ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਤੋਂ ਪਰਤ ਕੇ ਚੰਡੀਗੜ੍ਹ ਪਹੁੰਚ ਗਏ ਹਨ। ਮੁੱਖ ਮੰਤਰੀ ਮਾਨ ਦਾ ਮੋਹਾਲੀ ’ਚ ਧਰਨਾ ਦੇਣ ਵਾਲੇ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਦੌਰ ਹਮੇਸ਼ਾ ਖੁੱਲ੍ਹਾ ਹੈ। ਕਿਸਾਨਾਂ ਨੂੰ ਵੀ ਧਰਨਾ ਦੇਣ ਦਾ ਡੈਮੋਕ੍ਰੇਟਿਕ ਹੱਕ ਹੈ ਪਰ ਉਹ ਮੈਨੂੰ ਆਪਣੇ ਮੁੱਦੇ ਦੱਸ ਦੇਣ। ਉਨ੍ਹਾਂ ਕਿਹਾ ਕਿ ਮੈਂ ਵਾਤਾਵਰਣ ਪ੍ਰੇਮੀ ਹੋਣ ਨਾਤੇ ਧਰਤੀ ਦੇ ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਨ੍ਹਾਂ ਦੇ ਮੁੱਦਿਆਂ ਬਾਰੇ ਸਰਕਾਰ ਵੱਲੋਂ ਅੱਜ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਮੁਲਾਕਾਤ ਕਰਨ ਨੂੰ ਤਿਆਰ ਹਨ ਪਰ ਮੁਲਾਕਾਤ ਦਾ ਤਰੀਕਾ ਮੁਰਦਾਬਾਦ ਨਹੀਂ ਹੋਣਾ ਚਾਹੀਦਾ। ਮੈਂ ਉਨ੍ਹਾਂ ਨੂੰ ਮੁਲਾਕਾਤ ਲਈ ਪਹਿਲਾਂ ਵੀ ਬੁਲਾਉਂਦਾ ਰਿਹਾ ਹਾਂ।
ਇਹ ਵੀ ਪੜ੍ਹੋ : ਤਲਵੰਡੀ ਚੌਧਰੀਆਂ ’ਚ ਵਾਪਰੀ ਵੱਡੀ ਵਾਰਦਾਤ, ਥਾਣੇਦਾਰ ਨੇ ਗੁਆਂਢੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਵੀ ਇਕ ਕਿਸਾਨ ਦਾ ਪੁੱਤਰ ਹੈ। 10 ਅਤੇ 18 ਜੂਨ ’ਚ ਕੀ ਫਰਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਮੈਂ ਕਹਿ ਰਿਹਾ ਹਾਂ ਕਿ ਮੂੰਗੀ ਤੇ ਬਾਸਮਤੀ ਐੱਮ. ਐੱਸ. ਪੀ. ’ਤੇ ਚੁੱਕਾਂਗੇ, ਭਾਵੇਂ ਉਹ ਜਿੰਨੀ ਮਰਜ਼ੀ ਸਿੱਲ੍ਹ ਵਾਲੀ ਫ਼ਸਲ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਧਰਤੀ ਨੂੰ ਬਚਾਉਣ ਦਾ ਇਕ ਵਾਰ ਤਜਰਬਾ ਤਾਂ ਕਰ ਕੇ ਦੇਖ ਲੈਣ ਚਾਹੀਦਾ ਹੈ। ਹਰ ਗੱਲ ਦਾ ਮਤਲਬ ਮੁਰਦਾਬਾਦ ਨਹੀਂ ਹੋਣਾ ਚਾਹੀਦਾ। ਸਿੱਧੀ ਬੀਜਾਈ ਵਾਸਤੇ ਐੱਨ. ਆਰ. ਆਈਜ਼ ਨੇ ਬਹੁਤ ਸਾਰੇ ਪੈਸੇ ਦਿੱਤੇ ਅਤੇ ਠੇਕਾ ਵੀ ਘੱਟ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਜਥੇਬੰਦੀਆਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਗ਼ਲਤ ਕੀ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਜਦੋਂ ਇਕ ਨਾੜ ਨੂੰ ਅੱਗ ਲੱਗੀ ਤੇ 10 ਬੱਚੇ ਖੁਸ਼ਕਿਸਮਤੀ ਨਾਲ ਬਚ ਗਏ ਪਰ ਇਸ ਹਾਦਸੇ ਦਾ ਡਰ ਉਨ੍ਹਾਂ ਨੂੰ ਸਾਰੀ ਉਮਰ ਸਤਾਉਂਦਾ ਰਹੇਗਾ। ਡੇਰਾਬੱਸੀ ’ਚ ਝੁੱਗੀਆਂ ਨੂੰ ਅੱਗ ਲੱਗ ਗਈ ਤੇ ਇਕ ਬੱਚੀ ਮਰ ਗਈ, ਉਸ ਵਾਸਤੇ ਤਾਂ ਕੋਈ ਯਤਨ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਵਿਧਾਇਕ ਉੱਗੋਕੇ ਦਾ ਸਕੂਲ ’ਚ ਛਾਪਾ, ਗ਼ੈਰ-ਹਾਜ਼ਰ ਮੁੱਖ ਅਧਿਆਪਕ ਖ਼ਿਲਾਫ਼ ਹੋਈ ਵੱਡੀ ਕਾਰਵਾਈ
ਮੈਂ ਕਿਸਾਨਾਂ ਨੂੰ ਕਹਿ ਰਿਹਾ ਹਾਂ ਕਿ ਉਹ ਮੈਨੂੰ ਸਹਿਯੋਗ ਦੇਣ ਕਿਉਂਕਿ ਕਿਸਾਨ ਮੇਰੇ ਚਾਚਿਆਂ ਤੇ ਤਾਇਆਂ ਵਰਗੇ ਹਨ। ਮਾਨ ਨੇ ਕਿਹਾ ਕਿ ਮੇਰਾ ਕਿਹੜਾ ਪਾਣੀ ਦਾ ਪੇਟੈਂਟ ਰਾਈਟ ਹੈ ਤੇ ਮੈਂ ਕਿਹੜਾ ਪਾਣੀ ਬਚਾਅ ਕੇ ਕਿਸੇ ਕੰਪਨੀ ਨੂੰ ਵੇਚਣਾ ਹੈ। ਉਨ੍ਹਾਂ ਕਿਹਾ ਕਿ ਮੇਰਾ ਕਿਹੜਾ ਹਵਾ ਦਾ ਪੇਟੈਂਟ ਹੱਕ ਹੈ। ਤੁਹਾਨੂੰ ਮੇਰਾ ਇਸ ਸਾਲ ਸਾਥ ਦੇ ਕੇ ਦੇਖਣਾ ਚਾਹੀਦਾ ਹੈ ਤੇ ਜੇ ਘਾਟਾ ਪਿਆ ਤਾਂ ਮੈਂ ਸਰਕਾਰ ਵੱਲੋਂ ਸਾਰੇ ਘਾਟੇ ਪੂਰੇ ਕਰ ਦੇਵਾਂਗਾ। ਉਨ੍ਹਾਂ ਕਿਹਾ ਕਿ ਮੈਂ ਲੋਕ ਸਭਾ ’ਚ ਕਿਸਾਨਾਂ ਦੇ ਹੱਕ ’ਚ ਸਭ ਤੋਂ ਵੱਧ ਬੋਲਦਾ ਰਿਹਾ ਹਾਂ।
ਕਿਸਾਨਾਂ ਨੇ ਕਿਹਾ ਹੈ ਕਿ ਇਹ ਦਿੱਲੀ ਵਾਂਗ ਪੱਕਾ ਮੋਰਚਾ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਚੰਡੀਗੜ੍ਹ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨ ਪੰਜਾਬ ਸਰਕਾਰ ਨੂੰ ਘੇਰਨ ਦੀ ਤਿਆਰੀ ’ਚ ਹਨ। ਕਿਸਾਨਾਂ ਦੇ ਵਧਦੇ ਕਾਫ਼ਿਲੇ ਨੂੰ ਦੇਖਦਿਆਂ ਅੱਜ ਮੁਹਾਲੀ ਤੋਂ ਚੰਡੀਗੜ੍ਹ ਜਾਣ ਵਾਲੇ ਕਈ ਰੂਟ ਬਦਲ ਦਿੱਤੇ ਗਏ ਸਨ।
ਮੋਹਾਲੀ ਧਰਨੇ 'ਚ ਕਿਸਾਨਾਂ ਦੀ ਪ੍ਰੈੱਸ ਕਾਨਫਰੰਸ, ਕੀਤੇ ਵੱਡੇ ਐਲਾਨ (ਵੀਡੀਓ)
NEXT STORY