ਅੰਮ੍ਰਿਤਸਰ (ਮਮਤਾ) : ਅੰਮ੍ਰਿਤਸਰ ਦੇ ਕਾਲਜਾਂ ’ਚ ਆਫਲਾਈਨ ਕਲਾਸਾਂ ਸ਼ੁਰੂ ਹੋਣ ਨਾਲ ਜਿੱਥੇ ਸਾਰੇ ਕਾਲਜਾਂ ’ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ, ਉੱਥੇ ਹੀ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਆਪਣੇ ਸਾਥੀਆਂ ਨੂੰ ਮਿਲਣ ਦੀ ਖੁਸ਼ੀ ਵੀ ਝਲਕਦੀ ਨਜ਼ਰ ਆ ਰਹੀ ਹੈ। ਕੋਰੋਨਾ ਕਾਰਨ ਹੋਈ ਤਾਲਾਬੰਦੀ ਤੋਂ ਬਾਅਦ ਕਾਲਜ ਖ਼ੁੱਲ੍ਹਣ ’ਤੇ ‘ਜਗ ਬਾਣੀ’ ਦੀ ਟੀਮ ਨੇ ਜਦੋਂ ਖਾਲਸਾ ਕਾਲਜ ਕੈਂਪਸ ਦਾ ਦੌਰਾ ਕੀਤਾ ਤਾਂ ਕੁਝ ਵਿਦਿਆਰਥੀਆਂ ਗਰੁੱਪਾਂ ’ਚ ਸੈਲਫ਼ੀਆਂ ਲੈ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆਏ।
ਪੜ੍ਹੋ ਇਹ ਵੀ ਖ਼ਬਰ - Health Tips : ਬਰੱਸ਼ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਕਦੇ ਖ਼ਰਾਬ ਨਹੀਂ ਹੋਣਗੇ ਤੁਹਾਡੇ ਦੰਦ
ਇਸ ਮੌਕੇ ਕਈ ਵਿਦਿਆਰਥੀ ਆਪਣੇ ਦੋਸਤਾਂ ਅਤੇ ਕੁੜੀਆਂ ਆਪਣੀਆਂ ਸਹੇਲੀਆਂ ਦੇ ਨਾਲ ਕਨਟੀਨਾਂ ’ਚ ਬੈਠਕੇ ਚਾਹ ਦੀਆਂ ਚੁਸਕੀਆਂ ਲੈਂਦੇ ਨਜ਼ਰ ਆਏ। ਕਾਲਜ ਖੁੱਲ੍ਹ ਜਾਣ ਨਾਲ ਜਮਾਤਾਂ ’ਚ ਵੀ ਵਿਦਿਆਰਥੀਆਂ ਦੀ ਗਿਣਤੀ ਪੂਰੀ ਦੇਖਣ ਨੂੰ ਮਿਲੀ, ਜਿਸ ਕਾਰਣ ਅਧਿਆਪਕ ਵੀ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ। ਵਿਦਿਆਰਥਣ ਮਨਪ੍ਰੀਤ ਕੌਰ, ਹਿਮਾਨੀ ਅਤੇ ਗੁਰਪ੍ਰੀਤ ਨੇ ਕਿਹਾ ਕਿ ਅੱਜ ਦਿਨ ਉਨ੍ਹਾਂ ਲਈ ਕਿਸੇ ਵੱਡੇ ਤਿਉਹਾਰ ਵਾਂਗ ਹੈ, ਕਿਉਂਕਿ ਇਕ ਸਾਲ ਬਾਅਦ ਅੱਜ ਫਿਰ ਉਹ ਪਹਿਲਾਂ ਦੀ ਤਰ੍ਹਾਂ ਹੀ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਅਹਿਮ ਖ਼ਬਰ : ਛੱਤਾਂ 'ਤੇ 'ਸੋਲਰ ਪਲਾਂਟ' ਲਾ ਕੇ ਪਾਵਰਕਾਮ ਨੂੰ ਬਿਜਲੀ ਵੇਚਣ ਵਾਲਿਆਂ ਨੂੰ ਲੱਗੇਗਾ ਝਟਕਾ
NEXT STORY