ਚੰਡੀਗੜ੍ਹ/ਜਲੰਧਰ (ਹਰੀਸ਼ਚੰਦਰ, ਧਵਨ)- ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਪਾਨ ਦੇ ਟੋਕੀਓ ਪਹੁੰਚੇ ਅਤੇ ਗਾਂਧੀ ਪਾਰਕ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਫੁੱਲਮਾਲਾ ਭੇਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੁੱਖ ਮੰਤਰੀ ਨਾਲ ਸਰਕਾਰੀ ਅਧਿਕਾਰੀ ਵੀ ਮੌਜੂਦ ਸਨ। ਮੁੱਖ ਮੰਤਰੀ 10 ਦਸੰਬਰ ਤੱਕ ਵਿਦੇਸ਼ ਦੌਰੇ ’ਤੇ ਰਹਿਣਗੇ।
ਮੁੱਖ ਮੰਤਰੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਜੋ ਕਿ 13 ਤੋਂ 15 ਮਾਰਚ ਤੱਕ ਮੋਹਾਲੀ ਵਿਚ ਹੋਣਾ ਹੈ, ਨੂੰ ਲੈ ਕੇ ਨਿਵੇਸ਼ਕਾਂ ਨਾਲ ਮੁਲਾਕਾਤ ਕਰਨ ਲਈ ਗਏ ਹਨ। ਉਨ੍ਹਾਂ ਦਾ ਦੋ ਦਿਨ ਟੋਕੀਓ ਵਿਚ ਰਹਿਣ ਦਾ ਪ੍ਰੋਗਰਾਮ ਹੈ ਅਤੇ ਫਿਰ 4 ਅਤੇ 5 ਦਸੰਬਰ ਨੂੰ ਓਸਾਕਾ ਅਤੇ 8 ਅਤੇ 9 ਦਸੰਬਰ ਨੂੰ ਸਿਓਲ ਦਾ ਦੌਰਾ ਕਰਨਗੇ।
ਜਾਪਾਨੀ ਕੰਪਨੀਆਂ ਨੇ ਪੰਜਾਬ ’ਚ ਨਿਵੇਸ਼ ਪ੍ਰਤੀ ਡੂੰਘੀ ਦਿਲਚਸਪੀ ਦਿਖਾਈ : ਸੰਜੀਵ ਅਰੋੜਾ
NEXT STORY