ਝਬਾਲ, (ਨਰਿੰਦਰ)- ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਹਿੰਦੋਸਤਾਨ ਪੱਧਰ ’ਤੇ ਤੇਲ ਕੀਮਤਾਂ ਦੇ ਵਾਧੇ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਭਾਰਤੀ ਕਮਿਊਨਿਸਟ ਪਾਰਟੀ ਦੇ ਵਰਕਰਾਂ ਵੱਲੋਂ ਅੱਡਾ ਮੰਨਣ ਵਿਖੇ ਜ਼ਿਲਾ ਮੀਤ ਸਕੱਤਰ ਕਾਮਰੇਡ ਦਵਿੰਦਰ ਕੁਮਾਰ ਸੋਹਲ ਦੀ ਅਗਵਾਈ ਵਿਚ ਮੋਦੀ ਸਰਕਾਰ ਦਾ ਪੁਤਲਾ ਸਾਡ਼ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਇਕੱਤਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਦਵਿੰਦਰ ਕੁਮਾਰ ਸੋਹਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜ ਕਾਲ ਦੌਰਾਨ ਜੇਕਰ ਵਿਕਾਸ ਕੀਤਾ ਤਾਂ ਸਿਰਫ ਮਹਿੰਗਾਈ ਦਾ ਹੋਰ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਬੇਰੋਜ਼ਗਾਰੀ ਵਿਚ ਭਾਰੀ ਵਾਧਾ ਹੋਇਆ ਅਤੇ ਛੋਟੇ ਕਾਰੋਬਾਰ ਬਰਬਾਦ ਹੋ ਗਏ ਜਦੋਂਕਿ ਸਰਮਾਏਦਾਰੀ ਨੂੰ ਬਡ਼ਾਵਾ ਮਿਲਿਆ। ਇਸ ਸਮੇਂ ਜਗਜੀਤ ਸਿੰਘ ਫੌਜੀ, ਦੀਦਾਰ ਸਿੰਘ ਮੰਨਣ, ਡਾ. ਬਲਵਿੰਦਰ ਸਿੰਘ ਝਬਾਲ, ਮੇਜਰ ਸਿੰਘ ਐਮਾ, ਰੇਸ਼ਮ ਸਿੰਘ ਮੀਆਂਪੁਰ, ਲੱਖਾ ਸਿੰਘ ਚੌਕੀਦਾਰ, ਹਰਜਿੰਦਰ ਸਿੰਘ ਨੰਬਰਦਾਰ, ਹਰਜੀਤ ਸਿੰਘ ਮੰਨਣ, ਮਲਕੀਅਤ ਸਿੰਘ ਮੀਆਪੁਰ, ਸੁਰਿੰਦਰ ਸਿੰਘ ਬਿੱਲਾ ਖੂਹਵਾਲਾ, ਸੇਖਵੰਤ ਸਿੰਘ ਮੰਨਣ ਆਦਿ ਹਾਜ਼ਰ ਸਨ।
ਮਾਰਕਫੈੱਡ ਵਲੋਂ ਹਿੰਦੁਸਤਾਨ ਪੈਟਰੋਲੀਅਮ ਨਾਲ ਸਮਝੌਤਾ
NEXT STORY