ਨਾਭਾ (ਖੁਰਾਣਾ) : ਬੀਤੀ ਦੇਰ ਰਾਤ ਨਾਭਾ-ਪਟਿਆਲਾ ਰੋਡ ਸਥਿਤ ਪਿੰਡ ਘਮਰੋਦਾ ਦੇ ਨਜ਼ਦੀਕ ਜਿੱਥੇ ਇਕ ਨਿੱਜੀ ਪੈਲਸ ਦੇ ਬਾਹਰ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸਵਿੱਫਟ ਕਰ ਬੇਕਾਬੂ ਹੋ ਕੇ ਪੈਲਸ ਵਾਲੀ ਪਾਰਕਿੰਗ ਵਿਚ ਵੜ ਗਈ। ਹਾਦਸੇ ਦੌਰਾਨ 60 ਸਾਲਾ ਵਿਅਕਤੀ ਗੁਰਮੀਤ ਸਿੰਘ ਜੋ ਪੈਲਸ ਵਿਚ ਸਮਾਗਮ ਅਟੈਂਡ ਕਰਕੇ ਖੜ੍ਹਾ ਸੀ ਨੂੰ ਬੇਕਾਬੂ ਕਾਰ ਨੇ ਦਰੜ ਦਿੱਤਾ। ਸਵਿਫਟ ਕਾਰ ਦੇ ਦੋਵੇਂ ਏਅਰ ਬੈਗ ਖੁੱਲ੍ਹ ਗਏ। ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਪਾਰਕਿੰਗ ਵਿਚ ਖੜ੍ਹੇ ਅੱਧੀ ਦਰਜਨ ਤੋਂ ਵੱਧ ਦੋ ਪਹੀਆ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਹਾਦਸੇ ਦੌਰਾਨ ਦੋਵੇਂ ਕਾਰਾ ਵਿਚ ਬੈਠੇ ਚਾਰ ਵਿਅਕਤੀ ਜ਼ਖਮੀ ਹੋ ਗਏ।
ਇਸ ਮੌਕੇ ਆਈ. ਟੈੱਨ ਕਾਰ ਦੇ ਚਾਲਕ ਨੇ ਕਿਹਾ ਕਿ ਸਵਿੱਫਟ ਕਾਰ ਬਹੁਤ ਤੇਜ਼ ਸੀ ਅਤੇ ਉਸ ਨੇ ਪਹਿਲਾਂ ਸਾਡੀ ਕਾਰ ਵਿਚ ਟੱਕਰ ਮਾਰੀ ਉਸ ਤੋਂ ਬਾਅਦ ਉਸ ਨੇ ਕਈ ਵਾਹਨਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਅਸੀਂ ਦੋਵੇਂ ਮੀਆਂ-ਬੀਵੀ ਵੀ ਇਸ ਹਾਦਸੇ ਵਿਚ ਜ਼ਖਮੀ ਹੋ ਗਏ। ਪ੍ਰਤੱਖਦਰਸ਼ੀ ਨਾਭਾ ਦੇ ਕੌਂਸਲਰ ਅਸ਼ੋਕ ਕੁਮਾਰ ਬਿੱਟੂ ਨੇ ਕਿਹਾ ਕਿ ਇਹ ਸੜਕ ਹਾਦਸਾ ਇੰਨਾ ਭਿਆਨਕ ਸੀ ਜਦੋਂ ਐਕਸੀਡੈਂਟ ਹੋਇਆ ਤਾਂ ਅਸੀਂ ਮੌਕੇ ’ਤੇ ਪੈਲਸ ਤੋਂ ਬਾਹਰ ਭੱਜੇ ਅਤੇ ਦੇਖਿਆ ਕਿ ਸਾਡੇ ਹੀ ਮੁਹੱਲੇ ਦੇ ਗੁਰਮੀਤ ਸਿੰਘ ਨੂੰ ਟੱਕਰ ਮਾਰੀ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਗਨੀਮਤ ਇਹ ਰਹੀ ਕਿ ਜੇਕਰ ਪੈਲਸ ਦੇ ਬਾਹਰ ਹੋਰ ਵਿਅਕਤੀ ਖੜ੍ਹੇ ਹੁੰਦੇ ਤਾਂ ਉਹ ਵੀ ਇਸ ਦੀ ਚਪੇਟ ਵਿਚ ਆ ਜਾਂਦੇ ਤਾਂ ਹੋਰ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਕੌਂਸਲਰ ਅਸ਼ੋਕ ਕੁਮਾਰ ਨੇ ਮੰਗ ਕੀਤੀ ਕਿ ਸਰਕਾਰ ਲਾਪ੍ਰਵਾਹੀ ਵਰਤਣ ਵਾਲੇ ਵਹਿਕਲ ਚਾਲਕਾਂ ਖ਼ਿਲਾਫ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਦਾ ਲਾਇਸੰਸ ਰੱਦ ਕਰੇ।
ਇਸ ਮੌਕੇ ਨਾਭਾ ਰੋਹਟੀ ਪੁਲ ਚੌਕੀ ਦੇ ਇੰਚਾਰਜ ਜੈਦੀਪ ਸ਼ਰਮਾ ਨੇ ਦੱਸਿਆ ਕਿ ਅਸੀਂ ਮੌਕੇ ’ਤੇ ਦੋਵੇਂ ਕਾਰ ਚਾਲਕਾਂ ਦੇ ਫੱਟੜਾਂ ਨੂੰ ਹਸਪਤਾਲ ਪਹੁੰਚਾਇਆ। ਜਿਸ ਵਿਚ ਗੁਰਮੀਤ ਸਿੰਘ ਨਾਮ ਦੇ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ। ਅਸੀਂ ਵੱਖ-ਵੱਖ ਧਾਰਾਵਾਂ ਤਹਿਤ ਲਾਪ੍ਰਵਾਹੀ ਵਰਤਣ ਵਾਲੇ ਵਹਿਕਲ ਚਾਲਕ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੂਖ ਨਿਵਾਰਣ ਸਾਹਿਬ ’ਚ ਵਾਪਰੀ ਘਟਨਾ ਸੰਬੰਧੀ ਵੱਡਾ ਖ਼ੁਲਾਸਾ, ਜਨਾਨੀ ਨੂੰ ਲੈ ਕੇ ਸਾਹਮਣੇ ਆਈ ਇਹ ਗੱਲ
NEXT STORY