ਮਾਨਸਾ (ਮੁਨੀਸ਼) — ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਚਿੱਟੀ ਮੱਖੀ ਦੀ ਮਾਰ ਹੇਠ ਆਏ ਮਾਨਸਾ ਜ਼ਿਲੇ ਦੇ ਦੌਰੇ ਦੌਰਾਨ ਕਿਸਾਨਾਂ ਦੇ ਹੱਕ 'ਚ ਕੋਈ ਠੋਸ ਐਲਾਨ ਨਾ ਕਰਨ 'ਤੇ ਆਮ ਆਦਮੀ ਪਾਰਟੀ ਨੇ ਦੁੱਖ ਜਤਾਇਆ ਹੈ। ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਪ੍ਰਧਾਨ ਤੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਨੇ ਕੈਪਟਨ ਸਾਹਿਬ ਤੇ ਭਰੋਸਾ ਕਰਕੇ ਤੇ ਪੰਜਾਬ ਸਰਕਾਰ ਵਲੋਂ ਕਹਿਣ ਤੇ ਇਸ ਬਾਰ ਜ਼ਿਆਦਾ ਰਕਬੇ 'ਚ ਨਰਮਾ ਬੀਜਿਆ ਹੈ। ਖਬਰਾਂ ਮੁਤਾਬਕ ਸਪਰੇਅ ਦੀ ਕੁਆਲਟੀ ਸਹੀ ਨਾ ਹੋਣ ਕਾਰਨ ਚਿੱਟੀ ਮੱਖੀ ਮਰ ਨਹੀਂ ਰਹੀ ਤੇ ਉਨ੍ਹਾਂ ਖਦਸ਼ਾ ਜਤਾਇਆ ਕਿ ਇਕ ਵਾਰ ਫੇਰ ਕਿਸਾਨਾਂ 'ਚ ਫਸਲ ਤਬਾਹ ਹੋਣ ਦਾ ਡਰ ਪੈਦਾ ਹੋ ਗਿਆ ਹੈ।
'ਆਪ' ਵਿਧਾਇਕਾਂ ਨੇ ਕਿਹਾ ਕਿ ਕਿਸਾਨ ਤਾਂ ਹਾਲੇ ਅਕਾਲੀ ਸਰਕਾਰ ਵਲੋਂ ਘਟੀਆਂ ਦਵਾਈਆਂ ਕਾਰਨ ਹੋਈ ਫਸਲ ਦੀ ਬਰਬਾਦੀ ਦਾ ਸੰਤਾਪ ਹੰਢਾ ਰਿਹੇ ਹਨ ਤੇ ਉਪਰੋਂ ਇਹ ਨਵਾਂ ਖਤਰਾ ਪੈਦਾ ਹੋ ਗਿਆ। ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਜੇ ਨਰਮਾ ਉਜੜਿਆ ਤਾਂ ਫੇਰ ਜਿਹੜੇ ਦਿਨ ਅਕਾਲੀਆਂ ਦੇ ਅੱਠਵੇਂ ਸਾਲ 'ਚ ਆਏ ਸਨ, ਕਾਂਗਰਸ ਦੇ ਅੱਠਵੇ ਮਹੀਨੇ 'ਚ ਆ ਜਾਣਗੇ। ਉਨ੍ਹਾਂ ਨੇ ਕੈਪਟਨ ਸਾਹਿਬ ਨੂੰ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਤੁਹਾਡੇ ਝੂਠੇ ਵਾਅਦਿਆਂ 'ਚ ਆ ਕੇ ਆਪਣੇ ਆਪ ਨੂੰ ਠਗਿਆ ਮਹਿਸੂਸ ਕਰ ਰਹੇ ਹਨ, ਉਤੋਂ ਤੁਸੀਂ ਆਪਣੇ ਦੌਰੇ ਦੌਰਾਨ ਕਿਸਾਨਾਂ ਲਈ ਕੋਈ ਰਾਹਤ ਪੈਕਜ ਦਾ ਐਲਾਨ ਨਾ ਕਰ ਕੇ ਕਿਸਾਨਾਂ ਦੇ ਜ਼ਖਮਾਂ ਤੇ ਲੂਣ ਛਿੜਕਿਆਂ ਹੈ। ਪ੍ਰੋਫੈਸਰ ਬਲਜਿੰਦਰ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਕਿਸਾਨਾਂ ਦੀ ਫੌਰੀ ਤੌਰ 'ਤੇ ਮਦਦ ਕੀਤੀ ਜਾਵੇ। ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਆਪਣੇ ਹੱਕ ਵਾਸਤੇ ਸੰਘਰਸ਼ ਦਾ ਰਸਤਾ ਇਖਤਿਆਰ ਕਰਨ ਆਮ ਆਦਮੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਖੜੇਗੀ।
ਗੁੰਮ ਹੋਈ ਲੜਕੀ ਨੂੰ ਰੇਲਵੇ ਪੁਲਸ ਨੇ ਕੀਤਾ ਵਾਰਿਸਾਂ ਹਵਾਲੇ
NEXT STORY