ਲੁਧਿਆਣਾ (ਹਿਤੇਸ਼)- ਰਾਜ ਗੁਰੂ ਨਗਰ ਐਕਸਟੈਂਸ਼ਨ ਦੇ ਕਾਲੋਨਾਈਜ਼ਰ ਵੱਲੋਂ ਡਿਸਪੋਜ਼ਲ ਲਈ ਮਾਰਕ ਕੀਤੀ ਗਈ ਜਗ੍ਹਾ ਨੂੰ ਵੇਚ ਦਿੱਤਾ ਗਿਆ ਹੈ। ਇਹ ਖੁਲਾਸਾ ਵੀਰਵਾਰ ਨੂੰ ਗਲਾਡਾ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਹੋਇਆ ਹੈ। ਇਸ ਸਬੰਧ ’ਚ ਗਲਾਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਲੋਨੀ ਮਾਲਕ ਵੱਲੋਂ ਮਨਜ਼ੂਰੀ ਲੈਣ ਲਈ ਜਿਸ ਜਗ੍ਹਾ ਨੂੰ ਡਿਸਪੋਜ਼ਲ ਲਈ ਮਾਰਕ ਕੀਤਾ ਗਿਆ ਸੀ, ਉਸ ਜਗ੍ਹਾ ਦੀ ਮਲਕੀਅਤ ਨੂੰ ਨਿਯਮਾਂ ਮੁਤਾਬਕ ਗਲਾਡਾ ਨੂੰ ਟਰਾਂਸਫਰ ਕਰਨਾ ਲਾਜ਼ਮੀ ਹੈ ਪਰ ਵਾਰ-ਵਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਕਾਲੋਨੀ ਮਾਲਕ ਵੱਲੋਂ ਇਸ ਜਗ੍ਹਾ ਦੀ ਮਲਕੀਅਤ ਨੂੰ ਗਲਾਡਾ ਦੇ ਨਾਂ ’ਤੇ ਟਰਾਂਸਫਰ ਨਹੀਂ ਕੀਤਾ।
ਇਹ ਖ਼ਬਰ ਵੀ ਪੜ੍ਹੋ - ਚਰਨਜੀਤ ਸਿੰਘ ਚੰਨੀ ਵੱਲੋਂ ਸੰਸਦ 'ਚ ਆਵਾਜ਼ ਚੁੱਕਣ ਤੋਂ ਬਾਅਦ ਦੇਖੋ ਕੀ ਬੋਲੇ ਅੰਮ੍ਰਿਤਪਾਲ ਸਿੰਘ ਦੇ ਮਾਪੇ (ਵੀਡੀਓ)
ਇਸ ਸਬੰਧ ’ਚ ਸ਼ਿਕਾਇਤ ਮਿਲਣ ’ਤੇ ਸਾਈਟ ਵਿਜ਼ਿਟ ਕੀਤੀ ਗਈ ਤਾਂ ਉਥੇ ਮਕਾਨ ਦਾ ਨਿਰਮਾਣ ਕੀਤਾ ਗਿਆ ਸੀ, ਜਿਸ ਨੂੰ ਤੋੜ ਦਿੱਤਾ ਗਿਆ ਹੈ। ਇਸ ਡਰਾਈਵ ਦੌਰਾਨ ਕੋਈ ਵਿਰੋਧ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਸ ਫੋਰਸ ਦੀ ਮਦਦ ਵੀ ਲਈ ਗਈ ਸੀ।
ਤਹਿਬਾਜ਼ਾਰੀ ਸ਼ਾਖਾ ਨੇ ਟਰਾਂਸਪੋਰਟ ਨਗਰ ’ਚੋਂ ਹਟਾਏ ਝੁੱਗੀਆਂ ਦੇ ਕਬਜ਼ੇ
ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ਨੇ ਵੀਰਵਾਰ ਨੂੰ ਟਰਾਂਸਪੋਰਟ ਨਗਰ ਦਾ ਰੁਖ ਕਰਦੇ ਹੋਏ ਉਥੋਂ ਝੁੱਗੀਆਂ ਦੇ ਕਬਜ਼ੇ ਹਟਾਏ ਗਏ। ਜ਼ੋਨ-ਬੀ ਦੇ ਮੁਲਾਜ਼ਮਾਂ ਮੁਤਾਬਕ ਸੜਕ ਦੀ ਜਗ੍ਹਾ ’ਤੇ ਝੁੱਗੀਆਂ ਦਾ ਨਿਰਮਾਣ ਹੋਣ ਦੀ ਵਜ੍ਹਾ ਵਾਹਨਾਂ ਦੀ ਆਵਾਜਾਈ ’ਚ ਸਮੱਸਿਆ ਆ ਰਹੀ ਹੈ। ਇਸ ਸਬੰਧ ’ਚ ਸ਼ਿਕਾਇਤ ਮਿਲਣ ’ਤੇ ਆਲ੍ਹਾ ਅਧਿਕਾਰੀਆਂ ਦੇ ਨਿਰਦੇਸ਼ ’ਤੇ ਝੁੱਗੀਆਂ ਨੂੰ ਹਟਾਉਣ ਦੀ ਕਾਰਵਾਈ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤਨੀ ਦੇ ਪਿੰਡ ਦੇ ਮੁੰਡਿਆਂ ਨਾਲ ਸੀ ਨਾਜਾਇਜ਼ ਸਬੰਧ, ਘਰ 'ਚੋਂ ਲਟਕਦੀ ਮਿਲੀ ਪਤੀ ਦੀ ਲਾਸ਼
NEXT STORY