ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੇ ਅਲਟੀਮੇਟ ਦਾ ਸਮਾਂ ਅੱਜ ਖ਼ਤਮ ਹੋ ਗਿਆ। ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕ੍ਰਿਕਟਰ ਅਤੇ ਉਸ ਦੇ ਪਿਤਾ ਨੂੰ ਜਨਤਾ ਦੇ ਸਾਹਮਣੇ ਲੈ ਆਂਦਾ। ਉਨ੍ਹਾਂ ਨੇ ਦੱਸਿਆ ਕਿ ਇਹ ਕ੍ਰਿਕਟਰ ਜਸਇੰਦਰ ਸਿੰਘ ਹੈ, ਜਿਸ ਦੀ ਕਿੰਗਜ਼ ਇਲੈਵਨ ਪੰਜਾਬ 'ਚ ਸ਼ਮੂਲੀਅਤ ਹੈ। ਉਸ ਕੋਲੋਂ ਚੰਨੀ ਦੇ ਭਾਣਜੇ ਨੇ ਨੌਕਰੀ ਬਦਲੇ 2 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਲੁਧਿਆਣਾ ਦੇ ਵਿਧਾਇਕਾਂ ਨੂੰ ਫਿਰ ਨਹੀਂ ਮਿਲੀ ਕੈਬਨਿਟ 'ਚ Entry
ਇਸ ਦੇ ਨਾਲ ਹੀ ਮੁੱਖ ਮੰਤਰੀ ਵੱਲੋਂ ਕ੍ਰਿਕਟਰ ਅਤੇ ਉਸ ਦੇ ਪਿਤਾ ਨਾਲ ਚੰਨੀ ਦੀਆਂ ਤਸਵੀਰਾਂ ਵੀ ਜਨਤਕ ਕੀਤੀਆਂ ਗਈਆਂ। ਮੁੱਖ ਮੰਤਰੀ ਨੇ ਕਿਹਾ ਕਿ ਉਸ ਸਮੇਂ ਦੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਉੱਥੇ ਮੌਜੂਦ ਸਨ। ਜਦੋਂ ਚਰਨਜੀਤ ਚੰਨੀ ਨੇ ਆਪਣੇ ਭਾਣਜੇ ਜਸ਼ਨ ਕੋਲ ਕ੍ਰਿਕਟਰ ਅਤੇ ਉਸ ਦੇ ਪਿਤਾ ਨੂੰ ਭੇਜਿਆ ਤਾਂ ਉਸ ਨੇ ਕਿਹਾ ਕਿ 2 ਦੇ ਦਿਓ ਤਾਂ ਅਗਲੇ ਦਿਨ ਕ੍ਰਿਕਟਰ ਅਤੇ ਉਸ ਦਾ ਪਿਤਾ 2 ਲੱਖ ਲੈ ਕੇ ਪੁੱਜ ਗਏ ਤਾਂ ਉਨ੍ਹਾਂ ਨਾਲ ਗਲਤ ਵਰਤਾਓ ਕਰਦਿਆਂ ਚਰਨਜੀਤ ਚੰਨੀ ਦੇ ਭਾਣਜੇ ਨੇ ਕਿਹਾ ਸੀ ਕਿ 2 ਦਾ ਮਤਲਬ 2 ਕਰੋੜ ਹੈ।
ਇਹ ਵੀ ਪੜ੍ਹੋ : ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਸੁਖਬੀਰ ਤੇ ਹੋਰਨਾਂ ਨੂੰ ਰਾਹਤ ਜਾਰੀ ਰਹੇਗੀ
ਉਨ੍ਹਾਂ ਨੇ ਦੱਸਿਆ ਕਿ ਚਰਨਜੀਤ ਚੰਨੀ ਨੂੰ 31 ਮਈ ਤੱਕ ਦਾ ਸਮਾਂ ਤਾਂ ਕਰਕੇ ਦਿੱਤਾ ਸੀ ਕਿ ਸ਼ਾਇਦ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇ ਪਰ ਉਹ ਤਾਂ ਗੁਰਦੁਆਰਾ ਸਾਹਿਬ 'ਚ ਜਾ ਕੇ ਸਹੁੰ ਚੁੱਕੇ ਆਏ ਕਿ ਉਹ ਕਿਸੇ ਖਿਡਾਰੀ ਨੂੰ ਨਹੀਂ ਮਿਲੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਖਿਡਾਰੀ ਦੇ ਨਾਲ-ਨਾਲ ਭਵਿੱਖ 'ਚ ਪੰਜਾਬ ਲਈ ਕੰਮ ਕਰਨ ਵਾਲੇ ਹਰ ਖਿਡਾਰੀ ਨੂੰ ਨੌਕਰੀ ਮਿਲੇਗੀ।
ਚੰਨੀ ਬੋਲੇ-ਸਬੂਤ ਹੈ ਤਾਂ ਸਿੱਧਾ ਜੇਲ੍ਹ 'ਚ ਪਾਓ
ਚੰਨੀ ਨੇ ਕਿਹਾ ਸੀ ਕਿ ਸੂਬੇ ਦੇ ਮੁੱਖ ਮੰਤਰੀ ਨੇ ਉਨ੍ਹਾਂ ਦੇ ਪਿੱਛੇ ਵਿਜੀਲੈਂਸ ਲਾ ਰੱਖੀ ਹੈ। ਉਹ ਕਿਸੇ ਵੀ ਤਰੀਕੇ ਨਾਲ ਉਨ੍ਹਾਂ ਨੂੰ ਜੇਲ੍ਹ 'ਚ ਪਾਉਣਾ ਚਾਹੁੰਦੇ ਹਨ। ਇਸ ਤੋਂ ਬਾਅਦ ਚੰਨੀ ਨੇ 25 ਮਈ ਨੂੰ ਫਿਰ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਿਹਾ ਸੀ ਕਿ ਮੁੱਖ ਮੰਤਰੀ ਸਟੇਜ 'ਤੇ ਉਨ੍ਹਾਂ ਦਾ ਮਜ਼ਾਕ ਉਡਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ। ਜੇਕਰ ਉਨ੍ਹਾਂ ਕੋਲ ਸਬੂਤ ਹੈ ਤਾਂ ਉਹ ਟਵੀਟ-ਵੀਟ ਦਾ ਖੇਡ ਕਿਉਂ ਖੇਡ ਰਹੇ ਹਨ। ਸਰਕਾਰ ਉਨ੍ਹਾਂ ਦੀ ਹੈ, ਉਹ ਮੁੱਖ ਮੰਤਰੀ ਹਨ। ਸਿੱਧਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਅੰਦਰ ਕਰਨ ਦੇ ਹੁਕਮ ਦੇਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ : ਲੁਧਿਆਣਾ ਦੇ ਵਿਧਾਇਕਾਂ ਨੂੰ ਫਿਰ ਨਹੀਂ ਮਿਲੀ ਕੈਬਨਿਟ 'ਚ Entry
NEXT STORY