ਗੁਰਦਾਸਪੁਰ/ਪਠਾਨਕੋਟ (ਵੈੱਬ ਡੈਸਕ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪਠਾਨਕੋਟ ਵਿਖੇ ਵਾਪਰੀਆਂ ਨਾਲ ਸੰਵਾਦ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਿੱਥੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਹੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਸਦ ਮੈਂਬਰ ਸੰਨੀ ਦਿਓਲ 'ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਆਪਣੇ ਹਲਕੇ ਵਿਚ ਤਾਂ ਕੀ ਆਉਣਾ ਸੀ ਉਹ ਤਾਂ ਕਦੇ ਸੰਸਦ ਵਿਚ ਹੀ ਨਹੀਂ ਗਏ ਹਨ। ਸਿਆਸਤ ਕੋਈ 9 ਤੋਂ 5 ਵਾਲੀ ਡਿਊਟੀ ਨਹੀਂ ਹੈ, ਸਿਆਸਤ ਤਾਂ 24 ਘੰਟੇ ਵਾਲੀ ਡਿਊਟੀ ਹੈ। ਸੰਸਦ ਮੈਂਬਰ ਲੋਕ ਅਤੇ ਸਰਕਾਰ ਦੇ ਵਿਚ ਇਕ ਬ੍ਰਿਜ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਬਾਰਡਰ ਪਾਰ ਤਾਂ ਕਈ ਨਲਕੇ ਪੁੱਟ ਦਿੱਤੇ ਪਰ ਇਥੇ ਇਕ ਵੀ ਨਲਕਾ ਨਹੀਂ ਲਾਇਆ। ਭਗਵੰਤ ਮਾਨ ਨੇ ਕਿਹਾ ਕਿ ਸੰਨੀ ਦਿਓਲ ਨੇ ਇਥੇ ਆ ਕੇ ਢਾਈ ਕਿਲੋ ਦਾ ਹੱਥ ਵਿਖਾ ਦਿੱਤਾ ਪਰ ਬਾਅਦ ਵਿਚ ਇਕ ਕਿਲੋ ਦਾ ਵੀ ਨਹੀਂ ਰਿਹਾ। ਸੰਨੀ ਦਿਓਲ ਨੂੰ ਤਾਂ ਧਾਰਕਲਾਂ ਦਾ ਵੀ ਪਤਾ ਨਹੀਂ ਹੋਣਾ। ਭਗਵੰਤ ਮਾਨ ਨੇ ਕਿਹਾ ਕਿ ਹੁਣ ਐਤਕੀ ਭਾਜਪਾ ਵਾਲੇ ਕਿਸੇ ਹੋਰ ਨੂੰ ਲੈ ਕੇ ਆਉਣਗੇ। ਵੋਟਾਂ ਆਪਣੇ ਵਿਚੋਂ ਹੀ ਕਿਸੇ ਇਕ ਨੂੰ ਪਾਓ ਅਤੇ ਜਿਤਾਓ।
ਇਹ ਵੀ ਪੜ੍ਹੋ: ਬਿਨ੍ਹਾਂ ਡਰਾਈਵਰ ਤੇ ਗਾਰਡ ਦੇ 80 ਦੀ ਰਫ਼ਤਾਰ ਨਾਲ ਪਟੜੀ 'ਤੇ ਦੌੜੀ ਟਰੇਨ, ਪੰਜਾਬ 'ਚ ਟਲਿਆ ਵੱਡਾ ਟਰੇਨ ਹਾਦਸਾ
ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਕੋਈ ਇਥੇ ਸਿਆਸਤ, ਸ਼ਕਤੀ ਪ੍ਰਦਰਸ਼ਨ ਕਰਨ ਜਾਂ ਕਿਸੇ ਨੂੰ ਕੋਈ ਨੀਵਾਂ ਵਿਖਾਉਣ ਨਹੀਂ ਆਇਆ ਹਾਂ। ਉਨ੍ਹਾਂ ਿਕਹਾ ਕਿ ਪਹਿਲਾਂ ਚੰਡੀਗੜ੍ਹ ਆਉਣਾ ਵੀ ਮੁਸ਼ਕਿਲ ਹੁੰਦਾ ਸੀ। ਸਾਡੀ ਸਰਕਾਰ ਆਉਣ 'ਤੇ ਅਸੀਂ ਟੋਲ ਟੈਕਸ ਬੰਦ ਕਰਵਾਏ। ਹੁਣ ਸਰਕਾਰ ਪਿੰਡਾਂ ਤੋਂ ਚੱਲ ਰਹੀ ਹੈ। ਹਾਈਵੇਅ ਵਾਲੇ ਟੋਲ ਪਲਾਜ਼ਿਆਂ 'ਤੇ ਵੀ ਮੇਰੀ ਨਜ਼ਰ ਹੈ। ਹੁਣ ਸਿਰਫ਼ ਇਕ-ਦੋ ਹਾਈਵੇਅ ਵਾਲੇ ਟੋਲ ਹੀ ਰਹਿ ਗਏ। ਸਰਕਾਰ ਦਾ ਮਕਸਦ ਹਰ ਸਮੱਸਿਆ ਨੂੰ ਸੁਣਨਾ ਅਤੇ ਹਲ ਕਰਨਾ ਹੁੰਦਾ ਹੈ। ਪਠਾਨਕੋਟ ਏਅਰਪੋਰਟ ਬਾਰੇ ਕੇਂਦਰ ਨਾਲ ਗੱਲਬਾਤ ਕਰਾਂਗੇ। ਪਠਾਨਕੋਟ ਤੋਂ ਦਿੱਲੀ ਲਈ ਹਫ਼ਤੇ ਵਿਚ 2-3 ਫਲਾਈਟਾਂ ਸ਼ੁਰੂ ਕਰਾਵਾਂਗੇ। ਵਪਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਿਨਾਂ ਕੁਝ ਕੀਤੇ ਸਾਡਾ ਦੋ ਸਾਲਾਂ ਵਿਚ ਰੈਵੇਨਿਊ ਬੇਹੱਦ ਵੱਧ ਗਿਆ ਹੈ। ਹੁਣ ਵਪਾਰੀ ਖ਼ੁਦ ਹੀ ਆਪਣਾ ਟੈਕਸ ਦੇਣ ਲੱਗ ਗਏ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਹੁਣ ਚੰਗੇ ਬੰਦੇ ਆ ਗਏ ਹਨ ਅਤੇ ਸਾਡਾ ਪੈਸਾ ਸਾਡੇ 'ਤੇ ਹੀ ਲਾਉਣਗੇ। ਉਨ੍ਹਾਂ ਗਾਰੰਟੀ ਦਿੰਦੇ ਹੋਏ ਕਿਹਾ ਕਿ ਜੇਕਰ ਇਕ ਪਾਸੇ ਪਬਲਿਕ ਦਾ ਇਕ ਰੁਪਇਆ ਪਿਆ ਹੋਵੇ ਤਾਂ ਦੂਜੇ ਪਾਸੇ ਸਲਫ਼ਾਸ ਦੀ ਗੋਲ਼ੀ ਪਈ ਹੋਵੇ ਤਾਂ ਮੈਂ ਸਲਫ਼ਾਸ ਲਵਾਂਗਾ।
ਵਪਾਰੀਆਂ ਨੂੰ ਦਿੱਤੀ ਇਹ ਸਹੂਲਤ
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ 200 ਕਰੋੜ ਰੁਪਏ ਦੀ ਜ਼ਮੀਨ ਵਾਲਾ ਕਾਰੋਬਾਰੀ ਵੱਖ-ਵੱਖ ਐੱਨ. ਓ. ਸੀ. ਲੈਣ ਲਈ ਤਿੰਨ ਸਾਲਾਂ ਤੱਕ ਇਧਰ-ਉਧਰ ਭੱਜਦਾ ਰਹਿੰਦਾ ਸੀ। ਤਿੰਨ ਸਾਲ ਸੰਘਰਸ਼ ਕਰਨ ਤੋਂ ਬਾਅਦ ਆਖਰਕਾਰ ਉਸ ਨੂੰ ਘਾਟੇ ਵਿੱਚ ਜ਼ਮੀਨ ਵੇਚ ਕੇ ਮੱਧ ਪ੍ਰਦੇਸ਼ ਜਾਣਾ ਪਿਆ ਪਰ ਹੁਣ ਉਹ ਰੰਗਦਾਰ ਸਟੈਂਪ ਪੇਪਰ ਲੈ ਕੇ ਆਏ ਹਨ। ਤੁਹਾਨੂੰ ਬੱਸ ਸਿਰਫ਼ ਇਸ ਨੂੰ ਖ਼ਰੀਦਣਾ ਹੈ ਅਤੇ ਬਾਕੀ ਕੰਮ ਆਪਣੇ ਆਪ ਹੋ ਜਾਣਗੇ।
ਇਹ ਵੀ ਪੜ੍ਹੋ: CM ਮਾਨ ਵੱਲੋਂ 'ਗੁਰੂ ਰਵਿਦਾਸ ਮੈਮੋਰੀਅਲ' ਲੋਕਾਂ ਨੂੰ ਸਮਰਪਿਤ, ਸ੍ਰੀ ਖੁਰਾਲਗੜ੍ਹ ਸਾਹਿਬ ਬਣੇਗਾ ਵੱਡਾ ਟੂਰਿਸਟ ਸੈਂਟਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਕਾਸ ਕਾਰਜਾਂ ਨੂੰ ਲੈ ਕੇ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ
NEXT STORY