ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ.ਆਈ.ਪੀ. ਕਲਚਰ ਨੂੰ ਰੋਕਣ ਲਈ ਨਵੇਂ ਹੁਕਮ ਜਾਰੀ ਕੀਤੇ ਹਨ। ਵੀ.ਆਈ.ਪੀ. ਕਲਚਰ 'ਤੇ ਕੈਂਚੀ ਚਲਾਉਂਦਿਆਂ ਮੁੱਖ ਮੰਤਰੀ ਮਾਨ ਨੇ ਮੰਤਰੀਆਂ, ਵਿਧਾਇਕਾਂ ਅਤੇ ਅਫ਼ਸਰਾਂ ਨੂੰ ਪੰਜ ਤਾਰਾ ਹੋਟਲਾਂ ਦੀ ਬਜਾਏ ਸਰਕਟ ਹਾਊਸ ਅਤੇ ਸਰਕਾਰੀ ਗੈਸਟ ਹਾਊਸ ਵਿੱਚ ਰਹਿਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਚੱਲੀਆਂ ਗੋਲ਼ੀਆਂ, ਬਾਊਂਸਰ ਦੀ ਹੋਈ ਮੌਤ, ਲੋਕਾਂ 'ਚ ਸਹਿਮ ਦਾ ਮਾਹੌਲ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਟ ਹਾਊਸ ਅਤੇ ਸਰਕਾਰੀ ਗੈਸਟ ਹਾਊਸ ਹੋਣ ਦੇ ਬਾਵਜੂਦ ਮੰਤਰੀ ਹੋਟਲਾਂ ਵਿੱਚ ਠਹਿਰਦੇ ਹਨ ਅਤੇ ਇਸ ਨਾਲ ਸਰਕਾਰੀ ਖਜ਼ਾਨੇ ’ਤੇ ਬੋਝ ਪੈਂਦਾ ਹੈ। ਇਸ ਕਾਰਨ ਭਗਵੰਤ ਮਾਨ ਨੇ ਹੁਕਮ ਜਾਰੀ ਕੀਤੇ ਹਨ ਕਿ ਹੁਣ ਫੀਲਡ ਦੌਰੇ 'ਤੇ ਜਾਣ ਵਾਲੇ ਕਿਸੇ ਵੀ ਮੰਤਰੀ ਨੂੰ ਹੋਟਲ ਦੀ ਬਜਾਏ ਸਰਕਟ ਹਾਊਸ ਜਾਂ ਸਰਕਾਰੀ ਗੈਸਟ ਹਾਊਸ 'ਚ ਰਹਿਣਾ ਪਵੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਲਈ ਟੈਂਡਰ ਪ੍ਰਕਿਰਿਆ ਸ਼ੁਰੂ, ਜਾਣੋ ਕੀ ਹੈ ਮਾਨ ਸਰਕਾਰ ਦਾ ਪਲਾਨ
ਸਰਕਾਰ ਵੱਲੋਂ ਗੈਸਟ ਹਾਊਸ ਅਤੇ ਸਰਕਟ ਹਾਊਸ ਦਾ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਮੁਰੰਮਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਰਕਾਰ ਆਮ ਲੋਕਾਂ ਲਈ ਸਰਕਾਰੀ ਗੈਸਟ ਹਾਊਸ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਜੇਕਰ ਸਰਕਾਰ ਇਹ ਫੈਸਲਾ ਲੈਂਦੀ ਹੈ ਤਾਂ ਆਮ ਲੋਕ ਸਰਕਾਰੀ ਗੈਸਟ ਹਾਊਸ ਦੇ ਕਮਰੇ ਵੀ ਬੁੱਕ ਕਰਵਾ ਸਕਦੇ ਹਨ।
ਪੰਜਾਬ 'ਚ ਦਿਨ-ਦਿਹਾੜੇ ਲੁੱਟ, ਬੈਂਕ ਨੂੰ ਨਿਸ਼ਾਨਾ ਬਣਾ ਕੇ ਲੁੱਟੇ ਲੱਖਾਂ ਰੁਪਏ
NEXT STORY