ਜਲੰਧਰ/ਗਿੱਦੜਪਿੰਡੀ (ਵੈੱਬ ਡੈਸਕ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾਨ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਗਿੱਦੜਪਿੰਡੀ 'ਚ ਕਾਰਜਾਂ ਦਾ ਜਾਇਜ਼ਾ ਲਿਆ। ਉਹ ਆਪਣੇ ਦੌਰੇ ਦੌਰਾਨ ਸ਼ਾਹਕੋਟ ਲੋਹੀਆਂ ਵੀ ਗਏ। ਭਗਵੰਤ ਮਾਨ ਮੰਡਾਲਾ ਦੇ ਉਸ ਸਥਾਨ 'ਤੇ ਵੀ ਗਏ, ਜਿੱਥੇ ਧੁੱਸੀ ਬੰਨ੍ਹ ਟੁਟਿਆ ਸੀ। ਇਸ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ ਸੁਸ਼ੀਲ ਰਿੰਕ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਰਹੇ। ਇਥੇ ਦੱਸ ਦੇਈਏ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸੰਗਤ ਸਮੇਤ ਮਿੱਟੀ ਦੀਆਂ ਬੋਰੀਆਂ ਪਾ ਕੇ ਬੰਨ੍ਹ ਦੀ ਮੁੜ ਉਸਾਰੀ ਕਰ ਰਹੇ ਹਨ।
ਮੁੱਖ ਮੰਤਰੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਤਲੁਜ ਦਰਿਆ ’ਤੇ ਮੰਡਾਲਾ ਛੰਨਾ ਵਿਖੇ ਬਣਾਏ ਗਏ ਧੁੱਸੀ ਬੰਨ੍ਹ ਦੀ ਮੁੜ ਉਸਾਰੀ ਲਈ ਵੀ ਸ਼ਲਾਘਾ ਕੀਤੀ। ਇਹ ਹਾਲ ਹੀ ਵਿੱਚ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਟੁੱਟ ਗਿਆ ਸੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਪ੍ਰਸ਼ਾਸਨ ਨੂੰ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਦੇ ਹੁਕਮ ਵੀ ਦਿੱਤੇ। ਉਨ੍ਹਾਂ ਟੁੱਟੇ ਬੰਨ੍ਹ ਦੀ ਬਹਾਲੀ ਦਾ ਮੁਆਇਨਾ ਵੀ ਕੀਤਾ ਅਤੇ ਇਸ ਤੋਂ ਬਾਅਦ ਉਹ ਕਿਸ਼ਤੀ ਵਿੱਚ ਬੈਠ ਪਾਣੀ ਵਿੱਚ ਡੁੱਬੇ ਪਿੰਡਾਂ ਦਾ ਦੌਰਾ ਕਰਨ ਲਈ ਨਿਕਲੇ।
ਇਹ ਵੀ ਪੜ੍ਹੋ- ਮਨਾਲੀ 'ਚ ਲਾਪਤਾ ਹੋਏ PRTC ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਸਵੇਰੇ ਫਿਰੋਜ਼ਪੁਰ ਅਤੇ ਮੋਗਾ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਦੱਸ ਦੇਈਏ ਕਿ ਜਦੋਂ ਤੋਂ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੈ, ਉਦੋਂ ਤੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ।
ਵੀਰਵਾਰ ਕੀਤਾ ਸੀ ਸੰਗਰੂਰ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਮੁੱਖ ਮੰਤਰੀ ਭਗਵੰਤ ਮਾਨ ਨੇ ਘੱਗਰ ਨਦੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੱਲ੍ਹ ਆਪਣੇ ਸੰਗਰੂਰ ਜ਼ਿਲ੍ਹੇ ਦਾ ਦੌਰਾ ਕੀਤਾ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਹਰਿਆਣਾ, ਰਾਜਸਥਾਨ ਅਤੇ ਹਿਮਾਚਲ 'ਤੇ ਤੰਜ ਕੱਸੇ ਸਨ ਕਿ ਹੁਣ ਹਰਿਆਣਾ ਅਤੇ ਰਾਜਸਥਾਨ ਪਾਣੀ ਲੈਣ ਤੋਂ ਕਿਉਂ ਇਨਕਾਰ ਕਰ ਰਹੇ ਹਨ, ਜੇਕਰ ਹਿੰਮਤ ਹੈ ਤਾਂ ਹਿਮਾਚਲ ਹੁਣ ਆਪਣਾ ਪਾਣੀ ਰੋਕ ਲਵੇ। ਮਾਨ ਨੇ ਕਿਹਾ ਕਿ ਹਿਮਾਚਲ ਦਾ ਕਹਿੰਦਾ ਹੈ ਕਿ ਪੰਜਾਬ ਦੇ ਪਾਣੀਆਂ ਵਿੱਚ ਉਨ੍ਹਾਂ ਦਾ 7.19 ਫ਼ੀਸਦੀ ਹਿੱਸਾ ਹੈ। ਉਨ੍ਹਾਂ ਨੂੰ ਰਾਇਲਟੀ ਚਾਹੁੰਦਾ ਹੈ। ਅਸੀਂ ਹਰਿਆਣਾ ਨੂੰ ਕਹਿ ਰਹੇ ਹਾਂ ਕਿ ਚਾਹੀਦਾ ਹੈ ਹੁਣ ਪਾਣੀ ਪਰ ਹਰਿਆਣਾ ਇਸ ਤੋਂ ਇਨਕਾਰ ਕਰ ਰਿਹਾ ਹੈ। ਰਾਜਸਥਾਨ ਦਾ ਵੀ ਇਹੀ ਹਾਲ ਹੈ।
ਹਿੱਸਾ ਮੰਗਣ ਲਈ ਹਰ ਕੋਈ ਹੈ ਪਰ ਕੀ ਡੁੱਬਣ ਲਈ ਪੰਜਾਬ ਹੀ ਹੈ। ਬੇਸ਼ੱਕ ਆਫ਼ਤ ਸਮੇਂ ਕੋਈ ਸਾਥ ਨਹੀਂ ਦੇ ਰਿਹਾ ਪਰ ਫਿਰ ਵੀ ਪੰਜਾਬ ਦਾ ਦਿਲ ਬਹੁਤ ਵੱਡਾ ਹੈ। ਪੰਜਾਬ ਪੂਰੀ ਦੁਨੀਆ ਨੂੰ ਬਚਾਉਣ ਵਾਲਾ ਹੈ। ਪੰਜਾਬ ਹਰ ਕਿਸੇ ਦਾ ਪੇਟ ਭਰਨ ਜਾ ਰਿਹਾ ਹੈ। ਕੁਦਰਤੀ ਆਫ਼ਤ ਪੂਰੀ ਦੁਨੀਆਂ ਵਿੱਚ ਕਿਤੇ ਵੀ ਆ ਸਕਦੀ ਹੈ। ਰੈੱਡ ਕਰਾਸ ਉੱਥੇ ਪਹੁੰਚੇ ਜਾਂ ਨਾ ਪਰ ਪੰਜਾਬੀ ਉੱਥੇ ਗੁਰੂ ਦੇ ਲੰਗਰ ਦੀ ਸੇਵਾ ਕਰਨ ਪਹੁੰਚ ਜਾਂਦੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਕਪੂਰਥਲਾ ਦੀ ਮਾਡਰਨ ਜੇਲ੍ਹ 'ਚ ਗੈਂਗਵਾਰ, ਇਕ ਕੈਦੀ ਦਾ ਬੇਰਹਿਮੀ ਨਾਲ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਹੜ੍ਹ ਪੀੜਤਾਂ 'ਤੇ ਦੋਹਰੀ ਮਾਰ, ਦੁਕਾਨਦਾਰਾਂ ਨੇ ਦੁੱਗਣੇ-ਤਿੱਗਣੇ ਵਧਾਏ ਸਬਜ਼ੀਆਂ ਦੇ ਭਾਅ
NEXT STORY