ਚੰਡੀਗੜ੍ਹ : ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿਚ ਸ਼ੁੱਕਰਵਾਰ ਨੂੰ ਵਿਧਾਇਕ ਰਾਜ ਕੁਮਾਰ ਵੇਰਕਾ ਅਤੇ ਪਰਮਿੰਦਰ ਸਿੰਘ ਪਿੰਕੀ ਵਿਚਾਲੇ ਖੜਕ ਗਈ। ਵੇਰਕਾ ਬੈਠਕ 'ਚ ਸਰਕਾਰ ਦੀ ਸ਼ਲਾਘਾ ਕਰ ਰਹੇ ਸਨ। ਇਸ ਦੌਰਾਨ ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੇਰਕਾ 'ਤੇ ਭੜਕ ਗਏ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਤਾਰੀਫ ਕਰਨਾ ਛੱਡ ਦਿਓ। ਕੈਪਟਨ ਦਾ ਸਾਰੇ ਸਨਮਾਨ ਕਰਦੇ ਹਨ ਪਰ ਅਜਿਹੀਆਂ ਬੈਠਕਾਂ ਵਿਚ ਜੇ ਸਰਕਾਰ ਦੀਆਂ ਖਾਮੀਆਂ ਨੂੰ ਉਜਾਗਰ ਨਹੀਂ ਕੀਤਾ ਜਾਵੇਗਾ ਤਾਂ ਕਿੱਥੇ ਉਜਾਗਰ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਪਿੰਕੀ ਨੇ ਕਿਹਾ ਕਿ ਲੋੜ ਹੈ ਕਿ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਕੇ ਉਨ੍ਹਾਂ ਨੂੰ ਦਰੁਸਤ ਕਰਨ ਦੀ।
ਬਾਦਲਾਂ ਦੀਆਂ ਬੱਸਾਂ ਨੂੰ ਅੱਡਿਆਂ 'ਤੇ ਦਿੱਤਾ ਜਾ ਰਿਹਾ ਵੱਧ ਸਮਾਂ : ਜ਼ੀਰਾ
ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਮੁੱਦਾ ਚੁੱਕਿਆ ਕਿ ਪਿਛਲੇ ਢਾਈ ਸਾਲਾਂ ਵਿਚ ਸੁਖਬੀਰ ਬਾਦਲ ਦੀ ਟ੍ਰਾਂਸਪੋਰਟ ਕੰਪਨੀ 'ਚ 60 ਫੀਸਦ ਦਾ ਇਜ਼ਾਫਾ ਹੋ ਚੁੱਕਾ ਹੈ। ਇਸ ਸੰਬੰਧ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਵੀ ਲਿਖਿਆ ਹੈ। ਇਸ ਵਿਚ ਲਿਖਿਆ ਕਿ ਸਰਕਾਰੀ ਬੱਸਾਂ ਨੂੰ ਬੱਸ ਅੱਡਿਆਂ 'ਤੇ ਘੱਟ ਸਮਾਂ ਦਿੱਤਾ ਜਾਂਦਾ ਹੈ, ਜਦਕਿ ਬਾਦਲਾਂ ਦੀਆਂ ਬੱਸਾਂ ਨੂੰ ਜ਼ਿਆਦਾ ਸਮਾਂ ਦਿੱਤਾ ਜਾ ਰਿਹਾ ਹੈ। ਵਿਧਾਇਕਾਂ ਨੇ ਸਿੱਧਾ-ਸਿੱਧਾ ਦੋਸ਼ ਲਗਾਇਆ ਕਿ ਟ੍ਰਾਂਸਪੋਰਟ 'ਚ ਅਜੇ ਵੀ ਬਾਦਲਾਂ ਦੀ ਚੱਲਦੀ ਹੈ। ਟ੍ਰਾਂਸਪੋਰਟ ਅਧਿਕਾਰੀ ਬਾਦਲਾਂ ਨਾਲ ਮਿਲੇ ਹੋਏ ਹਨ। ਇਸ ਦਾ ਫਰੀਦਕੋਟ ਦੇ ਵਿਧਾਇਕ ਖੁਸ਼ਦੀਪ ਸਿੰਘ ਢਿੱਲੋਂ ਨੇ ਵੀ ਸਮਰਥਨ ਕੀਤਾ। ਇਥੋਂ ਤਕ ਕਿ ਸਾਬਕਾ ਟ੍ਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਵੀ ਇਸ ਦਾ ਸਮਰਥਨ ਕਰ ਦਿੱਤਾ। ਦੋਸ਼ ਲੱਗਾ ਹੈ ਕਿ ਪੰਜਾਬ 'ਚ ਅਜੇ ਵੀ ਪੁਰਾਣਾ ਟਾਈਮ ਟੇਬਲ ਹੀ ਚਲ ਰਿਹਾ ਹੈ।
ਖੇੜੀ ਗੰਡਿਆਂ ਤੋਂ ਲਾਪਤਾ ਹੋਏ ਸਕੇ ਭਰਾਵਾਂ ਦੇ ਮਾਮਲੇ 'ਚ ਐੱਸ.ਐੱਸ.ਪੀ ਦਾ ਵੱਡਾ ਖੁਲਾਸਾ
NEXT STORY