ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅੱਜ ਸ਼ਹਿਬਾਜ਼ ਸੋਹੀ ਨਾਲ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਅਮਨੋਲ ਗਗਨ ਮਾਨ ਨੇ ਜ਼ੀਰਕਪੁਰ ਵਿਖੇ ਗੁਰਦੁਆਰਾ ਨਾਭਾ ਸਾਹਿਬ ਵਿਚ ਸ਼ਹਿਬਾਜ਼ ਨਾਲ ਲਾਵਾਂ ਲਈਆਂ। ਉਨ੍ਹਾਂ ਦੇ ਵਿਆਹ ਸਮਾਰੋਹ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਿਰਕਤ ਕਰਕੇ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ। ਆਨੰਦ ਕਾਰਜ ਮਗਰੋਂ ਅਨਮੋਲ ਗਗਨ ਮਾਨ ਦੇ ਵਿਆਹ ਦੀ ਪਾਰਟੀ ਜ਼ੀਰਕਪੁਰ ਦੇ ਹੀ AKM ਮੈਰਿਜ ਪੈਲੇਸ ਵਿਚ ਰੱਖੀ ਗਈ।

ਇਸ ਦੌਰਾਨ ਮਾਈਕ ਫੜ ਕੇ ਖ਼ਾਸ ਅੰਦਾਜ਼ ਵਿਚ ਵਧਾਈ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅੱਜ ਸਾਡੇ ਮਨਿਸਟਰ ਸਾਹਿਬਾ ਅਨਮੋਲ ਗਗਨ ਮਾਨ ਗ੍ਰਹਿਸਥੀ ਜੀਵਨ ਵਿਚ ਪਹਿਲੀ ਪੋੜੀ ਵਿਚ ਕਦਮ ਰੱਖਣ ਲੱਗੇ ਹਨ, ਸੋਹੀ ਪਰਿਵਾਰ ਅਤੇ ਮਾਨ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ। ਪਰਮਾਤਮਾ ਸਾਰੀ ਦੁਨੀਆ ਦੀਆਂ ਖ਼ੁਸ਼ੀਆਂ ਨਵੀਂ ਵਿਆਹੀ ਜੋੜੀ ਦੀ ਝੋਲੀ ਵਿਚ ਪਾਵੇ।
ਇਹ ਵੀ ਪੜ੍ਹੋ- ਪੰਜਾਬ ਦੀਆਂ ਖ਼ਾਲੀ ਹੋਈਆਂ 4 ਸੀਟਾਂ 'ਤੇ ਅਗਲੇ 2 ਮਹੀਨਿਆਂ 'ਚ ਹੋਣਗੀਆਂ ਜ਼ਿਮਨੀ ਚੋਣਾਂ

ਅਨਮੋਲ ਗਗਨ ਮਾਨ ਦੇ ਵਿਆਹ ਬੇਹੱਦ ਖ਼ਾਸ ਵੀਡੀਓ ਵੀ ਸਾਹਮਣੇ ਵੀ ਆਈ ਹੈ, ਜਿਸ ਵਿਚ ਵਿਆਹ ਵਾਲੇ ਜੋੜੇ ਵਿਚ ਅਨਮੋਲ ਗਗਨ ਮਾਨ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ। ਨਵੇਂ ਵਿਆਹੇ ਜੋੜੇ ਦੇ ਵਿਆਹ ਦੀ ਪਾਰਟੀ ਜ਼ੀਰਕਪੁਰ ਸਥਿਤ ਮੈਰਿਜ ਪੈਲਸ ‘ਚ ਰੱਖੀ ਗਈ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ, ਸਤਿੰਤਰ ਸੱਤੀ, ਚੇਤਨ ਸਿੰਘ ਜੋੜਾਮਾਜਰਾ ਸਣੇ ਹੋਰ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਨਵੇਂ ਵਿਆਹੇ ਜੋੜੇ ਨੂੰ ਵਧਾਈਆਂ ਦਿੱਤੀਆਂ। ਕੈਬਨਿਟ ਮੰਤਰੀ ਦੇ ਲਾੜੇ ਸ਼ਹਿਬਾਜ਼ ਵੀ ਆਪਣੀ ਜੀ ਵੈਗਨ ਗੱਡੀ 'ਚ ਪਰਿਵਾਰ ਨਾਲ ਬਾਰਾਤ ਲੈ ਕੇ ਪਹੁੰਚ ਚੁੱਕੇ ਸਨ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਈਆਂ ਹਨ।


ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਰਹੇਗੀ ਸਰਕਾਰੀ ਛੁੱਟੀ, ਬੰਦ ਰਹਿਣਗੇ ਸਾਰੇ ਅਦਾਰੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੰਦੀ ਸਿੰਘਾਂ ਦੀ ਰਿਹਾਈ ਬਾਰੇ ਰਵਨੀਤ ਬਿੱਟੂ ਦਾ ਵੱਡਾ ਬਿਆਨ, ਅੰਮ੍ਰਿਤਪਾਲ ਬਾਰੇ ਵੀ ਆਖੀ ਵੱਡੀ ਗੱਲ (ਵੀਡੀਓ)
NEXT STORY