ਜਲੰਧਰ- ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਮਾਹੌਲ ਦੇ ਵਿਚਕਾਰ, ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਪੁੰਛ, ਕੁਪਵਾੜਾ ਅਤੇ ਸਾਂਬਾ ਦੇ ਨਾਲ ਹੀ ਪੰਜਾਬ ਦੇ ਦੇ ਪਠਾਨਕੋਟ ਏਅਰਬੇਸ 'ਤੇ ਡਰੋਨ ਹਮਲਾ ਕੀਤਾ ਹੈ ਜਿਸਦੇ ਚਲਦੇ ਗੁਰਦਾਸਪੁਰ ਅੰਮ੍ਰਿਤਸਰ ਅਤੇ ਜਲੰਧਰ 'ਚ ਪੂਰੀ ਤਰ੍ਹਾਂ ਬਲੈਕਆਊਟ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਭਾਰੀ ਗੋਲੀਬਾਰੀ ਸ਼ੁਰੂ ਹੋ ਗਈ ਹੈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਦੀਆਂ ਆਵਾਜ਼ਾਂ ਆ ਰਹੀਆਂ ਹਨ, ਜਦੋਂ ਕਿ ਇਲਾਕੇ 'ਚ ਬਲੈਕਆਊਟ ਕਰ ਦਿੱਤਾ ਗਿਆ ਹੈ।
ਅਹਿਤਿਆਤ ਦੇ ਤੌਰ ‘ਤੇ ਥੋੜੇ ਸਮੇਂ ਲਈ ਬਲੈਕ ਆਊਟ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜਲੰਧਰ ਵਾਸੀਆਂ ਨੂੰ ਅਪੀਲ ਹੈ ਕਿ ਬਲੈਕ ਆਊਟ ਦੀ ਪਾਲਣਾ ਕੀਤੀ ਜਾਵੇ।
ਪਠਾਨਕੋਟ 'ਚ ਏਅਰਬੇਸ ਉੱਤੇ ਹੋਇਆ ਹਮਲਾ, ਡਿਫੈਂਸ ਸਿਸਟਮ ਕੀਤਾ ਐਕਟਿਵ
NEXT STORY