ਲੁਧਿਆਣਾ (ਹਿਤੇਸ਼)- ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਨਾ ਹੋਣ ਦਾ ਵਿਰੋਧ ਕਰ ਰਹੇ ਐੱਨ. ਜੀ. ਓ. ਦੇ ਮੈਂਬਰਾਂ ਵੱਲੋਂ ਡਾਇੰਗ ਇੰਡਸਟਰੀ ਦੇ ਕੈਮੀਕਲ ਵਾਲੇ ਪਾਣੀ ਦੇ ਮੁੱਦੇ ’ਤੇ ਲੈ ਕੇ ਕਾਫੀ ਹੰਗਾਮਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬੁੱਧਵਾਰ ਦੇਰ ਰਾਤ ਫੋਕਲ ਪੁਆਇੰਟ ਨੇੜੇ ਮੰਗਲੀ ’ਚ ਸੜਕ ’ਤੇ ਰੰਗਦਾਰ ਪਾਣੀ ਜਮ੍ਹਾ ਹੋਣ ਦੀ ਸ਼ਿਕਾਇਤ ਨਾਲ ਨਗਰ ਨਿਗਮ ਅਫਸਰਾਂ ’ਚ ਹਲਚਲ ਮਚ ਗਈ। ਜਾਣਕਾਰੀ ਮੁਤਾਬਕ ਕਿਸੇ ਡਾਇੰਗ ਯੂਨਿਟ ਵੱਲੋਂ ਸੀਵਰੇਜ ਅਤੇ ਖੁੱਲ੍ਹੇ ’ਚ ਨਾਜਾਇਜ਼ ਤੌਰ ’ਤੇ ਕੈਮੀਕਲ ਵਾਲਾ ਪਾਣੀ ਛੱਡਣ ਦੀ ਸ਼ਿਕਾਇਤ ਸਿੱਧੀ ਕਮਿਸ਼ਨਰ ਦੇ ਕੋਲ ਪੁੱਜੀ ਹੈ, ਜਿਨ੍ਹਾਂ ਦੇ ਹੁਕਮਾਂ ’ਤੇ ਓ. ਐਂਡ ਐੱਮ. ਸੈੱਲ ਦੇ ਐਕਸੀਅਨ ਰਣਬੀਰ ਸਿੰਘ ਵੱਲੋਂ ਸਾਈਟ ਵਿਜ਼ਿਟ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਦੋਸਤਾਂ ਨਾਲ ਗਿਆ ਪੁੱਤ ਨਹੀਂ ਮੁੜਿਆ ਵਾਪਸ, ਜਦੋਂ ਭਾਲ ਕਰਦਿਆਂ ਮਗਰ ਪਹੁੰਚੀ ਮਾਂ ਤਾਂ ਰਹਿ ਗਈ ਹੱਕੀ-ਬੱਕੀ
ਇਸ ਦੌਰਾਨ ਸੜਕ ’ਤੇ ਰੰਗਦਾਰ ਪਾਣੀ ਜਮ੍ਹਾ ਹੋਣ ਦੀ ਲੋਕੇਸ਼ਨ ਫੋਕਲ ਪੁਆਇੰਟ ਨੇੜੇ ਮੰਗਲੀ ਦੀ ਸਾਹਮਣੇ ਆਈ ਹੈ। ਐਕਸੀਅਨ ਮੁਤਾਬਕ ਰੰਗਦਾਰ ਪਾਣੀ ਦੀ ਮਾਤਰਾ ਕਾਫੀ ਘੱਟ ਸੀ, ਫਿਰ ਵੀ ਵੀਰਵਾਰ ਨੂੰ ਸਵੇਰੇ ਨੇੜੇ ਦੇ ਯੂਨਿਟਾਂ ਅਤੇ ਸੀਵਰੇਜ ਮੈਨਹੋਲ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਸੀਵਰੇਜ ਜਾਂ ਖੁੱਲ੍ਹੇ ’ਚ ਕੈਮੀਕਲ ਵਾਲਾ ਪਾਣੀ ਛੱਡਣ ਲਈ ਯੂਨਿਟ ਖਿਲਾਫ ਨਗਰ ਨਿਗਮ ਵੱਲੋਂ ਕੁਨੈਕਸ਼ਨ ਕੱਟਣ ਦੀ ਕਾਰਵਾਈ ਕਰਨ ਦੇ ਨਾਲ ਹੀ ਪੀ. ਪੀ. ਸੀ. ਬੀ. ਨੂੰ ਵੀ ਐਕਸ਼ਨ ਲੈਣ ਦੀ ਸਿਫਾਰਿਸ਼ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਬਜਟ 'ਚ ਪੰਜਾਬ ਦੀ ਅਣਦੇਖੀ ਮਗਰੋਂ CM ਮਾਨ ਨੇ ਲੈ ਲਿਆ ਵੱਡਾ ਫ਼ੈਸਲਾ, MP ਕੰਗ ਨੇ ਕੀਤੇ ਵੱਡੇ ਖ਼ੁਲਾਸੇ (ਵੀਡੀਓ)
ETP ਪਲਾਂਟ ’ਤੇ ਗੋਬਰ ਦੀ ਵਜ੍ਹਾ ਨਾਲ ਵੀ ਆ ਰਹੀ ਹੈ ਪ੍ਰੇਸ਼ਾਨੀ
ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਇਕ ਹੋਰ ਵੱਡੀ ਵਜ੍ਹਾ ਡੇਅਰੀਆਂ ਦਾ ਗੋਹਾ ਡਿੱਗਣਾ ਵੀ ਹੈ। ਇਸ ਸਮੱਸਿਆ ਦਾ ਹੱਲ ਕਰਨ ਲਈ ਕੇਸ ਦਰਜ ਕਰਵਾਉਣ ਅਤੇ ਕੁਨੈਕਸ਼ਨ ਕੱਟਣ ਦੇ ਬਾਵਜੂਦ ਬਾਹਰੀ ਏਰੀਆ ’ਚ ਸਥਿਤ ਡੇਅਰੀਆਂ ਦਾ ਗੋਹਾ ਸਿੱਧੇ ਤੌਰ ’ਤੇ ਬੁੱਢੇ ਨਾਲੇ ’ਚ ਡਿੱਗਣਾ ਬੰਦ ਨਹੀਂ ਹੋਇਆ। ਇਸੇ ਤਰ੍ਹਾਂ ਤਾਜਪੁਰ ਰੋਡ ਅਤੇ ਹੰਬੜਾਂ ਰੋਡ ਕੰਪਲੈਕਸ ’ਚ ਸਥਿਤ ਯੂਨਿਟ ਦੇ ਮਾਲਕ ਵੀ ਬਾਜ ਨਹੀਂ ਆ ਰਹੇ ਹਨ। ਇਸ ਦਾ ਸਬੂਤ ਨਗਰ ਨਿਗਮ ਵੱਲੋਂ ਇਥੇ ਲਗਾਏ ਗਏ ਈ. ਟੀ. ਪੀ. ਪਲਾਂਟ ਦੀ ਰਿਪੋਰਟ ਦੇ ਰੂਪ ਵਿਚ ਸਾਹਮਣੇ ਆਇਆ ਹੈ, ਜਿਥੇ ਪਾਣੀ ਦੇ ਨਾਲ ਭਾਰੀ ਮਾਤਰਾ ’ਚ ਗੋਹਾ ਪੁੱਜਣ ਦਾ ਅਸਰ ਵੀ ਈ. ਟੀ. ਪੀ. ਪਲਾਂਟ ਦੀ ਵਰਕਿੰਗ ’ਤੇ ਪੈ ਰਿਹਾ ਹੈ। ਇਸ ਨੂੰ ਲੈ ਕੇ ਪੇਡਾ ਤੋਂ ਲੈ ਕੇ ਸੀਵਰੇਜ ਬੋਰਡ ਅਤੇ ਕੰਪਨੀ ਦੇ ਅਫਸਰ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਨਗਰ ਨਿਗਮ ਦੇ ਪਾਲੇ ’ਚ ਗੇਂਦ ਸੁੱਟ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋਸਤਾਂ ਨਾਲ ਗਿਆ ਪੁੱਤ ਨਹੀਂ ਮੁੜਿਆ ਵਾਪਸ, ਜਦੋਂ ਭਾਲ ਕਰਦਿਆਂ ਮਗਰ ਪਹੁੰਚੀ ਮਾਂ ਤਾਂ ਰਹਿ ਗਈ ਹੱਕੀ-ਬੱਕੀ
NEXT STORY