ਗੁਰੂ ਕਾ ਬਾਗ (ਭੱਟੀ) : ਪਿੰਡ ਘੁੱਕੇਵਾਲੀ ਤਹਿਸੀਲ ਅਜਨਾਲਾ ਜ਼ਿਲਾ ਅੰਮ੍ਰਿਤਸਰ ਦੇ ਵਸਨੀਕ ਹਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਦੀ ਤਾਬੂਤ 'ਚ ਬੰਦ ਮ੍ਰਿਤਕ ਦੇਹ ਅੱਜ ਬਾਅਦ ਦੁਪਹਿਰ ਸਾਊਦੀ ਅਰਬ ਤੋਂ ਜੈੱਟ ਏਅਰਵੇਜ਼ ਦੇ ਹਵਾਈ ਜਹਾਜ਼ ਰਾਹੀਂ ਭਾਰਤ ਪੁੱਜ ਗਈ, ਜਿਵੇਂ ਹੀ ਹਰਪ੍ਰੀਤ ਸਿੰਘ ਦੀ ਲਾਸ਼ ਪਿੰਡ ਪਹੁੰਚੀ, ਪੂਰੇ ਪਿੰਡ ਵਿਚ ਸ਼ੋਕ ਦੀ ਲਹਿਰ ਦੌੜ ਗਈ ਤੇ ਉਸ ਦੀ ਮਾਂ ਹਰਜਿੰਦਰ ਕੌਰ ਤੇ ਪਤਨੀ ਕੰਵਲਜੀਤ ਕੌਰ ਸਮੇਤ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ।
ਲਾਸ਼ ਲੈ ਕੇ ਪੁੱਜੇ ਹਰਪ੍ਰੀਤ ਸਿੰਘ ਦੇ ਦੋਸਤ ਸੁਖਵਿੰਦਰ ਸਿੰਘ ਵਾਸੀ ਬਹਿਰਾਮਪੁਰ ਜ਼ਿਲਾ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਸਤੰਬਰ 2017 'ਚ ਹਰਪ੍ਰੀਤ ਸਿੰਘ ਟਰਾਲਾ ਲੈ ਕੇ ਅਲਹਾਸਾ ਸ਼ਹਿਰ ਜਾ ਰਿਹਾ ਸੀ ਕਿ ਦੂਜੀ ਸਾਈਡ ਤੋਂ ਤੇਜ਼ ਰਫਤਾਰ ਨਾਲ ਆ ਰਿਹਾ ਇਕ ਹੋਰ ਟਰਾਲਾ ਜਿਸ ਦਾ ਟਾਇਰ ਫਟਣ ਕਰ ਕੇ ਦੋਵਾਂ ਦੀ ਸਿੱਧੀ ਟੱਕਰ ਹੋ ਗਈ ਤੇ ਦੋਵਾਂ ਹੀ ਟਰਾਲਿਆਂ ਨੂੰ ਅੱਗ ਲੱਗ ਗਈ, ਜਿਸ ਦੇ ਸਿੱਟੇ ਵਜੋਂ ਹਰਪ੍ਰੀਤ ਸਿੰਘ ਤੇ ਉਸ ਦੇ ਨਾਲ ਉੱਤਰ ਪ੍ਰਦੇਸ਼ ਦੇ ਇਕ ਹੋਰ ਨੌਜਵਾਨ ਅਮਨ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਨੂੰ ਸਾਊਦੀ ਅਰਬ ਦੇ ਇਕ ਸਰਕਾਰੀ ਹਸਪਤਾਲ 'ਚ ਰੱਖਿਆ ਗਿਆ ਸੀ, ਜਿਨ੍ਹਾਂ ਦੀ ਪਛਾਣ ਕਰ ਸਕਣੀ ਮੁਸ਼ਕਿਲ ਸੀ। ਸਾਊਦੀ ਅਰਬ ਸਰਕਾਰ ਵੱਲੋਂ ਪਛਾਣ ਲਈ ਪਰਿਵਾਰ ਦੇ ਮੰਗੇ ਡੀ. ਐੱਨ. ਏ. ਟੈਸਟ ਦੇ ਮੇਲ ਖਾਣ ਤੋਂ ਬਾਅਦ ਹੀ ਇਹ ਸਭ ਸੰਭਵ ਹੋ ਸਕਿਆ ਹੈ। ਸ਼ਾਮ ਨੂੰ ਪਿੰਡ ਘੁੱਕੇਵਾਲੀ ਦੇ ਸ਼ਮਸ਼ਾਨਘਾਟ ਵਿਖੇ ਹਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਜ਼ੋਰਾਵਰ ਸਿੰਘ, ਵਿਰਸਾ ਸਿੰਘ, ਪਰਮਜੀਤ ਸਿੰਘ, ਉਮਰਜੀਤ ਸਿੰਘ ਘੁੱਕੇਵਾਲੀ, ਭੁਪਿੰਦਰ ਸਿੰਘ, ਜਸਕਰਨ ਸਿੰਘ, ਮਾ. ਸ਼ਸ਼ਪਾਲ ਸਿੰਘ, ਕਾਬਲ ਸਿੰਘ, ਸੁਖਦੇਵ ਸਿੰਘ, ਕਿਰਪਾਲ ਸਿੰਘ, ਜਗਜੀਤ ਸਿੰਘ, ਗੁਰਬੀਰ ਸਿੰਘ, ਗੁਰਦੀਪ ਸਿੰਘ, ਪਰਗਟ ਸਿੰਘ ਆਦਿ ਹਾਜ਼ਰ ਸਨ।
ਪ੍ਰਸ਼ਾਸ਼ਨ ਨਾਲ ਸਮਝੌਤੇ ਤੋਂ ਬਾਅਦ, ਮ੍ਰਿਤਕ ਕਿਸਾਨਾਂ ਦਾ ਹਜ਼ਾਰਾਂ ਸੇਜ਼ਲ ਅੱਖਾਂ ਨੇ ਕੀਤਾ ਅੰਤਿਮ ਸਸਕਾਰ
NEXT STORY