ਬਠਿੰਡਾ (ਵੈੱਬ ਡੈਸਕ): ਸੂਬੇ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ। ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਲੜਣ ਵਾਲੇ ਉਮੀਦਵਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਪਹਿਲਾਂ ਵਾਲੇ ਭੁਲੇਖੇ ਵਿਚ ਨਾ ਰਹਿਣ ਕਿ ਉਹ ਚੋਣਾਂ ਵਿਚ 40-40 ਲੱਖ ਰੁਪਏ ਖ਼ਰਚਾ ਕਰ ਦੇਣਗੇ ਤੇ ਫ਼ਿਰ ਜਿੱਤ ਕੇ ਭ੍ਰਿਸ਼ਟਾਚਾਰ ਕਰ ਕੇ ਇਹ ਪੈਸੇ ਪੂਰੇ ਕਰ ਲੈਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਮੈਂ ਕੁਰਸੀ 'ਤੇ ਬੈਠਾ ਹਾਂ ਤੇ ਕਿਸੇ ਨੂੰ ਵੀ ਪੰਚਾਇਤ ਦਾ ਇਕ ਵੀ ਪੈਸਾ ਨਹੀਂ ਖਾਣ ਦੇਵਾਂਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ 'ਚ ਵੀ ਉੱਠਣ ਲੱਗੇ ਬਾਗ਼ੀ ਸੁਰ! ਸੀਨੀਅਰ ਲੀਡਰ ਨੇ ਚੁੱਕੇ ਸਵਾਲ
ਬਠਿੰਡਾ ਵਿਖੇ 30 ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕਰਨ ਮੌਕੇ ਰੱਖੇ ਸੂਬਾ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ ਵਿਚ ਛੇਤੀ ਹੀ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਹੈ। ਪਿੰਡਾਂ ਵਿਚ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਅਸੀਂ ਇਸ ਵਾਰ ਪੰਚਾਇਤੀ ਚੋਣਾਂ ਬਿਨਾ ਕਿਸੇ ਪਾਰਟੀ ਦੇ ਨਿਸ਼ਾਨ ਤੋਂ ਕਰਵਾਉਣ ਦਾ ਫ਼ੈਸਲਾ ਲਿਆ ਹੈ। ਇਸ ਨਾਲ ਪਿੰਡਾਂ ਵਿਚ ਧੱੜੇਬਾਜ਼ੀ ਨਹੀਂ ਬਣੇਗੀ।
ਇਹ ਖ਼ਬਰ ਵੀ ਪੜ੍ਹੋ - ਇਨ੍ਹਾਂ ਕਿਸਾਨਾਂ ਦੇ ਨਹੀਂ ਬਣਨਗੇ ਲਾਇਸੰਸ! ਰਿਨਿਊ ਕਰਨ 'ਤੇ ਵੀ ਲੱਗੇਗੀ ਪਾਬੰਦੀ
ਮੁੱਖ ਮੰਤਰੀ ਨੇ ਪਿੰਡਾਂ ਨੂੰ ਅਪੀਲ ਕੀਤੀ ਕਿ ਉਹ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕਰ ਲੈਣ ਤਾਂ ਸਰਕਾਰ ਉਨ੍ਹਾਂ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦੇਵੇਗੀ। ਇਸ ਦੇ ਨਾਲ ਹੀ ਪਿੰਡ ਸਟੇਡੀਅਮ, ਸਕੂਲ, ਮੁਹੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਵਾਲੇ ਮਤਾ ਪਾ ਕੇ ਕਹਿਣਗੇ, ਉਸ ਦੀ ਗ੍ਰਾਂਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਲੱਖਾਂ ਰੁਪਏ ਖਰਚ ਕਰ ਕੇ ਜਲੇਬੀਆਂ, ਸ਼ਰਾਬ ਆਦਿ ਵੰਡਦੇ ਨੇ, ਉਹੀ ਪੈਸੇ ਉਹ ਪਿੰਡ ਦੀ ਪੰਚਾਇਤ ਨੂੰ ਦਾਨ ਕਰ ਦੇਣ, ਸਰਕਾਰ ਵੱਲੋਂ ਵੀ ਗ੍ਰਾਂਟ ਮਿਲੇਗੀ ਤਾਂ ਇਨ੍ਹਾਂ ਪੈਸਿਆਂ ਨਾਲ ਪਿੰਡ ਦੀ ਨੁਹਾਰ ਹੀ ਬਦਲ ਜਾਵੇਗੀ। ਇਸ ਨਾਲ ਨਾ ਤਾਂ ਲੜਾਈਆਂ ਹੋਣਗੀਆਂ ਤੇ ਨਾ ਹੀ ਨੌਜਵਾਨਾਂ 'ਤੇ ਪਰਚੇ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਕਦਮ, CM ਮਾਨ ਨੇ ਦਿੱਤਾ ਤੋਹਫ਼ਾ
CM ਮਾਨ ਨੇ ਕਿ ਜੇ ਚੋਣਾਂ ਲੜਣੀਆਂ ਵੀ ਹਨ ਤਾਂ ਇਹ ਵੀ ਤੁਹਾਡਾ ਹੱਕ ਹੈ। ਇਸ ਲਈ ਚੰਗੇ ਬੰਦੇ ਅੱਗੇ ਲੈ ਕੇ ਆਓ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ 40 ਲੱਖ ਲਗਾਵੇਗਾ, ਉਹ ਕੱਢੇਗਾ ਕਿੱਥੋਂ? ਉਨ੍ਹਾਂ ਕਿਹਾ ਕਿ ਮੈਂ 40 ਲੱਖ ਵਾਲਿਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਸ ਵਾਰ ਅਜਿਹਾ ਪੰਗਾ ਨਾ ਲੈ ਬੈਠਣ, ਇਸ ਵਾਰ ਇੱਥੇ ਮੈਂ ਹਾਂ। ਮੈਂ ਪੰਚਾਇਤ ਦਾ 1 ਰੁਪਈਆ ਵੀ ਖਾਣ ਨਹੀਂ ਦੇਵਾਂਗਾ। 40 ਲੱਖ ਲਗਾ ਕੇ 80 ਲੱਖ ਕੱਢਣ ਵਾਲੇ ਜ਼ਮਾਨੇ ਹੁਣ ਚਲੇ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਪਤਾ ਪੁੱਤ ਦੀ ਭਾਲ 'ਚ ਲੱਗੇ ਪਰਿਵਾਰ ਦੀਆਂ ਟੁੱਟੀਆਂ ਆਸਾਂ, ਨਹੀਂ ਪਤਾ ਸੀ ਇੰਝ ਉਜੜਣਗੀਆਂ ਖੁਸ਼ੀਆਂ
NEXT STORY