ਲੁਧਿਆਣਾ,(ਰਿਸ਼ੀ) : ਥਾਣਿਆਂ-ਚੌਕੀਆਂ ਵਿਚ ਪਈ ਕੇਸ ਪ੍ਰਾਪਰਟੀ ਵੇਚਣ ਦਾ ਉੱਚ ਅਧਿਕਾਰੀਆਂ ਨੂੰ ਪਤਾ ਲੱਗਣ ਤੋਂ ਬਾਅਦ ਪੁਲਸ 'ਤੇ ਲਗਾਤਾਰ ਡਿੱਗ ਰਹੀ ਗਾਜ ਥੰਮ੍ਹਣ ਦਾ ਨਾਂ ਨਹੀਂ ਲੈ ਰਹੀ। ਪਹਿਲਾਂ ਥਾਣਾ ਡੇਹਲੋਂ ਦੇ ਐੱਸ. ਐੱਚ. ਓ., ਮੁਨਸ਼ੀ ਤੇ ਹੁਣ ਚੌਕੀ ਕੋਚਰ ਮਾਰਕੀਟ ਦੇ ਇੰਚਾਰਜ ਏ. ਐੱਸ. ਆਈ. ਗੁਰਦਿਆਲ ਸਿੰਘ ਤੇ ਮੁਨਸ਼ੀ ਜਗਤਾਰ ਸਿੰਘ ਨੂੰ ਸੀ. ਪੀ. ਵੱਲੋਂ ਸਸਪੈਂਡ ਕੀਤਾ ਗਿਆ ਹੈ, ਜਿਨ੍ਹਾਂ ਨੂੰ ਹੁਣ ਵਿਭਾਗੀ ਜਾਂਚ ਦਾ ਸਾਹਮਣਾ ਕਰਨਾ ਪਵੇਗਾ ਜੋ ਕਮਿਸ਼ਨਰੇਟ ਦੇ ਇਕ ਐੱਸ. ਪੀ. ਵੱਲੋਂ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਕ ਚੌਕੀ ਪੁਲਸ ਵੱਲੋਂ 4 ਬਾਈਕ ਅਤੇ 1 ਐਕਟਿਵਾ ਕਬਾੜ 'ਚ ਵੇਚੇ ਗਏ ਸਨ, ਜਿਸ ਨੂੰ ਕਬਾੜੀਆ ਲੋਡ ਕਰ ਕੇ ਲਿਜਾ ਰਿਹਾ ਸੀ ਪਰ ਇਸ ਗੱਲ ਦੀ ਕਿਸੇ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ, ਜਿਸ ਤੋਂ ਬਾਅਦ ਪੁਲਸ ਵਿਭਾਗ ਵਿਚ ਗੱਲ ਅੱਗ ਵਾਂਗ ਫੈਲ ਗਈ। ਸਬੰਧਤ ਪੁਲਸ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਉਕਤ ਗੱਲ ਸਪੱਸ਼ਟ ਹੋ ਗਈ, ਜਿਸ ਤੋਂ ਬਾਅਦ ਸੀ. ਪੀ. ਰਾਕੇਸ਼ ਅਗਰਵਾਲ ਨੂੰ ਰਿਪੋਰਟ ਦਿੱਤੀ ਗਈ, ਜਿਨ੍ਹਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਦੋਵਾਂ ਨੂੰ ਸਸਪੈਂਡ ਕਰ ਦਿੱਤਾ। ਪੁਲਸ ਨੇ ਭਾਰਤ ਨਗਰ ਚੌਕ ਤੋਂ ਕੁਝ ਕਦਮ ਦੂਰ ਹੀ ਕੇਸ ਪ੍ਰਾਪਰਟੀ ਦਾ ਸਾਰਾ ਸਮਾਨ ਬਰਾਮਦ ਕਰ ਲਿਆ ਸੀ। ਚੋਰੀਸ਼ੁਦਾ ਸਾਮਾਨ ਖਰੀਦਣ ਵਾਲੇ ਕਬਾੜੀਏ ਖਿਲਾਫ ਪੁਲਸ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਜਦੋਂਕਿ ਕੁਝ ਮਹੀਨੇ ਪਹਿਲਾਂ ਥਾਣਾ ਡੇਹਲੋਂ ਦੀ ਪੁਲਸ ਨੂੰ ਉਸ ਸਮੇਂ ਦੇ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਵੱਲੋਂ ਥਾਣੇ ਵਿਚ ਪਈ ਕੇਸ ਪ੍ਰਾਪਰਟੀ ਵੇਚਣ ਦਾ ਪਤਾ ਲੱਗਣ 'ਤੇ ਤੁਰੰਤ ਸਸਪੈਂਡ ਕੀਤਾ ਗਿਆ ਸੀ।
ਕਰਾਚੀ ’ਚ ਬਣੇਗਾ ਵਿਸ਼ਾਲ ਗੁਰਦੁਆਰਾ ਸਾਹਿਬ
NEXT STORY