ਜਲੰਧਰ (ਗੁਲਸ਼ਨ)– ਮਾਡਲ ਟਾਊਨ ਕਲਾਊਡ ਸਪਾ ਸੈਂਟਰ ਗੈਂਗਰੇਪ ਮਾਮਲੇ ਦਾ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਜਲੰਧਰ ਪੁਲਸ ਨੂੰ ਇਕ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਦੀ ਚੇਅਰਪਰਸਨ ਪ੍ਰਿਯੰਕਾ ਕਾਨੂੰਨਗੋ ਨੇ ਇਸ ਸਬੰਧੀ ਜਲੰਧਰ ਦੇ ਪੁਲਸ ਕਮਿਸ਼ਨਰ ਨੂੰ 7 ਦਿਨਾਂ ਵਿਚ ਪੂਰੇ ਮਾਮਲੇ ਦੀ ਰਿਪੋਰਟ ਭੇਜਣ ਨੂੰ ਕਿਹਾ ਹੈ।
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ’ਚ ਨਵਜੋਤ ਸਿੰਘ ਸਿੱਧੂ ਨੇ ਮੁੜ ਕੀਤਾ ਟਵੀਟ, ਆਖੀ ਇਹ ਗੱਲ
ਚੇਅਰਪਰਸਨ ਪ੍ਰਿਯੰਕਾ ਕਾਨੂੰਨਗੋ ਨੇ ਨੋਟਿਸ ਸਬੰਧੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ’ਤੇ ਵੀ ਸ਼ੇਅਰ ਕੀਤੀ ਹੈ। ਇਸ ਮਾਮਲੇ ਵਿਚ ਯੂਥ ਭਾਜਪਾ ਆਗੂ ਅਰਜੁਨ ਨੇ ਮਾਡਲ ਟਾਊਨ ਦੇ ਕਲਾਊਡ ਸਪਾ ਸੈਂਟਰ ਵਿਚ ਨਾਬਾਲਗਾ ਨਾਲ ਹੋਏ ਗੈਂਗਰੇਪ ਮਾਮਲੇ ਸਬੰਧੀ 25 ਮਈ ਨੂੰ ਇਕ ਸ਼ਿਕਾਇਤ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੂੰ ਈਮੇਲ ਜ਼ਰੀਏ ਭੇਜੀ ਸੀ। ਕਮਿਸ਼ਨ ਨੇ ਜ਼ਿਲ੍ਹਾ ਪੁਲਸ ਕੋਲੋਂ ਪੀੜਤਾ ਬਾਰੇ ਜਾਣਕਾਰੀ ਦੇ ਨਾਲ-ਨਾਲ ਐੱਫ. ਆਈ. ਆਰ., ਐੱਮ. ਐੱਲ. ਆਰ. ਦੀ ਕਾਪੀ, 164 ਸੀ. ਆਰ. ਪੀ. ਸੀ. ਤਹਿਤ ਦਰਜ ਹੋਏ ਬਿਆਨ ਦੀ ਕਾਪੀ, ਹੁਣ ਤੱਕ ਕੀਤੀ ਗਈ ਕਾਰਵਾਈ ਆਦਿ ਬਾਰੇ ਜਾਣਕਾਰੀ ਮੰਗੀ ਹੈ।
ਇਹ ਵੀ ਪੜ੍ਹੋ: ਦੁੱਖ਼ਦਾਈ ਖ਼ਬਰ: ਸਤਲੁਜ ਦਰਿਆ ’ਚ ਨਹਾਉਣ ਗਏ ਬਲਾਚੌਰ ਦੇ 4 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ
ਕਲਾਊਡ ਸਪਾ ਗੈਂਗਰੇਪ ਮਾਮਲੇ 'ਚ ਜਾਣੋ ਕਦੋਂ ਕੀ ਹੋਇਆ
6 ਮਈ ਨਾਬਾਲਗ ਕੁੜੀ ਨਾਲ ਗੈਂਗਰੇਪ ਹੋਇਆ
12 ਮਈ ਐੱਫ. ਆਈ. ਆਰ. ਦਰਜ
13 ਮਈ ਮੁਲਜ਼ਮ ਸੋਹਿਤ ਸ਼ਰਮਾ ਗ੍ਰਿਫ਼ਤਾਰ
18 ਮਈ ਕ੍ਰਾਈਮ ਸੀਨ ’ਤੇ ਪੀੜਤਾ ਨਾਲ ਜਾਂਚ
20 ਮਈ ਸਾਜ਼ਿਸ਼ਕਰਤਾ ਜੋਤੀ ਲੁਧਿਆਣਾ ਤੋਂ ਗ੍ਰਿਫ਼ਤਾਰ
22 ਮਈ ਸਪਾ ਸੈਂਟਰ ਮਾਲਕ ਆਸ਼ੀਸ਼ ਅਤੇ ਇੰਦਰ ਗ੍ਰਿਫ਼ਤਾਰ
24 ਮਈ ਆਸ਼ੀਸ਼ ਦੀ ਸਪਾ ’ਚੋਂ ਡਾਇਰੀ ਬਰਾਮਦ
27 ਮਈ ਮਾਮਲੇ ਦੀ ਜਾਂਚ ਲਈ ਗਠਿਤ ਐੱਸ. ਆਈ. ਟੀ. ਵਿਚ ਬਦਲਾਅ
28 ਮਈ ਮੁਲਜ਼ਮ ਅਰਸ਼ਦ ਖਾਨ ਗ੍ਰਿਫ਼ਤਾਰ
ਇਹ ਵੀ ਪੜ੍ਹੋ: ਜਲੰਧਰ ’ਚ ਖ਼ਾਕੀ ਦਾਗਦਾਰ, ASI ਗੈਂਗ ਨਾਲ ਮਿਲ ਕੇ ਚਲਾਉਂਦਾ ਰਿਹਾ ਹਨੀਟ੍ਰੈਪ, ਹੋਇਆ ਖ਼ੁਲਾਸਾ ਤਾਂ ਉੱਡੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪੰਜਾਬ ਕਾਂਗਰਸ ’ਚ ਮਚੇ ਘਮਸਾਨ ਵਿਚਾਲੇ ਹਾਈਕਮਾਨ ਵਲੋਂ ਗਠਿਤ ਕਮੇਟੀ ਦਾ ਦੋ ਟੁੱਕ ਸ਼ਬਦਾਂ ’ਚ ਜਵਾਬ
NEXT STORY