ਅਬੋਹਰ (ਰੰਜੀਵ ਰਹੇਜਾ) : ਉੱਤਰ ਭਾਰਤ ਦੇ ਪ੍ਰਸਿੱਧ ਡਰੈੱਸ ਡਿਜ਼ਾਈਨਰ ਜਗਤ ਵਰਮਾ ਦੇ ਭਰਾ ਸੰਜੇ ਵਰਮਾ ਨੂੰ ਅੱਜ ਸਵੇਰੇ ਕਰੀਬ ਸਵਾ ਦਸ ਵਜੇ ਮੋਟਰਸਾਈਕਲ 'ਤੇ ਆਏ ਤਿੰਨ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਮਲਾ ਹੋਣ ਦੀ ਸੂਚਨਾ ਮਿਲਦੇ ਹੀ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ। ਸੰਜੇ ਵਰਮਾ ਕਰੀਬ ਤਿੰਨ ਦਹਾਕਿਆਂ ਤੋਂ ਡਰੈਸ ਡਿਜ਼ਾਈਨਿੰਗ ਵਿਚ ਉੱਤਰ ਭਾਰਤ ਵਿਚ ਇਕ ਚਰਚਿਤ ਚਿਹਰਾ ਮੰਨੇ ਜਾਂਦੇ ਸਨ। ਸ਼ਹੀਦ ਭਗਤ ਸਿੰਘ ਚੌਂਕ 'ਤੇ ਸੰਜੇ ਵਰਮਾ ਅਤੇ ਜਗਤ ਵਰਮਾ ਦੋਵੇਂ ਭਰਾ ਮਿਲ ਕੇ ਵੀਅਰ ਵੈਲ ਨਾਂ ਦੇ ਸ਼ੋਅਰੂਮ ਦਾ ਸੰਚਾਲਨ ਕਰਦੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ 31 ਲੱਖ ਪਰਿਵਾਰਾਂ ਨੂੰ ਵੱਡਾ ਝਟਕਾ, ਮਾਝਾ ਤੇ ਦੁਆਬਾ ਸਭ ਤੋਂ ਵੱਧ ਪ੍ਰਭਾਵਤ
ਸ਼ੋਅਰੂਮ ਦੇ ਕਰਮਚਾਰੀਆਂ ਨੇ ਪੁਲਸ ਨੂੰ ਦੱਸਿਆ ਕਿ ਅੱਜ ਸਵੇਰੇ ਸੰਜੇ ਵਰਮਾ ਜਿਵੇਂ ਹੀ ਆਪਣੀ ਕਾਰ 'ਤੇ ਸਵਾਰ ਹੋ ਕੇ ਸ਼ੋਅਰੂਮ ਦੇ ਬਾਹਰ ਆਏ ਤਾਂ ਪਹਿਲਾਂ ਤੋਂ ਤਿਆਰ ਬੈਠੇ ਹਮਲਾਵਰਾਂ ਨੇ ਸੰਜੇ ਵਰਮਾ 'ਤੇ ਕਾਰ ਵਿਚ ਹੀ ਤਾਬੜ-ਤੋੜ ਫਾਇਰਿੰਗ ਕਰ ਦਿੱਤੀ ਅਤੇ ਫਰਾਰ ਹੋ ਗਏ। ਕਰਮਚਾਰੀ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਸੰਜੇ ਵਰਮਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਲਗਭਗ ਇਕ ਦਰਜਨ ਗੋਲੀਆਂ ਸੰਜੇ ਵਰਮਾ 'ਤੇ ਚਲਾਈਆਂ ਜਿਸ ਕਾਰਨ ਪੂਰਾ ਸਰੀਰ ਹੀ ਗੋਲੀਆਂ ਨਾਲ ਛਲਣੀ ਹੋ ਗਿਆ।
ਇਹ ਵੀ ਪੜ੍ਹੋ : ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਪੰਜਾਬ, ਮਾਲਵੇ ਦੇ ਵੱਡੇ ਵਪਾਰੀ ਦਾ ਸ਼ਰੇਆਮ ਕਤਲ
ਲਾਰੈਂਸ ਗਰੁੱਪ ਨੇ ਲਈ ਜ਼ਿੰਮੇਵਾਰੀ
ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਹੈ। ਆਰਜ਼ੂ ਬਿਸ਼ਨੋਈ ਨਾਮ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਪੋਸਟ ਵਿਚ ਲਿਖਿਆ ਗਿਆ ਹੈ ਕਿ 'ਉਹ ਸਾਡੇ ਦੁਸ਼ਮਣਾਂ ਦਾ ਸਮਰਥਨ ਕਰਦਾ ਸੀ, ਜੋ ਵੀ ਸਾਡੇ ਵਿਰੁੱਧ ਜਾਵੇਗਾ, ਅਸੀਂ ਉਸਨੂੰ ਤਬਾਹ ਕਰ ਦੇਵਾਂਗੇ।' ਇਥੇ ਦੱਸ ਦਈਏ ਕਿ ਜਗ ਬਾਣੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ। ਆਰਜ਼ੂ ਬਿਸ਼ਨੋਈ ਦੇ ਨਾਮ 'ਤੇ ਕੀਤੀ ਗਈ ਕਥਿਤ ਪੋਸਟ ਵਿਚ ਲਿਖਿਆ ਸੀ- 'ਨਿਊ ਵੇਅਰਵੈੱਲ ਅਬੋਹਰ ਦਾ ਇਹ ਕਤਲ ਹੋਇਆ ਹੈ। ਮੈਂ, ਗੋਲਡੀ ਢਿੱਲੋਂ, ਆਰਜ਼ੂ ਬਿਸ਼ਨੋਈ ਤੇ ਸ਼ੁਭਮ ਲੋਂਕਰ ਮਹਾਰਾਸ਼ਟਰ ਇਸਦੀ ਜ਼ਿੰਮੇਵਾਰੀ ਲੈਂਦੇ ਹਾਂ। ਅਸੀਂ ਉਸਨੂੰ ਕਿਸੇ ਮਾਮਲੇ ਨੂੰ ਲੈ ਕੇ ਫੋਨ ਕੀਤਾ ਸੀ ਪਰ ਉਸ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ, ਇਸ ਲਈ ਅਸੀਂ ਉਸਨੂੰ ਮਾਰਿਆ ਤਾਂ ਜੋ ਪਤਾ ਲੱਗ ਸਕੇ ਕਿ ਅਸੀਂ ਕੌਣ ਹਾਂ। ਉਹ ਸਾਡੇ ਦੁਸ਼ਮਣਾਂ ਦਾ ਸਮਰਥਨ ਕਰਦਾ ਸੀ। ਜੋ ਵੀ ਸਾਡੇ ਵਿਰੁੱਧ ਜਾਵੇਗਾ, ਅਸੀਂ ਉਸਨੂੰ ਤਬਾਹ ਕਰ ਦੇਵਾਂਗੇ। ਅਸੀਂ ਜੋ ਕਰਦੇ ਹਾਂ ਉਸਦੀ ਜ਼ਿੰਮੇਵਾਰੀ ਲੈਂਦੇ ਹਾਂ। ਭਾਵੇਂ ਇਹ 302 ਹੋਵੇ ਜਾਂ 307। ਬੱਸ ਇੰਤਜ਼ਾਰ ਕਰੋ ਤੇ ਦੇਖੋ।
ਇਹ ਵੀ ਪੜ੍ਹੋ : ਖੇਤਾਂ ਨੂੰ ਪਾਣੀ ਲਾਉਣ ਗਏ ਕਿਸਾਨ ਦਾ ਬੇਰਹਿਮੀ ਨਾਲ ਕਤਲ, ਤਿੰਨ ਬੱਚਿਆਂ ਦਾ ਪਿਤਾ ਸੀ ਮ੍ਰਿਤਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੁਲਟ ਦੇ 'ਪਟਾਕੇ' ਪੈ ਗਏ ਮਹਿੰਗੇ, ਪੰਜਾਬ ਪੁਲਸ ਨੇ ਮੁੰਡਿਆਂ ਨੂੰ ਫੜ੍ਹ-ਫੜ੍ਹ ਕੱਟੇ ਚਲਾਨ
NEXT STORY