ਜਲੰਧਰ/ਚੰਡੀਗੜ੍ਹ (ਧਵਨ)- ਮੋਹਾਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਮੇਟਾ ਪਲੇਟਫਾਰਮਾਂ-ਫੇਸਬੁੱਕ ਅਤੇ ਇੰਸਟਾਗ੍ਰਾਮ, ਯੂ-ਟਿਊਬ, ਐਕਸ ਕਾਰਪੋਰੇਸ਼ਨ ਅਤੇ ਟੈਲੀਗ੍ਰਾਮ ਸਮੇਤ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਦਾਲਤੀ ਹੁਕਮ ਮਿਲਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਰੇ ਇਤਰਾਜ਼ਯੋਗ ਵੀਡੀਓ ਹਟਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਨ੍ਹਾਂ ਪਲੇਟਫਾਰਮਾਂ ਤੋਂ 166 ਖਾਸ URL's ਦੀ ਸੂਚੀ ਵੀ ਨੱਥੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਮਾਪਿਆਂ ਨੇ ਚਿੱਟੇ ਖ਼ਾਤਰ ਕਬਾੜੀਏ ਨੂੰ ਵੇਚ ਦਿੱਤੀ ਔਲਾਦ ਤੇ ਫ਼ਿਰ...
ਜੁਡੀਸ਼ੀਅਲ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ ਸ਼੍ਰੀਮਤੀ ਮਨਪ੍ਰੀਤ ਕੌਰ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਪਲੇਟਫਾਰਮਾਂ ਨੂੰ “ਉਨ੍ਹਾਂ ਖਾਸ URL's ਨਾਲ ਸੰਬੰਧਤ ਸਮੱਗਰੀ ਨੂੰ ਤੁਰੰਤ ਹਟਾਉਣਾ ਹੋਵੇਗਾ ਅਤੇ ਕਿਸੇ ਵੀ ਹਾਲਤ ਵਿਚ ਆਦੇਸ਼ ਪ੍ਰਾਪਤ ਹੋਣ ਤੋਂ 24 ਘੰਟਿਆਂ ਦੇ ਅੰਦਰ ਇਹ ਕਾਰਵਾਈ ਪੂਰੀ ਕਰਨੀ ਹੋਵੇਗੀ।” ਅਦਾਲਤ ਨੇ ਇਹ ਕਾਰਵਾਈ ਰਾਜ ਸਾਇਬਰ ਕ੍ਰਾਈਮ ਵਿਭਾਗ, ਐੱਸ. ਏ. ਐੱਸ. ਨਗਰ ਵੱਲੋਂ ਦਾਇਰ ਕੀਤੀ ਅਰਜ਼ੀ ’ਤੇ ਕੀਤੀ ਹੈ, ਜਿਸ ਵਿਚ ਦਲੀਲ ਦਿੱਤੀ ਗਈ ਸੀ ਕਿ ਮਨਘੜਤ ਸਮੱਗਰੀ, ਸੰਭਾਵੀ ਤੌਰ ’ਤੇ ਏ. ਆਈ. ਰਾਹੀਂ ਤਿਆਰ ਕੀਤੀ ਗਈ ਹੈ, ਜੋ ਅਸ਼ਲੀਲ ਹੈ ਅਤੇ ਜਨਤਕ ਵਿਵਸਥਾ ਨੂੰ ਭੰਗ ਕਰਨ ਦੀ ਪ੍ਰਵਿਰਤੀ ਰੱਖਦੀ ਸੀ।
ਪੰਜਾਬ ਦੇ ਇਸ ਜ਼ਿਲ੍ਹੇ 'ਚ ਵਿਗੜਨ ਲੱਗੇ ਹਾਲਾਤ! ਸਾਵਧਾਨ ਰਹਿਣ ਲੋਕ, Alert 'ਤੇ ਸਿਹਤ ਵਿਭਾਗ
NEXT STORY