ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੁਝ ਕੁ ਮਹੀਨਿਆਂ ’ਚ ਹੀ ਪੰਜਾਬ ਦੇ ਹਰਮਨਪਿਆਰੇ ਮੁੱਖ ਮੰਤਰੀ ਬਣ ਗਏ ਹਨ। ਇਸ ਦਾ ਇਕ ਮੁੱਖ ਕਾਰਨ ਉਨ੍ਹਾਂ ਵੱਲੋਂ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਲਗਾਤਾਰ ਕੁਝ ਅਹਿਮ ਫੈਸਲੇ ਲੈਣਾ ਹੈ, ਉਹ ਭਾਵੇਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਹੋਵੇ ਜਾਂ ਰੇਤ ਮਾਫੀਆ ਖ਼ਿਲਾਫ ਚੁੱਕੇ ਗਏ ਅਹਿਮ ਕਦਮ । ਇਸੇ ਤਰ੍ਹਾਂ ਦਾ ਹੀ ਇਕ ਵੱਡਾ ਫ਼ੈਸਲਾ ਅੱਜ ਉਨ੍ਹਾਂ ਵੱਲੋਂ ਲਿਆ ਗਿਆ ਹੈ।
ਉਨ੍ਹਾਂ ਆਪਣੇ ਫੇਸਬੁੱਕ ਪੇਜ ’ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਅੱਤਵਾਦ ਅਤੇ ਦੰਗਾ ਪੀੜਤ ਲੋਕ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਜਾਂ ਜਿਨ੍ਹਾਂ ਦੀ ਉਮਰ ਲੰਘ ਗਈ ਹੈ, ਪੰਜਾਬ ਸਰਕਾਰ ਉਨ੍ਹਾਂ ਲੋਕਾਂ ਨੂੰ ਨੌਕਰੀ ਦੇਵੇਗੀ ਤੇ ਆਪਣੀ ਜ਼ਿੰਮੇਵਾਰੀ ਨਿਭਾਏਗੀ। ਉਨ੍ਹਾਂ ਅੱਗੇ ਕਿਹਾ ਕਿ “ਜੇ ਪੁੱਤ ਨੂੰ ਨੌਕਰੀ ਨਹੀਂ ਮਿਲੀ ਤਾਂ ਪੋਤਾ ਨੌਕਰੀ ਲੈਣ ਦਾ ਹੱਕਦਾਰ ਹੋਵੇਗਾ।’’
ਦੱਸ ਦੇਈਏ ਕਿ ਇਹ ਗੱਲ ਉਨ੍ਹਾਂ ਵੱਲੋਂ 11 ਨਵੰਬਰ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਕਹੀ ਗਈ ਸੀ ਅਤੇ ਅੱਜ ਸੋਸ਼ਲ ਮੀਡੀਆ 'ਤੇ ਉਨ੍ਹਾਂ ਵੱਲੋਂ ਇਹ ਗੱਲ ਦੁਬਾਰਾ ਦੁਹਰਾਈ ਗਈ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਕਾਂਗਰਸ ’ਚ ਵਾਪਸੀ ਦੇ ਦਾਅਵਿਆਂ ਨੂੰ ਕੈਪਟਨ ਨੇ ਕੀਤਾ ਖਾਰਿਜ, ਕਿਹਾ-ਗਾਂਧੀ ਪਰਿਵਾਰ ਨੂੰ ਨਹੀਂ ਮਿਲਾਂਗਾ
NEXT STORY