿਨ ਦੇ ਲਈ ਇਹ ਚਾਰਜ ਦਿੱਤਾ ਗਿਆ ਹੈ, ਇਸ ਲਈ ਉਨ੍ਹਾਂ ਨੂੰ ਇਸ ਸਬੰਧੀ ਜ਼ਿਆਦਾ ਜਾਣਕਾਰੀ ਨਹੀਂ ਹੈ।
ਸਿਵਲ ਹਸਪਤਾਲ ’ਚ ਵੈਂਟੀਲੇਟਰ, ਕਾਰਡੀਓਲੋਜਿਸਟ ਤੇ ਨੈਫਰੋਲੋਜਿਸਟ ਡਾਕਟਰ ਉਪਲੱਬਧ ਕਰਵਾਏ ਜਾਣ : ਪ੍ਰਿੰਸ
ਸਿਵਲ ਹਸਪਤਾਲ ’ਚ ਵੈਂਟੀਲੇਟਰ ਦੀ ਸਹੂਲਤ ਨਾ ਹੋਣ ਦੇ ਕਾਰਨ ਕਈ ਵਾਰ ਮਰੀਜ਼ ਕਿਸੇ ਦੂਸਰੇ ਹਸਪਤਾਲ ’ਚ ਸ਼ਿਫਟ ਕਰਦੇ-ਕਰਦੇ ਦਮ ਤੋਡ਼ ਜਾਂਦੇ ਹਨ। ਹਾਰਟ ਅਟੈਕ ਹੋਣ ’ਤੇ ਸਹੂਲਤਾਂ ਅਤੇ ਕਾਰਡੀਓਲੋਜਿਸਟ ਦੇ ਡਾਕਟਰ ਦੀ ਘਾਟ ਦੇ ਕਾਰਨ ਕਈ ਮਰੀਜ਼ ਜੋ ਬਚਾਏ ਜਾ ਸਕਦੇ ਹਨ, ਉਹ ਵੀ ਮਰ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਜ਼ਿਲਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿੰਸ ਕੱਕਡ਼ ਨੇ ਕਿਹਾ ਕਿ ਸਿਵਲ ਹਸਪਤਾਲ ’ਚ ਜਲਦ ਵੈਂਟੀਲੇਟਰ, ਕਾਰਡੀਓਲੋਜਿਸਟ ਦੇ ਮਾਹਿਰ ਤੇ ਨੈਫਰੋਲੋਜਿਸਟ ਡਾਕਟਰ ਉਪਲੱਬਧ ਕਰਵਾਏ ਜਾਣ।
®ਬੇਸ਼ੱਕ ਸਿਵਲ ਹਸਪਤਾਲ ਵਿਚ ਚੰਗੇ ਡਾਕਟਰ ਤੇ ਸਟਾਫ ਦੇ ਕਾਰਨ ਓ. ਪੀ. ਡੀ. ਵਿਚ ਭਾਰੀ ਵਾਧਾ ਹੋਇਆ ਹੈ ਪਰ ਬੁਨਿਆਦੀ ਸਹੂਲਤਾਂ ਦੀ ਘਾਟ ਦੇ ਕਾਰਨ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ’ਚ ਰੋਸ ਰਹਿੰਦਾ ਹੈ ਅਤੇ ਲੋਕਾਂ ਦਾ ਮੰਨਣਾ ਹੈ ਕਿ ਹਸਪਤਾਲ ’ਚ ਮਰੀਜ਼ਾਂ ਨੂੰ ਚੰਗੇ ਬੈੱਡ ਉਪਲੱਬਧ ਕਰਵਾਏ ਜਾਣ, ਜਦਕਿ ਅੱਜ ਆਲਮ ਇਹ ਹੈ ਕਿ ਬੈੱਡ ਦੇ ਗੱਦੇ ਫੱਟੇ ਪਏ ਹਨ ਤੇ ਚਾਦਰਾਂ ਵਿਛਾਈਆਂ ਹੀ ਨਹੀਂ ਗਈਆਂ।
24 ਘੰਟੇ ਖੁੱਲ੍ਹਾ ਰਹਿਣਾ ਚਾਹੀਦੈ ਬਲੱਡ ਬੈਂਕ, ਐਕਸਰੇ ਪਲਾਂਟ ਤੇ ਲੈਬਾਰਟਰੀ : ਸੁਭਾਸ਼
ਸਿਵਲ ਹਸਪਤਾਲ ਫਿਰੋਜ਼ਪੁਰ ਦੇ ਬਲੱਡ ਬੈਂਕ ਵਿਚ ਡਾਕਟਰਾਂ ਨੂੰ ਆਨ ਡਿਮਾਂਡ ਕਾਲ ਕੀਤਾ ਜਾਂਦਾ ਹੈ ਅਤੇ ਸਰਕਾਰੀ ਸਮੇਂ ਦੇ ਅਨੁਸਾਰ ਐਕਸਰੇ ਪਲਾਂਟ ਅਤੇ ਲੈਬਾਰਟਰੀ ਵੀ ਸ਼ਾਮ ਦੇ ਸਮੇਂ ਬੰਦ ਕਰ ਦਿੱਤੀ ਜਾਂਦੀ ਹੈ। ਐਮਰਜੈਂਸੀ ਵਿਚ ਜਦ ਨਾਜ਼ੁਕ ਹਾਲਤ ਵਿਚ ਮਰੀਜ਼ ਲਿਆਂਦਾ ਜਾਂਦਾ ਹੈ ਤਾਂ ਜਦੋਂ ਤੱਕ ਬਲੱਡ ਬੈਂਕ ਵਿਚ ਸਟਾਫ ਨੂੰ ਬੁਲਾਇਆ ਜਾਂਦਾ ਹੈ ਅਤੇ ਟੈਸਟ ਆਦਿ ਕੀਤੇ ਜਾਂਦੇ ਹਨ ਤਾਂ ਉਦੋਂ ਤੱਕ ਮਰੀਜ਼ ਦਮ ਤੋਡ਼ ਜਾਂਦਾ ਹੈ ਅਤੇ ਐਕਸਰੇ ਤੇ ਲੈਬਾਰਟਰੀ ਟੈਸਟਾਂ ਦੇ ਲਈ ਰਾਤ ਦੇ ਸਮੇਂ ਆਏ ਮਰੀਜ਼ਾਂ ਨੂੰ 10-10 ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ। ਇਹ ਜਾਣਕਾਰੀ ਦਿੰਦੇ ਸੇਵਾਮੁਕਤ ਬੈਂਕ ਅਧਿਕਾਰੀ ਸੁਭਾਸ਼ ਧਵਨ ਨੇ ਦੱਸਿਆ ਕਿ ਹਸਪਤਾਲ ਵਿਚ ਇਹ ਸਹੂਲਤਾਂ 24 ਘੰਟੇ ਉਪਲੱਬਧ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਦੁੱਖ ਪ੍ਰਗਟ ਕਰਦੇ ਕਿਹਾ ਕਿ ਐਮਰਜੈਂਸੀ ਵਾਰਡ ਵਿਚ ਪਏ ਡਰੈਸਿੰਗ ਡਰੰਮਾਂ ਦੀ ਬੁਰੀ ਹਾਲਤ ਹੈ।
ਸਮਾਜਸੇਵੀ ਨੇ ਟਰੈਫਿਕ ਕੀਤਾ ਕੰਟਰੋਲ, ਪੁਲਸ ਬਣੀ ਮੁੂਕ ਦਰਸ਼ਕ
NEXT STORY