ਜਾਲੌਨ- ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਦੇ ਏਟ ਖੇਤਰ 'ਚ ਬੁੰਦੇਲਖੰਡ ਐਕਸਪ੍ਰੈੱਸ ਵੇਅ 'ਤੇ ਬੁੱਧਵਾਰ ਨੂੰ ਇਕ ਕਾਰ ਅਤੇ ਟਰੱਕ ਦੀ ਟੱਕਰ 'ਚ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਹਾਦਸਾ ਗਿਰਥਾਨ ਪਿੰਡ ਕੋਲ ਤੜਕੇ ਕਰੀਬ 5 ਵਜੇ ਵਾਪਰਿਆ, ਜਦੋਂ ਬਹਿਰਾਈਚ ਜ਼ਿਲ੍ਹੇ ਦੇ ਮੋਤੀਪੁਰ ਵਾਸੀ ਬ੍ਰਜੇਸ਼ (42) ਕਾਰ 'ਤੇ ਆਪਣੇ ਪਰਿਵਾਰ ਨਾਲ ਝਾਂਸੀ ਵੱਲ ਜਾ ਰਹੇ ਸਨ। ਉਸ ਨੇ ਦੱਸਇਆ ਕਿ ਗਿਰਥਾਨ ਪਿੰਡ ਕੋਲ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਕਾਰ ਡਿਵਾਈਡਰ ਤੋੜਦੇ ਹੋਏ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਜਾ ਟਕਰਾਈ।
ਇਹ ਵੀ ਪੜ੍ਹੋ : ਦੇਖ ਲਵੋ ਸਬੂਤ! ਭਾਰਤੀ ਫ਼ੌਜ ਨੇ ਜਾਰੀ ਕੀਤਾ 'ਆਪਰੇਸ਼ਨ ਸਿੰਦੂਰ' ਦਾ ਵੀਡੀਓ
ਪੁਲਸ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਇਸ ਘਟਨਾ 'ਚ ਬ੍ਰਜੇਸ਼, ਉਨ੍ਹਾਂ ਦੀ ਪਤਨੀ ਪ੍ਰੀਤੀ (40), ਬੇਟਾ ਆਸ਼ੂਤੋਸ਼ (13), ਰਿਸ਼ਤੇਦਾਰ ਸੰਗੀਤਾ (33) ਅਤੇ ਬ੍ਰਜੇਸ਼ ਦੀ ਤਿੰਨ ਮਹੀਨੇ ਦੀ ਬੇਟੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਮਾਨਵੀ ਅਤੇ ਨੰਦਾ ਨਾਮੀ 2 ਹੋਰ ਯਾਤਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਉਰਈ ਦੇ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ ਅਤੇ ਪੀੜਤਾਂ ਦੇ ਪਰਿਵਾਰ ਨੂੰ ਇਸ ਘਟਨਾ ਬਾਰੇ ਸੂਚਨਾ ਦੇ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਨੀਂਦ ਆਉਣ ਕਾਰਨ ਇਹ ਹਾਦਸਾ ਹੋਇਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਕਾਰਵਾਈ ਕਾਰਨ ਦਹਿਸ਼ਤ 'ਚ ਗੁਆਂਢੀ ਮੁਲਕ, ਗੂਗਲ 'ਤੇ ਇਹ 'Keywords' ਸਰਚ ਕਰ ਰਹੇ ਪਾਕਿਸਤਾਨੀ
NEXT STORY