ਗੁਰਦਾਸਪੁਰ (ਵਿਨੋਦ) : ਐਕਟਿਵਾ ਸਵਾਰ ਪਤੀ-ਪਤਨੀ ਨੂੰ ਪਿਛੋਂ ਅਣਪਛਾਤੇ ਵਾਹਣ ਵੱਲੋਂ ਟੱਕਰ ਮਾਰ ਦਿੱਤੇ ਜਾਣ 'ਤੇ ਪਤਨੀ ਦੀ ਮੌਤ ਹੋ ਗਈ ਜਦਕਿ ਪਤੀ ਜ਼ਖਮੀ ਹੋ ਗਿਆ। ਸਿਵਲ ਹਸਪਤਾਲ 'ਚ ਦਾਖਲ ਅਸ਼ੋਕ ਕੁਮਾਰ ਪੁੱਤਰ ਦੇਵ ਰਾਜ ਨਿਵਾਸੀ ਪਿੰਡ ਗੁਰਦਾਸਨੰਗਲ ਨੇ ਦੱਸਿਆ ਕਿ ਉਹ ਜੌੜਾ ਛੱਤਰਾ ਪਿੰਡ 'ਚ ਦੁਕਾਨ ਕਰਦਾ ਹੈ ਅਤੇ ਰਾਤ ਲਗਭਗ 8 ਵਜੇ ਐਕਟਿਵਾ 'ਤੇ ਆਪਣੀ ਪਤਨੀ ਨਾਲ ਵਾਪਸ ਪਿੰਡ ਜਾ ਰਿਹਾ ਸੀ ਤਾਂ ਪਿੰਡ ਗਜਨੀਪੁਰ ਦੇ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਪਿੱਛੇ ਤੋਂ ਐਕਟਿਵਾ ਨੂੰ ਟੱਕਰ ਮਾਰ ਦਿੱਤਾ।
ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਦਸੇ 'ਚ ਉਸ ਦੀ ਪਤਨੀ ਰਾਣੋ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਹ ਜ਼ਖਮੀ ਹੋ ਗਿਆ। ਟੱਕਰ ਮਾਰਣ ਵਾਲਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋਣ 'ਚ ਸਫਲ ਹੋ ਗਿਆ। ਪੁਲਸ ਨੇ ਕੇਸ ਦਰਜ ਕਰ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ ਅਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲਾਪਤਾ ਹੋਏ ਬੱਚੇ ਦੀ ਭਾਲ 'ਚ ਜੁਟਿਆ ਸੀ ਪਰਿਵਾਰ, ਖੂਹ 'ਚੋਂ ਮਿਲੀ ਲਾਸ਼ (ਵੀਡੀਓ)
NEXT STORY