ਪਟਿਆਲਾ : ਪਟਿਆਲਾ ਵਿਚ ਉਸ ਸਮੇਂ ਇਕ ਵਾਰ ਫਿਰ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਹਿੰਦੂ ਧਰਮ ਨਾਲ ਜੁੜੇ ਦੋ ਸੰਗਠਨ ਇਕ ਮੰਦਰ ’ਚ ਸ਼੍ਰੀ ਹਿੰਦੂ ਤਖ਼ਤ ਦੇ ਧਰਮਾਧੀਸ਼ ਦੀ ਗੱਦੀ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ । ਇਸ ਦੌਰਾਨ ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਕਿ ਪ੍ਰਸ਼ਾਸਨ ਨੂੰ ਵੱਡੀ ਗਿਣਤੀ ’ਚ ਪੁਲਸ ਬਲ ਤਾਇਨਾਤ ਕਰਨਾ ਪਿਆ।
ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅਧਿਆਪਕਾਂ ਨੂੰ ਲਿਖਿਆ ਪੱਤਰ, ਕੀਤੀ ਖ਼ਾਸ ਅਪੀਲ
ਦਰਅਸਲ, ਸੰਤ ਸਮਾਜ ਦੇ ਨਾਲ ਸਵਾਮੀ ਗੰਗੇਸ਼ਵਰ ਪੁਰੀ ਅੱਜ ਸ਼੍ਰੀ ਕਾਲੀ ਮਾਤਾ ਮੰਦਰ ’ਚ ਮੱਥਾ ਟੇਕਣ ਪੁੱਜੇ ਤਾਂ ਹਿੰਦੂ ਸੁਰੱਖਿਆ ਸਮਿਤੀ ਵੱਲੋਂ ਕਾਲੀ ਮਾਤਾ ਮੰਦਿਰ ਸਥਿਤ ਮੁੱਖ ਦਫ਼ਤਰ ਨੂੰ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਫਿਲਹਾਲ ਪੁਲਸ ਵੱਲੋਂ ਸਥਿਤੀ ਨੂੰ ਸੰਭਾਲ ਲਿਆ ਗਿਆ ਹੈ ਤੇ ਸਵਾਮੀ ਗੰਗੇਸ਼ਵਰ ਪੁਰੀ ਸ਼੍ਰੀ ਕਾਲੀ ਮਾਤਾ ਮੰਦਿਰ ’ਚ ਹੀ ਮੱਥਾ ਟੇਕਣ ਤੋਂ ਬਾਅਦ ਉਥੋਂ ਵਾਪਸ ਪਰਤ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ’ਤੇ ਸਿੱਧੂ ਦੀ ਬਰਸੀ ਨੂੰ ਲੈ ਕੇ ਸਾਂਝੀ ਕੀਤੀ ਪੋਸਟ
ਕਿਸਾਨ ਮੁੜ ਕਰਨਗੇ ਵੱਡਾ ਅੰਦੋਲਨ, ਸਿੱਧੂ ਮੂਸੇਵਾਲਾ ਨੇ ਹਾਸਲ ਕੀਤਾ ਇਕ ਹੋਰ ਵੱਡਾ ਮੁਕਾਮ, ਪੜ੍ਹੋ Top 10
NEXT STORY