ਜਲੰਧਰ (ਕੁੰਦਨ/ਪੰਕਜ) : ਕਮਿਸ਼ਨਰੇਟ ਪੁਲਸ ਜਲੰਧਰ ਨੇ ਅੱਜ ਪੁਲਸ ਲਾਈਨ ਵਿਖੇ ਕਈ ਮਹੱਤਵਪੂਰਨ ਗਤੀਵਿਧੀਆਂ ਦਾ ਆਯੋਜਨ ਕੀਤਾ। ਇਸ ਪਹਿਲਕਦਮੀ 'ਚ ਜਨਰਲ ਪਰੇਡ ਕੀਤੀ ਗਈ ਜਿਸ 'ਚ 300 ਦੇ ਕਰੀਬ ਪੁਲਸ ਕਰਮਚਾਰਿਆ ਨੇ ਹਿੱਸਾ ਲਿਆ। ਦੌਰਾਨੇ ਪਰੇਡ ਪੁਲਸ ਕਰਮਚਾਰਿਆ ਦੀ ਵਰਦੀ, ਹਥਿਆਰ ਤੇ ਅਨੁਸ਼ਾਸ਼ਨ ਦਾ ਰਸਮੀ ਨਰੀਖਣ ਕੀਤਾ ਗਿਆ। ਇਸ ਤੋਂ ਇਲਾਵਾ ਹਥਿਆਰ ਦੀ ਸਿਖਲਾਈ, ਦੰਗਾ ਵਿਰੋਧੀ ਤਿਆਰੀ ਜਿਵੇ ਕਿ ਅੱਥਰੂ ਗੈਸ ਦੀ ਵਰਤੋਂ, ਵਾਟਰ ਕੈਨਨ ਅਤੇ ਭੀੜ-ਨਿਯੰਤਰਣ ਤਕਨੀਕਾਂ ਆਦਿ ਸ਼ਾਮਲ ਸਨ।

ਇਸ ਅਭਿਆਸ ਨੂੰ ਯਕੀਨੀ ਬਣਾਉਣ ਲਈ ਇਕ ਖਾਸ ਦੰਗਾ ਵਿਰੋਧੀ ਮੋਕ ਡਰਿੱਲ ਵੀ ਕੀਤੀ ਗਈ ਜਿਸ ਵਿੱਚ 50 ਦੇ ਕਰੀਬ ਪੁਲਸ ਕਰਮਚਾਰਿਆ ਨੇ ਹਿੱਸਾ ਲਿਆ, ਅਤੇ ਜਨਤਾ ਦੁਆਰਾ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨਾਂ ਵਿੱਚ ਸਾਵਧਾਨੀਆਂ ਵਰਤਣ ਬਾਰੇ ਜਾਣਕਾਰੀ ਦਿੱਤੀ ਗਈ। ਇਹ ਅਭਿਆਸ ਪੁਲਸ ਫੋਰਸ 'ਚ ਅਨੁਸ਼ਾਸਨ, ਸਰੀਰਕ ਸਹਿਣਸ਼ੀਲਤਾ ਅਤੇ ਮਾਨਸਿਕ ਲਚਕਤਾ ਨੂੰ ਉਤਸ਼ਾਹਿਤ ਕਰਦੇ ਹੋਏ ਕਾਰਜਸ਼ੀਲ ਤਿਆਰੀ ਨੂੰ ਬਿਹਤਰ ਬਣਾਉਣ ਲਈ ਕੀਤਾ ਗਿਆ ।

ਇਸ ਮੌਕੇ ਪੁਲਸ ਕਮਿਸ਼ਨਰ, ਸ਼੍ਰੀਮਤੀ ਧਨਪ੍ਰੀਤ ਕੌਰ ਨੇ ਨਿਯਮਤ ਸਿਖਲਾਈ ਦੀ ਮਹੱਤਤਾ 'ਤੇ ਜ਼ੋਰ ਦਿੰਦਿਆ ਕਿਹਾ ਕਿ ਪੁਲਸ ਫੋਰਸ ਨੂੰ ਹਰ ਹਾਲਾਤ 'ਚ ਤਿਆਰ ਰਹਿਣ ਲਈ ਕਿਹਾ ਤਾਂ ਜੋ ਕਿਸੇ ਵਿ ਅਣਸੁਖਾਵੀ ਘਟਨਾ ਨਾਲ ਨਜਿੱਠਿਆ ਜਾ ਸਕੇ। ਸਾਰੀ ਫੋਰਸ ਆਪਣੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਤੇ ਧਿਆਨ ਦੇਣ ਤਾਂ ਜੋ ਅਸੀ ਚੌਵੀ ਘੰਟੋ ਪਬਲਿਕ ਦੀ ਸੇਵਾ ਕਰ ਸਕੀਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਤਿੰਨ ਮੁਲਜ਼ਮ ਗ੍ਰਿਫ਼ਤਾਰ, ਢਾਈ ਕਿੱਲੋ ਹੈਰੋਇਨ ਤੇ 42 ਲੱਖ ਡਰੱਗ ਮਨੀ ਬਰਾਮਦ
NEXT STORY