ਚੰਡੀਗੜ੍ਹ (ਮਨਪ੍ਰੀਤ) : ਆਮ ਜਨਤਾ, ਪ੍ਰਮੋਟਰਾਂ ਤੇ ਡਿਵੈਲਪਰਾਂ ਆਦਿ ਦੇ ਪੈਂਡਿੰਗ ਕੇਸਾਂ ਦੇ ਨਿਪਟਾਰੇ ਲਈ ਗਮਾਡਾ ਵੱਲੋਂ ਪੁੱਡਾ ਭਵਨ, ਐੱਸ. ਏ. ਐੱਸ. ਨਗਰ ਵਿਖੇ ਲਗਾਏ ਜਾ ਰਹੇ ਦੋ ਰੋਜ਼ਾ ਕੈਂਪ ਦੇ ਪਹਿਲੇ ਦਿਨ ਕੁੱਲ 864 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰੇਕ ਖੇਤਰ ਤੇ ਵਰਗ ਦੀ ਭਲਾਈ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਇਸੇ ਦਿਸ਼ਾ ’ਚ ਕੰਮ ਕਰਦਿਆਂ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਵੱਲੋਂ ਆਮ ਜਨਤਾ ਅਤੇ ਹੋਰ ਭਾਗੀਦਾਰਾਂ ਜਿਵੇਂ ਡਿਵੈਲਪਰਾਂ, ਪ੍ਰਮੋਟਰਾਂ ਆਦਿ ਦੇ ਲੰਬਿਤ ਪਏ ਕੇਸਾਂ ਦੇ ਨਿਪਟਾਰੇ ਲਈ ਇਹ ਦੋ ਦਿਨਾ ਕੈਂਪ ਉਲੀਕਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਚਲਾਨ ਭਰਨ ਨੂੰ ਲੈ ਕੇ ਨਵੇਂ ਹੁਕਮ ਜਾਰੀ, ਵਾਹਨ ਚਾਲਕ ਹੁਣ ਸਿਰਫ...
ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਕੈਂਪ ਦੌਰਾਨ ਨਿਪਟਾਏ ਗਏ ਕੁੱਲ 864 ਕੇਸਾਂ ’ਚ ਸਿਟੀਜ਼ਨ ਸਰਵਿਸਿਜ਼ ਦੇ 618 ਕੇਸ, ਲੈਟਰ ਆਫ ਇੰਟੈਂਟ ਦੇ 4, ਪ੍ਰਮੋਟਰ ਲਾਇਸੈਂਸ ਰਿਨਿਊਲ ਦੇ 2, ਜ਼ੋਨਿੰਗ ਪਲਾਨ ਦੇ 2, ਪ੍ਰਾਜੈਕਟ ਲਾਇਸੈਂਸ/ਲੇਅ-ਆਊਟ ਪਲਾਟ ਦੇ 3, ਆਰਕੀਟੈਕਚਰਲ ਕੰਟਰੋਲ ਦੇ 2, ਅਸਟੇਟ ਏਜੰਟ ਸਰਟੀਫਿਕੇਟ ਦੇ 8, ਪ੍ਰਮੋਟਰ ਲਾਇਸੈਂਸ ਦੇ 7, ਬਿਲਡਿੰਗ ਪਲਾਨ ਦੇ 92, ਡਿਮਾਰਕੇਸ਼ਨ ਸਰਟੀਫੀਕੇਟ ਦੇ 11, ਡੀਪੀਸੀ ਦੇ 30, ਕੰਪਲੀਸ਼ਨ ਸਰਟੀਫਿਕੇਟ ਦੇ 84 ਅਤੇ ਕਨਵੇਅੰਸ ਡੀਡ ਦਾ 1 ਕੇਸ ਸ਼ਾਮਲ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮਕਾਨ ਉਸਾਰੀ ਵਿਭਾਗ ਵੱਲੋਂ ਆਮ ਜਨਤਾ ਅਤੇ ਕਾਲੋਨਾਈਜ਼ਰਾਂ, ਪ੍ਰਮੋਟਰਾਂ ਅਤੇ ਡਿਵੈਲਪਰਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਕਿਰਿਆ ਨੂੰ ਸਰਲ ਕੀਤਾ ਗਿਆ ਹੈ, ਜਿਸ ਨਾਲ ਸੇਵਾਵਾਂ ਦੀ ਡਿਲੀਵਰੀ ਵਿੱਚ ਤੇਜ਼ੀ ਆਈ ਹੈ।
ਇਹ ਵੀ ਪੜ੍ਹੋ : ਪੰਜਾਬ ਫਿਰ ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ! ਮਸ਼ਹੂਰ ਕਾਰੋਬਾਰੀ 'ਤੇ ਫਾਇਰਿੰਗ, ਸੀਟ ਹੇਠਾਂ ਲੁਕ ਕੇ...
ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ’ਚ ਕੰਮਾਂ ਦਾ ਸਮੇਂ-ਸਿਰ ਅਤੇ ਭ੍ਰਿਸ਼ਟਾਚਾਰ ਰਹਿਤ ਤਰੀਕੇ ਨਾਲ ਨਿਪਟਾਰਾ ਕਰਨਾ ਪੰਜਾਬ ਸਰਕਾਰ ਦਾ ਉਦੇਸ਼ ਹੈ ਅਤੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਇਸ ਸਬੰਧੀ ਸਪੱਸ਼ਟ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਗਈਆਂ ਹਨ। ਕੈਂਪ ਦੀ ਕਾਰਵਾਈ ਦੌਰਾਨ ਵਿਕਾਸ ਗਰਗ, ਪ੍ਰਮੁੱਖ ਸਕੱਤਰ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਸਬੰਧਿਤ ਵਿਅਕਤੀਆਂ ਅਤੇ ਕੰਪਨੀਆਂ ਨੂੰ ਬਿਲਡਿੰਗ ਪਲਾਨ, ਲੇਅ-ਆਊਟ ਪਲਾਨ, ਐੱਲ. ਓ.ਆਈ, ਅਸਟੇਟ ਏਜੰਟ ਅਤੇ ਪ੍ਰਮੋਟਰ ਰਜਿਸ਼ਟ੍ਰੇਸ਼ਨ ਦੇ ਸਰਟੀਕਿਫਕੇਟ ਸੌਂਪੇ ਗਏ, ਜਦਕਿ ਸ਼ਾਕਸੀ ਸਾਹਨੀ, ਮੁੱਖ ਪ੍ਰਸ਼ਾਸਕ, ਗਮਾਡਾ ਨੇ ਕੈਂਪ ਵਿੱਚ ਆਈ ਜਨਤਾ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਲੰਬਿਤ ਅਰਜ਼ੀਆਂ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਮੌਕੇ 'ਤੇ ਹੀ ਨਿਪਟਾਰਾ ਕਰਵਾਇਆ। ਅਮਰਿੰਦਰ ਸਿੰਘ ਮੱਲ੍ਹੀ, ਵਧੀਕ ਮੁੱਖ ਪ੍ਰਸ਼ਾਸਕ, ਹਰਦੀਪ ਸਿੰਘ, ਅਸਟੇਟ ਅਫਸਰ (ਹਾਊਸਿੰਗ)-ਕਮ-ਭੌਂ ਪ੍ਰਾਪਤੀ ਕੂਲੈਕਟਰ, ਰਵਿੰਦਰ ਸਿੰਘ, ਅਸਟੇਟ ਅਫ਼ਸਰ (ਪਲਾਟ) ਅਤੇ ਹੋਰ ਅਧਿਕਾਰੀ ਕੈਂਪ ’ਚ ਮੌਜੂਦ ਰਹੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਅੱਤਲ DIG ਭੁੱਲਰ ਤੇ ਵਿਚੋਲੇ ਕ੍ਰਿਸ਼ਨੂ ਨੂੰ ਕੀਤਾ ਗਿਆ ਆਹਮੋ-ਸਾਹਮਣੇ! ਕਈ ਅਫ਼ਸਰਾਂ ਦੇ ਸੁੱਕੇ ਸਾਹ
NEXT STORY