ਜਲੰਧਰ/ਚੰਡੀਗੜ੍ਹ (ਧਵਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਜਨਰਲ ਅਫ਼ਸਰ ਕਮਾਂਡਿੰਗ ਇਨ ਚੀਫ ਮਨੋਜ ਕੁਮਾਰ ਕਟਿਆਰ ਦਾ ਸਨਮਾਨ ਕੀਤਾ। ਜਨਰਲ ਮਨੋਜ ਕੁਮਾਰ ਕਟਿਆਰ ਨੂੰ ਹਾਲ ਹੀ ਵਿਚ ਪਰਮ ਵਿਸ਼ੇਸ਼ ਸੇਵਾ ਮੈਡਲ ਅਤੇ ਏ. ਟੀ. ਆਈ. ਸਪੈਸ਼ਲ ਸੇਵਾ ਮੈਡਲ ਮਿਲਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਜਨਰਲ ਮਨੋਜ ਕੁਮਾਰ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਅਤੇ ਦੁਸ਼ਾਲਾ ਦੇ ਕੇ ਸਨਮਾਨਤ ਕੀਤਾ।
ਜਨਰਲ ਕਟਿਆਰ ਇਸ ਸਮੇਂ ਪੱਛਮੀ ਕਮਾਂਡ ਵਿਚ ਤਾਇਨਾਤ ਹਨ। ਇਸ ਤੋਂ ਪਹਿਲਾਂ ਉਹ ਮਿਲਟਰੀ ਆਪ੍ਰੇਸ਼ਨਜ਼ ਦੇ ਡਾਇਰੈਕਟਰ ਜਨਰਲ ਵੀ ਰਹਿ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਜਨਰਲ ਕਟਿਆਰ ਨੂੰ ਮੈਡਲ ਪ੍ਰਾਪਤ ਕਰਨ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਅਜਿਹੇ ਹੋਰ ਮੈਡਲ ਪ੍ਰਾਪਤ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਦੇ ਰਹਿਣਗੇ।
ਇਹ ਵੀ ਪੜ੍ਹੋ : ਸ਼ਰਮਸਾਰ ਪੰਜਾਬ! ਜਲੰਧਰ 'ਚ ਕੁੜੀ ਨਾਲ ਜਬਰ-ਜ਼ਿਨਾਹ, ਡਾਕਟਰਾਂ ਦੀ ਸਾਹਮਣੇ ਆਈ ਰਿਪੋਰਟ ਤਾਂ ਨਿਕਲੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡੀ ਵਾਰਦਾਤ, ਸੇਵਾ ਕਰ ਕੇ ਘਰ ਆ ਰਹੇ ਬਜ਼ੁਰਗ ਜੋੜੇ 'ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਹੋਈ ਮੌਤ
NEXT STORY