ਮੋਗਾ, (ਸੰਦੀਪ)- ਬੁੱਧਵਾਰ ਨੂੰ ਜ਼ਿਲੇ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਮਨਜੀਤ ਸਿੰਘ ਵੱਲੋਂ ਅਹੁਦਾ ਸੰਭਾਲਦਿਆਂ ਹੀ ਸਿਵਲ ਹਸਪਤਾਲ ਦੇ ਸਟਾਫ, ਜਿਨ੍ਹਾਂ 'ਚ ਐੱਸ. ਐੱਮ. ਓ. ਡਾ. ਰਾਜੇਸ਼ ਅਤਰੀ, ਡੀ. ਐੱਮ. ਸੀ. ਡਾ. ਸੁਰਿੰਦਰ ਸੇਤੀਆ, ਜ਼ਿਲਾ ਪਰਿਵਾਰ ਭਲਾਈ ਅਫਸਰ ਮੈਡਮ ਰੁਪਿੰਦਰ ਕੌਰ ਤੇ ਜ਼ਿਲਾ ਮਾਸ ਮੀਡੀਆ ਅਫਸਰ ਮੈਡਮ ਕ੍ਰਿਸ਼ਨ ਵਰਮਾ ਨੂੰ ਲੈ ਕੇ ਸਿਵਲ ਹਸਪਤਾਲ 'ਚ ਸਥਾਪਤ ਵੱਖ-ਵੱਖ ਵਾਰਡਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਹਸਪਤਾਲ ਦੇ ਡਾਕਟਰਾਂ ਅਤੇ ਹੋਰ ਸਟਾਫ ਨੂੰ ਮਰੀਜ਼ਾਂ ਨਾਲ ਹਮਦਰਦੀ ਵਰਤਣ ਦੀਆਂ ਹਦਾਇਤਾਂ ਦਿੱਤੀਆਂ। ਸਿਵਲ ਸਰਜਨ ਵੱਲੋਂ ਜੱਚਾ-ਬੱਚਾ ਵਾਰਡ ਦੇ ਨਿਰੀਖਣ ਦੌਰਾਨ ਉਨ੍ਹਾਂ ਔਰਤਾਂ ਦੇ ਰੋਗ ਮਾਹਿਰ ਡਾਕਟਰਾਂ ਨੂੰ ਔਰਤ ਮਰੀਜ਼ਾਂ ਦੇ ਸਾਰੇ ਦਸਤਾਵੇਜ਼ ਚੰਗੀ ਤਰ੍ਹਾਂ ਚੈੱਕ ਕਰ ਕੇ ਉਸ ਅਨੁਸਾਰ ਇਲਾਜ ਕਰਨ ਦੀਆਂ ਹਦਾਇਤ ਕੀਤੀ। ਮਰੀਜ਼ਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਗਰੂਕ ਕਰਨ ਦੀ ਵੀ ਸਟਾਫ ਨੂੰ ਅਪੀਲ ਕੀਤੀ। ਉਨ੍ਹਾਂ ਜੱਚਾ-ਬੱਚਾ ਵਾਰਡ 'ਚ ਜਨਣੀ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ 'ਬਰੈਸਟ ਮਿਲਕ' ਹੀ ਦੇਣ। ਅੰਤ 'ਚ ਸਿਵਲ ਸਰਜਨ ਨੇ ਕਿਹਾ ਕਿ ਜੇਕਰ ਸੁਵਿਧਾਵਾਂ ਨੂੰ ਮੁਹੱਈਆ ਕਰਾਉਣ 'ਚ ਕੋਈ-ਕਮੀ ਪੇਸ਼ੀ ਆਉਂਦੀ ਹੈ ਤਾਂ ਉਹ ਸਪੈਸ਼ਲ ਕਰਮਚਾਰੀਆਂ ਦੀ ਟੀਮ ਦਾ ਗਠਨ ਕਰ ਕੇ ਇਸ ਦਾ ਬਿਓਰਾ ਲੈਣ ਸਮੇਤ ਇਨ੍ਹਾਂ ਨੂੰ ਦੂਰ ਕਰਨ ਦੇ ਜਲਦੀ ਪ੍ਰਬੰਧ ਕਰਨਗੇ।
ਨਾਜਾਇਜ਼ ਸ਼ਰਾਬ ਸਮੇਤ 3 ਕਾਬੂ
NEXT STORY