ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਅੱਜ ਇੱਥੇ ਜਲ ਸਪਲਾਈ ਅਤੇ ਸੀਵਰੇਜ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਰੇ ਕੰਮ ਪਹਿਲਾਂ ਹੋ ਜਾਣੇ ਚਾਹੀਦੇ ਸੀ। ਦੁਨੀਆ ਚੰਨ 'ਤੇ ਚੜ੍ਹ ਗਈ ਅਤੇ ਅਸੀਂ ਅਜੇ ਸੀਵਰੇਜ ਪ੍ਰਾਜੈਕਟਾਂ ਦਾ ਉਦਘਾਟਨ ਕਰਦੇ ਫਿਰ ਰਹੇ ਹਾਂ। ਉਨ੍ਹਾਂ ਨੇ ਬਾਦਲਾਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਹਰ ਕੋਈ ਕਹਿ ਰਿਹਾ ਹੈ ਕਿ ਸਾਡੀ ਵਾਰੀ ਆ ਲੈਣ ਦਿਓ, ਅਸੀਂ ਇਹ ਕਰ ਦਿਆਂਗੇ, ਓਹ ਕਰ ਦਿਆਂਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਈ ਟਰੱਕ ਹੈ, ਜਿਸ ਨੂੰ ਕੋਈ ਵੀ ਵਾਰੀਆਂ ਬੰਨ੍ਹ ਕੇ ਚਲਾਈ ਜਾਵੇ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਵੱਡੀ ਰਾਹਤ, ਲੱਗਿਆ ਇਹ ਵਿਸ਼ੇਸ਼ ਕੈਂਪ, ਜਲਦੀ ਲੈ ਲਓ ਲਾਹਾ
ਵਾਰੀਆਂ ਦੱਸੀ ਜਾਂਦੇ ਹਨ ਪਰ ਇਹ ਕੋਈ ਨਹੀਂ ਦੱਸਦਾ ਕਿ ਪੰਜਾਬ ਨੂੰ ਲੈ ਕੇ ਸਾਡਾ ਪ੍ਰੋਗਰਾਮ ਕੀ ਹੈ। ਹੁਣ ਵਿਰੋਧੀ ਸਾਡੇ 'ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ ਲਾ ਸਕਦੇ ਅਤੇ ਨਾ ਹੀ ਇਹ ਕਹਿ ਸਕਦੇ ਹਨ ਕਿ ਅਸੀਂ ਕੋਈ ਕੰਮ ਨਹੀਂ ਕੀਤਾ। ਬਾਦਲਾਂ 'ਤੇ ਸ਼ਬਦੀ ਵਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚਿੱਟਾ ਸਾਡੀਆਂ ਨਸਾਂ 'ਚ ਇਨ੍ਹਾਂ ਨੇ ਵਾੜ ਦਿੱਤਾ ਅਤੇ ਸਾਡੀਆਂ ਨਾੜਾਂ ਵਿੰਨ੍ਹ ਦਿੱਤੀਆਂ। ਹਰ ਘਰ 'ਚ ਚਿੱਟੇ ਰੰਗ ਦਾ ਸੱਥਰ ਵਿਛਾ ਕੇ ਰੱਖ ਦਿੱਤਾ। ਸਾਡੀਆਂ ਧੀਆਂ-ਭੈਣਾਂ ਦੀ ਰੰਗਲੀਆਂ ਚੁੰਨ੍ਹੀਆਂ ਦੇ ਰੰਗ ਚਿੱਟੇ ਕਰ ਦਿੱਤੇ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਨੂੰ ਲੈ ਕੇ CM ਮਾਨ ਦਾ ਵੱਡਾ ਐਲਾਨ, ਸੋਸ਼ਲ ਮੀਡੀਆ 'ਤੇ ਹੋ ਗਏ LIVE (ਵੀਡੀਓ)
ਮੁੱਖ ਮੰਤਰੀ ਨੇ ਕਿਹਾ ਕਿ ਇਹ ਚਿੱਟਾ ਬਾਦਲਾਂ ਦੀ ਸਰਕਾਰ ਵੇਲੇ ਲਾਲ ਬੱਤੀਆਂ 'ਚ ਜਾਂਦਾ ਸੀ। ਬਿਕਰਮ ਮਜੀਠੀਆ ਦਾ ਨਾਂ ਲਏ ਬਿਨਾਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਪਤਾ ਕਰਾ ਕੇ ਜੜ੍ਹਾਂ ਤੱਕ ਪੁੱਜੇ ਤਾਂ ਸਾਰੇ ਇਕੱਠੇ ਹੋ ਗਏ ਅਤੇ ਕਹਿੰਦੇ ਕਿ ਬਹੁਤ ਧੱਕਾ ਹੋਇਆ। ਹਰਸਿਮਰਤ ਕੌਰ ਬਾਦਲ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਤਰਨਤਾਰਨ ਵਿਖੇ ਬੀਬਾ ਜੀ ਨੇ ਬਿਆਨ ਦਿੱਤਾ ਕਿ ਜਦੋਂ ਸਾਡੀ ਸਰਕਾਰ ਹੁੰਦੀ ਸੀ, ਉਦੋਂ ਕਿਸੇ ਨੂੰ ਚਿੱਟੇ ਦਾ ਨਾਂ ਵੀ ਨਹੀਂ ਪਤਾ ਹੁੰਦਾ ਸੀ। ਉਹ ਬਿਲਕੁਲ ਸਹੀ ਬੋਲ ਰਹੇ ਹਨ ਕਿਉਂਕਿ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ। ਉਦੋਂ ਮਜੀਠੀਆ ਪੁੜੀ, ਮਜੀਠੀਆ ਟੀਕਾ, ਮਜੀਠੀਆ ਸਰਿੰਜ ਹੁੰਦੀ ਸੀ। ਹੁਣ ਜਿਓਂ-ਜਿਓਂ ਤਰਨਤਾਰਨ ਦੀ ਚੋਣ ਨੇੜੇ ਆ ਰਹੀ ਹੈ ਤਾਂ ਕਹਿੰਦੇ ਹਨ ਕਿ ਭਾਵੇਂ ਹਾਰ ਜਾਵਾਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਨੂੰ ਕੋਈ ਕੁਰਸੀ ਦਾ ਚਾਅ ਨਹੀਂ, ਕੋਈ ਟੀ. ਵੀ. 'ਤੇ ਆਉਣ ਦਾ ਚਾਅ ਨਹੀਂ, ਬੱਸ ਪੰਜਾਬ ਨੂੰ ਪਟੜੀ 'ਤੇ ਲਿਆਉਣ ਦਾ ਚਾਅ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਾਲੀ ਨੂੰ ਅੱਗ ਲਗਾਉਣ ਵਾਲੇ 6 ਕਿਸਾਨ ਨਾਮਜ਼ਦ
NEXT STORY