ਹੁਸ਼ਿਆਰਪੁਰ (ਘੁੰਮਣ) : ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਮਨਦੀਪ ਕਮਲ ਵੱਲੋਂ ਅਰਬਨ ਪੀ. ਐੱਚ. ਸੀ. ਪੁਰਹੀਰਾ, ਆਮ ਆਦਮੀ ਕਲੀਨਿਕ ਮਿਊਂਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ, ਆਯੂਸ਼ਮਾਨ ਅਰੋਗਿਆ ਕੇਂਦਰ ਇਸਲਾਮਾਬਾਦ ਹੁਸ਼ਿਆਰਪੁਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸਮੂਹ ਸਟਾਫ ਡਿਊਟੀ ’ਤੇ ਹਾਜ਼ਰ ਪਾਇਆ ਗਿਆ ਅਤੇ ਰੂਟ ਲੈਵਲ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਪੁਖਤਾ ਪ੍ਰਬੰਧ ਸਨ ਪਰ ਇਕ ਜਗ੍ਹਾ ਐਂਟੀ ਰੈਬੀਜ਼ ਵੈਕਸੀਨ ਦੀ ਘਾਟ ਪਾਈਂ ਗਈ ਜਿਸ ’ਤੇ ਉਨ੍ਹਾਂ ਸਖਤ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਐਂਟੀ ਰੈਬੀਜ਼ ਵੈਕਸੀਨ ਪੁਆਇੰਟ ’ਤੇ ਵੈਕਸੀਨ ਦੀ ਘਾਟ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ : ਪੰਜਾਬ: ਜੇਲ੍ਹ ਦਾ ਤਾਲਾ ਤੋੜ ਕੇ ਫਰਾਰ ਹੋਇਆ ਕਤਲ ਕੇਸ ਦਾ ਮੁਲਜ਼ਮ ਲੁਧਿਆਣਾ ਤੋਂ ਗ੍ਰਿਫ਼ਤਾਰ, ਸਾਥੀ ਵੀ ਕਾਬੂ
ਉਨ੍ਹਾਂ ਨੇ ਸਿਹਤ ਸੰਸਥਾਵਾਂ ’ਚ ਗਰਮੀ ਤੋਂ ਬਚਣ ਲਈ ਪਾਣੀ ਦੇ ਪ੍ਰਬੰਧ ਕਰਨ, ਮਰੀਜ਼ਾਂ ਲਈ ਛਾਅ ਅਤੇ ਹੋਰ ਜ਼ਰੂਰੀ ਪੁਖਤਾ ਪ੍ਰਬੰਧ ਕਰਨ ਦੀਆਂ ਸਖਤ ਹਦਾਇਤਾਂ ਦਿੱਤੀਆਂ ਤਾਂ ਜੋ ਹੀਟ ਵੇਵਜ਼ ਤੋਂ ਬਚਿਆਂ ਜਾ ਸਕੇ। ਸਿਹਤ ਸੰਸਥਾਵਾਂ ’ਚ ਫਾਇਰ ਸੈਫਟੀ ਦੇ ਨਿਯਮਾਂ ਦਾ ਪਾਲਣ ਪਹਿਲ ਦੇ ਤੌਰ ’ਤੇ ਕਰਨ ਲਈ ਹਿਦਾਇਤਾਂ ਦਿੱਤੀਆਂ। ਉਨ੍ਹਾਂ ਨੇ ਹਾਈ ਰਿਸਕ ਮਾਵਾਂ ਨੂੰ ਹੋਰ ਵਧੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਮਾਸ ਮੀਡੀਆ ਵਿੰਗ ਤੋਂ ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾਂ ਅਫਸਰ ਤਰਸੇਮ ਲਾਲ, ਉਪਰੋਕਤ ਸਿਹਤ ਸੰਸਥਾਵਾਂ ਦਾ ਸਮੂਹ ਸਟਾਫ ਹਾਜ਼ਰ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਹਿਬਾਜ਼ਾਰੀ ਦੇ ਪੂਰੇ ਸਟਾਫ ਦੀ ਛੁੱਟੀ! 10 ਨਵੇਂ ਇੰਸਪੈਕਟਰਾਂ ਸਣੇ 34 ਕਰਮਚਾਰੀਆਂ ਦੀ ਹੋਈ ਤਾਇਨਾਤੀ
NEXT STORY