ਲੁਧਿਆਣਾ (ਹਿਤੇਸ਼) : ਕਾਂਗਰਸ ਵਲੋਂ ਪੰਜਾਬ ਦੇ ਨੇਤਾਵਾਂ ਨੂੰ ਸ਼ਾਂਤ ਕਰਨ ਲਈ ਜੋ ਚੇਅਰਮੈਨ ਲਾਉਣ ਦਾ ਦਾਅ ਖੇਡਿਆ ਗਿਆ ਹੈ। ਉਹ ਆਉਣ ਵਾਲੇ ਦਿਨਾਂ 'ਚ ਉਲਟਾ ਪੈ ਸਕਦਾ ਹੈ ਕਿਉਂਕਿ ਇਸ ਫੈਸਲੇ ਨਾਲ ਪਾਰਟੀ ਦੇ ਅੰਦਰ ਅਸੰਤੋਸ਼ ਘੱਟ ਹੋਣ ਦੀ ਬਜਾਏ ਵਧਣ ਲੱਗਾ ਹੈ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਪੰਜਾਬ 'ਚ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਸਿਰਫ ਚੋਣਵੇਂ ਨੇਤਾਵਾਂ ਨੂੰ ਹੀ ਬੋਰਡ ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ ਗਿਆ ਹੈ, ਜਦਕਿ ਜ਼ਿਆਦਾਤਰ ਪੋਸਟਾਂ 'ਤੇ ਸਾਬਕਾ ਅਧਿਕਾਰੀਆਂ ਦੀ ਅਡਜਸਟਮੈਂਟ ਕੀਤੀ ਗਈ ਹੈ। ਇਸ ਨੂੰ ਲੈ ਕੇ ਕਾਂਗਰਸ ਨੇਤਾਵਾਂ ਵਲੋਂ ਕੇਂਦਰੀ ਹਾਈਕਮਾਨ ਦੇ ਸਾਹਮਣੇ ਲਗਾਤਾਰ ਨਾਰਾਜ਼ਗੀ ਦਰਜ ਕਰਵਾਈ ਜਾ ਰਹੀ ਸੀ ਪਰ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਸਮਾਂ ਕੱਢਿਆ ਗਿਆ ਹੈ। ਜਿਸ ਕਾਰਣ ਵਿਰੋਧ ਤੇਜ਼ ਹੋਣ 'ਤੇ ਪਿਛਲੇ ਦਿਨੀਂ ਜਲਦਬਾਜ਼ੀ ਵਿਚ ਚੇਅਰਮੈਨ ਲਾਉਣ ਦਾ ਫੈਸਲਾ ਕੀਤਾ ਗਿਆ।
ਇਸ ਦੀ ਸ਼ੁਰੂਆਤ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਚਾਰ ਸ਼ਹਿਰਾਂ 'ਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਲਾਉਣ ਤੋਂ ਕੀਤੀ ਗਈ ਹੈ ਪਰ ਉਨ੍ਹਾਂ ਚੇਅਰਮੈਨਾਂ ਦੀ ਤਾਜਪੋਸ਼ੀ ਦੇ ਦੌਰਾਨ ਹੀ ਕਾਂਗਰਸ ਵਿਚ ਸਭ ਕੁਝ ਠੀਕ ਨਾ ਹੋਣ ਦੀ ਤਸਵੀਰ ਸਾਫ ਹੋ ਗਈ ਹੈ। ਜਿਸ ਦੇ ਤਹਿਤ ਖੁਦ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਮੈਸੇਜ ਦੇਣ ਦੇ ਬਾਵਜੂਦ ਲੁਧਿਆਣਾ 'ਚ ਵਿਧਾਇਕ ਰਾਕੇਸ਼ ਪਾਂਡੇ, ਸੁਰਿੰਦਰ ਡਾਬਰ ਤੋਂ ਇਲਾਵਾ ਐੱਮ. ਪੀ. ਰਵਨੀਤ ਬਿੱਟੂ ਨੇ ਸਮਾਰੋਹ ਵਿਚ ਭਾਗ ਨਹੀਂ ਲਿਆ। ਦੱਸਿਆ ਜਾਂਦਾ ਹੈ ਕਿ ਲੁਧਿਆਣਾ ਦੇ ਇਹ ਵਿਧਾਇਕ ਮੇਅਰ ਤੋਂ ਬਾਅਦ ਇੰਪਰੂਵਮੈਂਟ ਟਰੱਸਟ ਅਤੇ ਇੰਡਸਟਰੀਅਲ ਕਾਰਪੋਰੇਸ਼ਨ ਦੇ ਚੇਅਰਮੈਨਾਂ ਦੀ ਨਿਯੁਕਤੀ ਵੈਸਟ ਹਲਕੇ 'ਚੋਂ ਹੋਣ ਤੋਂ ਇਲਾਵਾ ਉਨ੍ਹਾਂ ਨੂੰ ਵਿਸ਼ਵਾਸ ਵਿਚ ਨਾ ਲਏ ਜਾਣ ਤੋਂ ਖ਼ਫਾ ਹਨ।
ਇਸ ਤੋਂ ਪਹਿਲਾਂ ਜਲੰਧਰ 'ਚ ਇੰਪਰੂਵਮੈਂਟ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਦੀ ਤਾਜਪੋਸ਼ੀ ਦੌਰਾਨ ਵਿਧਾਇਕ ਨਜ਼ਰ ਨਹੀਂ ਆਏ ਅਤੇ ਸ਼ਨੀਵਾਰ ਨੂੰ ਹੀ ਅੰਮ੍ਰਿਤਸਰ ਵਿਚ ਇੰਪਰੂਵਮੈਂਟ ਟਰੱਸਟ ਦੇ ਨਵੇਂ ਚੇਅਰਮੈਨ ਨੂੰ ਕੁਰਸੀ 'ਤੇ ਬਿਠਾਉਣ ਲਈ ਐੱਮ. ਪੀ. ਗੁਰਜੀਤ ਔਜਲਾ ਨੂੰ ਲੈਣ ਲਈ ਮੰਤਰੀਆਂ ਨੂੰ ਉਨ੍ਹਾਂ ਦੇ ਘਰ ਤੱਕ ਜਾਣਾ ਪਿਆ। ਉਧਰ, ਜੋ ਬੋਰਡ-ਕਾਰਪੋਰੇਸ਼ਨ ਦੇ ਚੇਅਰਮੈਨ ਲਾਉਣ ਲਈ ਨਾਂ ਫਾਈਨਲ ਕੀਤੇ ਜਾ ਰਹੇ ਹਨ ਹਨ, ਉਨ੍ਹਾਂ ਵਿਚ ਵੀ ਜ਼ਿਆਦਾਤਰ ਪੁਰਾਣੇ ਚਿਹਰੇ ਹੀ ਸ਼ਾਮਲ ਹਨ, ਜੋ ਪਹਿਲਾਂ ਕਿਸੇ ਪੋਸਟ 'ਤੇ ਰਹਿ ਚੁੱਕੇ ਹਨ। ਇਸ ਦੌਰਾਨ ਚੇਅਰਮੈਨ ਬਣਨ ਲਈ ਜ਼ੋਰ ਲਾ ਰਹੇ ਚਿਹਰਿਆਂ ਨੂੰ ਕਾਮਯਾਬੀ ਮਿਲਣ ਦੀ ਉਮੀਦ ਘੱਟ ਹੀ ਨਜ਼ਰ ਆ ਰਹੀ ਹੈ, ਜਿਨ੍ਹਾਂ ਦਾ ਗੁੱਸਾ ਕਾਂਗਰਸ 'ਤੇ ਭਾਰੀ ਪੈ ਸਕਦਾ ਹੈ। ਇਸੇ ਤਰ੍ਹਾਂ ਕਈ ਵਿਧਾਇਕ ਵੀ ਆਪਣੇ ਨਜ਼ਦੀਕੀਆਂ ਦੀ ਅਡਜਸਟਮੈਂਟ ਨਾ ਹੋਣ ਕਾਰਣ ਪ੍ਰੇਸ਼ਾਨ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਸਰਕਾਰ ਅਤੇ ਪਾਰਟੀ ਨੂੰ ਅੱਖਾਂ ਦਿਖਾਉਣ ਦੀ ਤਿਆਰੀ ਕਰ ਰਹੇ ਹਨ।
ਗੁਰੂ ਨਗਰੀ 'ਚ ਹੈਦਰਾਬਾਦੀ ਖਾਣੇ ਦਾ ਸਵਾਦ
NEXT STORY