ਅਬੋਹਰ(ਸੁਨੀਲ)-ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਕਾਲਾ ਟਿੱਬਾ 'ਚ ਬੀਤੀ ਰਾਤ ਇਕ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਕਾਲਾ ਟਿੱਬਾ ਵਾਸੀ ਸਤਪਾਲ ਰਾਏ ਪੁੱਤਰ ਗੁਲਾਬ ਰਾਏ ਉਮਰ ਕਰੀਬ 40 ਸਾਲ ਦੇ ਮੌਸੇਰੇ ਭਰਾ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਸਦੇ ਭਰਾ ਸਤਪਾਲ ਦੀ ਬੇਟੀ ਅੰਨੂੰ ਨੇ ਕਰੀਬ 2 ਵਜੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਸਦੇ ਪਿਤਾ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ, ਜਦ ਉਨ੍ਹਾਂ ਘਰ ਜਾ ਕੇ ਦੇਖਿਆ ਤਾਂ ਉਸਦੇ ਭਰਾ ਦੀ ਲਾਸ਼ ਜ਼ਮੀਨ 'ਤੇ ਪਈ ਸੀ। ਉਨ੍ਹਾਂ ਇਸ ਗੱਲ ਦੀ ਸੂਚਨਾ ਥਾਣਾ ਸਦਰ ਪੁਲਸ ਨੂੰ ਦਿੱਤੀ, ਜਿਸ 'ਤੇ ਪੁਲਸ ਸਹਾਇਕ ਸਬ-ਇੰਸਪੈਕਟਰ ਰਛਪਾਲ ਤੇ ਹੌਲਦਾਰ ਰਾਜ ਸਿੰਘ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਅੱਜ ਸਵੇਰੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ 'ਚ ਰਖਵਾਈ।
ਰਾਜਿੰਦਰ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਭਰਾ ਦੀ ਆਪਣੀ ਪਤਨੀ ਨਾਲ ਅਣਬਣ ਰਹਿਣ ਕਾਰਨ ਉਹ ਪਿਛਲੇ 12 ਸਾਲਾਂ ਤੋਂ ਉਸ ਤੋਂ ਵੱਖ ਰਹਿ ਰਹੀ ਸੀ। ਰਾਜਿੰਦਰ ਨੇ ਦੱਸਿਆ ਕਿ ਕਰੀਬ ਇਕ ਹਫਤੇ ਪਹਿਲਾਂ ਹੀ ਉਸਦੀ ਭਾਬੀ ਤੇ ਬੱਚੇ ਸਤਪਾਲ ਦੇ ਘਰ ਆਏ ਸੀ ਅਤੇ ਬੀਤੀ ਰਾਤ ਇਹ ਘਟਨਾ ਹੋ ਗਈ। ਇਸ ਲਈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇੱਧਰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੋਸਟਮਾਰਟਮ ਲਈ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਗਠਿਤ ਕੀਤੀ ਗਈ ਹੈ। ਮਾਮਲੇ ਨੂੰ ਸ਼ੱਕੀ ਦੇਖਦੇ ਹੋਏ ਥਾਣਾ ਸਦਰ ਮੁਖੀ ਬਲਜੀਤ ਸਿੰਘ, ਪੁਲਸ ਕਪਤਾਨ ਅਮਰਜੀਤ ਸਿੰਘ ਖੁਦ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪਟਿਆਲਾ : ਝਾੜੀਆਂ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
NEXT STORY