ਫਿਰੋਜ਼ਪੁਰ (ਸਨੀ) - ਫਿਰੋਜ਼ਪੁਰ ਡਿਪਟੀ ਕਮਿਸ਼ਨਰ ਚੰਦਰ ਗੈਂਦ ਵਲੋਂ ਸਵੱਛਤਾ ਮੁਹਿੰਮ ਤਹਿਤ ਸ਼ਹਿਰ ਦੇ 10 ਪੁਆਇੰਟਾਂ 'ਤੇ ਸੀ.ਸੀ.ਟੀ.ਵੀ ਕੈਮਰੇ ਲਗਵਾਏ ਗਏ ਹਨ, ਜਿਨ੍ਹਾਂ 'ਚ ਪਹਿਲੀ ਵਾਰ ਕੋਈ ਕੂੜਾ ਸੁੱਟਦੇ ਹੋਏ ਕੈਦ ਹੋਇਆ ਹੈ। ਕੂੜਾ ਸੁੱਟਣ ਵਾਲੇ ਦੀ ਪਛਾਣ ਹੋਣ ਤੋਂ ਬਾਅਦ ਨਗਰ ਕੌਂਸਲ ਵਲੋਂ ਸੈਨੀਟੇਸ਼ਨ ਕਾਨੂੰਨ ਤਹਿਤ ਉਸ ਦਾ ਚਲਾਨ ਕੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕੂੜਾ ਸੁੱਟਣ ਵਾਲੇ ਦੀ ਪਛਾਣ ਇਕ ਫਲ ਵਿਕਰੇਤਾ ਵਜੋਂ ਹੋਈ ਹੈ, ਜੋ ਕੂੜੇ ਨਾਲ ਭਰੀ ਬੋਰੀ ਨੂੰ ਸਰਕੂਲਰ ਰੋਡ 'ਤੇ ਸਥਿਤ ਸ਼ਿਮਲਾ ਟਾਕੀਜ਼ ਦੇ ਬਾਹਰ ਸੁੱਟ ਕੇ ਜਾ ਰਿਹਾ ਸੀ। ਸਵੱਛਤਾ ਕਾਨੂੰਨ ਦਾ ਉਲੰਘਣ ਕਰਨ ਵਾਲੇ ਇਸ ਫਲ ਵਿਕਰੇਤਾ ਨੂੰ ਕਰੀਬ 2 ਹਜ਼ਾਰ ਰੁਪਏ ਦਾ ਜੁਰਮਾਨਾ ਭੁਗਤਣਾ ਪਵੇਗਾ।
ਦੱਸ ਦੇਈਏ ਕਿ ਇਸ ਤੋਂ ਬਾਅਦ ਇਨ੍ਹਾਂ ਕੈਮਰਿਆਂ 'ਚ ਇਕ ਔਰਤ ਸੜਕ 'ਤੇ ਥਰਮਾਕੋਲ ਨਾਲ ਭਰਿਆ ਥੈਲਾ ਸੁੱਟਦੀ ਹੋਈ ਨਜ਼ਰ ਆਈ, ਜਿਸ ਦੀ ਪਛਾਣ ਨਗਰ ਕੌਂਸਲ ਵਲੋਂ ਕੀਤੀ ਜਾ ਰਹੀ ਹੈ। ਨਗਰ ਕੌਂਸਲ ਵਲੋਂ ਉਕਤ ਵਿਅਕਤੀਆਂ ਦੀ ਸੀ.ਸੀ.ਟੀ.ਵੀ ਫੂਟੇਜ ਕੱਢ ਕੇ ਡਿਪਟੀ ਕਮਿਸ਼ਨਰ ਸਾਹਮਣੇ ਰੱਖੀ ਗਈ, ਜਿਸ ਨੂੰ ਦੇਖਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਤੁਰੰਤ ਉਕਤ ਲੋਕਾਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
'ਪੰਜਾਬ ਏਕਤਾ ਪਾਰਟੀ' ਵੱਲੋਂ ਲੌਂਗੋਵਾਲ ਦੇ ਅਸਤੀਫੇ ਦੀ ਮੰਗ
NEXT STORY