ਜਲੰਧਰ (ਸੋਨੂੰ)- ਜਲੰਧਰ ਵਿਖੇ ਨਿਊ ਬਲਦੇਵ ਨਗਰ 'ਚ ਇਕ ਇਮਾਰਤ ਵਿੱਚੋਂ ਇਕ ਲਾਸ਼ ਬਰਾਮਦ ਕੀਤੀ ਗਈ। ਲਾਸ਼ ਮਿਲਣ ਨਾਲ ਇਲਾਕਾ ਵਾਸੀਆਂ 'ਚ ਦਹਿਸ਼ਤ ਫੈਲ ਗਈ, ਜਿਨ੍ਹਾਂ ਨੇ ਫਿਰ ਪੁਲਸ ਨੂੰ ਸੂਚਿਤ ਕੀਤਾ। ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਮ ਮੰਡੀ ਥਾਣੇ ਦੇ ਜਾਂਚ ਅਧਿਕਾਰੀ ਬਲਕਰਨ ਸਿੰਘ ਨੇ ਦੱਸਿਆ ਕਿ ਪੁਰਸ਼ਾਂ ਦੇ ਬਾਥਰੂਮ ਵਿੱਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।
ਤਲਾਸ਼ੀ ਦੌਰਾਨ ਕੋਈ ਪਛਾਣ ਨਹੀਂ ਮਿਲੀ। ਲਾਸ਼ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ 72 ਘੰਟਿਆਂ ਲਈ ਰੱਖਵਾ ਦਿੱਤਾ ਹੈ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਇਹ ਬਾਥਰੂਮ ਬਾਜ਼ਾਰ ਦੇ ਲੋਕਾਂ ਲਈ ਬਣਾਇਆ ਗਿਆ ਸੀ ਪਰ ਕਾਫ਼ੀ ਸਮੇਂ ਤੋਂ ਕੋਈ ਵੀ ਉਥੇ ਨਹੀਂ ਜਾਂਦਾ ਸੀ। ਬਾਥਰੂਮ ਵਿਚ ਟੂਟੀਆਂ ਸਮੇਤ ਹੋਰ ਸਾਮਾਨ ਵੀ ਚੋਰੀ ਹੋ ਚੁੱਕਾ ਹੈ।
ਇਹ ਵੀ ਪੜ੍ਹੋ: Punjab: ਕਹਿਰ ਓ ਰੱਬਾ! ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ਇੰਸਪੈਕਟਰ ਦੀ ਮੌਤ
ਉਥੇ ਹੀ ਇਕ ਹੋਰ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਨੇ ਵਿਅਕਤੀ ਨੂੰ ਆਉਂਦੇ-ਜਾਂਦੇ ਜ਼ਰੂਰ ਵੇਖਿਆ ਸੀ ਪਰ ਉਸ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕਿੱਥੇ ਰਹਿੰਦਾ ਹੈ। ਵਿਅਕਤੀ ਨੇ ਕਿਹਾ ਕਿ ਦੋ ਘੰਟੇ ਪਹਿਲਾਂ ਹੀ ਲਾਸ਼ ਦਾ ਪਤਾ ਲੱਗਾ ਸੀ ਅਤੇ ਉਸ ਦੇ ਬਾਅਦ ਪੁਲਸ ਨੂੰ ਘਟਨਾ ਸਬੰਧੀ ਸੂਚਨਾ ਦਿੱਤੀ ਗਈ। ਲੋਕਾਂ ਨੇ ਦੱਸਿਆ ਕਿ ਕੁਝ ਨਸ਼ੇੜੀ ਅਕਸਰ ਖਾਲੀ ਬਾਥਰੂਮ ਵਿੱਚ ਜਾਂਦੇ ਹਨ ਅਤੇ ਇਸ ਦੀ ਵਰਤੋਂ ਕਰਦੇ ਹਨ। ਬਾਥਰੂਮ 'ਚ ਸ਼ੱਕੀ ਚੀਜ਼ਾਂ ਪਈਆਂ ਮਿਲੀਆਂ, ਜਿਨ੍ਹਾਂ 'ਚ ਸਰਿੰਜ ਦੇ ਪੈਕੇਟ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ: ਜਲੰਧਰ-ਲੁਧਿਆਣਾ ਹਾਈਵੇਅ 'ਤੇ ਜਾਣ ਵਾਲੇ ਦੇਣ ਧਿਆਨ! ਜ਼ਰੂਰੀ ਸੂਚਨਾ ਜਾਰੀ, 9 ਘੰਟੇ ਟਰੈਫਿਕ ਡਾਇਵਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Punjab: ਕਹਿਰ ਓ ਰੱਬਾ! ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ਇੰਸਪੈਕਟਰ ਦੀ ਮੌਤ
NEXT STORY