ਜਲੰਧਰ (ਰਾਜੇਸ਼)— ਗੈਂਗਸਟਰ ਦਲਜੀਤ ਸਿੰਘ ਭਾਨਾ ਦੇ ਦੋਸਤ ਰਹਿ ਚੁੱਕੇ ਅਸ਼ੋਕ ਕੁਮਾਰ ਉਰਫ ਹੈੱਪੀ ਕਤਲ ਕੇਸ ਵਿਚ ਫੜੇ ਗਏ ਮੁੱਖ ਦੋਸ਼ੀ ਰੂਪ ਅਤੇ ਅਜੇ ਪਾਲ ਦਾ ਜਿੱਥੇ ਪੁਲਸ ਨੂੰ 5 ਦਿਨ ਦਾ ਪੁਲਸ ਰਿਮਾਂਡ ਮਿਲਿਆ ਸੀ, ਉਥੇ ਹੀ ਪੁਲਸ ਨੇ ਉਨ੍ਹਾਂ ਦੇ ਪਹਿਲਾਂ ਫੜੇ ਗਏ ਸਾਥੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਜੇਲ ਭੇਜ ਦਿੱਤਾ।

ਫੜੇ ਗਏ ਦੋਸ਼ੀਆਂ ਰਵੀ ਅਤੇ ਜਸਪਾਲ ਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਉਨ੍ਹਾਂ ਨੂੰ ਬਾਅਦ ਵਿਚ ਜੇਲ ਭੇਜਣ ਦਾ ਨਿਰਦੇਸ਼ ਮਿਲ ਗਿਆ, ਜਿਸ 'ਤੇ ਪੁਲਸ ਨੇ ਦੋਹਾਂ ਨੂੰ ਜੇਲ ਭੇਜ ਦਿੱਤਾ ਅਤੇ ਫੜੇ ਗਏ ਰੂਪ ਅਤੇ ਅਜੇ ਪਾਲ ਨਿਹੰਗ ਤੋਂ ਪੁਲਸ ਉਨ੍ਹਾਂ ਦੇ ਬਾਕੀ ਸਾਥੀਆਂ ਬਾਰੇ ਵਿਚ ਪੁੱਛਗਿੱਛ ਕਰ ਰਹੀ ਹੈ। ਇਸ ਕਤਲ ਕੇਸ ਵਿਚ ਪੁਲਸ ਨੂੰ ਅਜੇ ਫਰਾਰ ਹੈੱਪੀ ਅਤੇ ਗੇਲੂ ਵਾਸੀ ਬਸਤੀ ਦਾਨਿਸ਼ਮੰਦਾਂ ਦੀ ਭਾਲ ਹੈ, ਜੋ ਹਾਲੇ ਵੀ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ। ਉਕਤ ਲੋਕਾਂ ਦੇ ਫੜੇ ਜਾਣ ਤੋਂ ਬਾਅਦ ਬਾਕੀ ਦੇ ਅਣਪਛਾਤੇ ਹਮਲਾਵਰਾਂ ਦੇ ਬਾਰੇ ਵੀ ਸੁਰਾਗ ਲੱਗ ਸਕਣਗੇ।
ਅਧਿਕਾਰੀਆਂ ਦੀ ਘਾਟ ਨਾਲ ਜੂਝ ਰਿਹਾ ਪਾਵਰਕਾਮ, ਸੂਬੇ 'ਚ ਸਿਰਫ 40 ਹਜ਼ਾਰ ਕਰਮਚਾਰੀ
NEXT STORY