ਲੁਧਿਆਣਾ (ਮੁੱਲਾਂਪੁਰੀ) : ਦੇਸ਼ ’ਚ ਕਾਂਗਰਸ ਪੱਖੀ ਬਣਨ ਜਾ ਰਹੇ ‘ਇੰਡੀਆ ਮਹਾਗੱਠਜੋੜ’ ਤਹਿਤ ਭਾਵੇਂ ਕਾਂਗਰਸ ਨਾਲ ‘ਆਪ’ ਦੇ ਗੱਠਜੋੜ ਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਫੀ ਚਰਚਾ ’ਚ ਹੈ ਪਰ ਪੰਜਾਬ ’ਚ ਬੈਠੇ ਕਾਂਗਰਸੀ ਨੇਤਾ ਇਸ ਨੂੰ ਪੂਰੀ ਤਰ੍ਹਾਂ ਨਕਾਰ ਰਹੇ ਹਨ ਅਤੇ 13 ਲੋਕ ਸਭਾ ਹਲਕਿਆਂ ਤੋਂ ਇਕੱਲੇ ਚੋਣ ਲੜਨ ਦੀ ਤਿਆਰੀ ’ਚ ਦੱਸੇ ਜਾ ਰਹੇ ਹਨ ਪਰ ਕਾਂਗਰਸੀ ਗਲਿਆਰਿਆਂ ’ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿ ਕਾਂਗਰਸ ਹਾਈਕਮਾਨ ਪੰਜਾਬ ਦੇ ਉਨ੍ਹਾਂ 7 ਲੋਕ ਸਭਾ ਹਲਕਿਆਂ, ਜਿੱਥੇ ਕਾਂਗਰਸੀ ਐੱਮ. ਪੀ. ਕਾਬਜ਼ ਹਨ, ਉਨ੍ਹਾਂ ’ਚੋਂ 4 ਹਲਕਿਆਂ ’ਚ ਉਮੀਦਵਾਰਾਂ ਦੀ ਅਦਲਾ-ਬਦਲੀ ਕਰ ਸਕਦੀ ਹੈ। ਇਹ ਹਲਕੇ ਕਿਹੜੇ ਹੋਣਗੇ, ਇਸ ਸਬੰਧੀ ਵੀ ਚਰਚਾ ਹੈ ਕਿ ਇਨ੍ਹਾਂ ’ਚੋਂ 3 ਮਾਲਵੇ ’ਚੋਂ ਅਤੇ 1 ਮਾਝੇ ’ਚੋਂ ਦੱਸੇ ਜਾ ਰਹੇ ਹਨ। ਚਰਚਾ ਇਹ ਵੀ ਹੋ ਰਹੀ ਹੈ ਕਿ ਬਾਕੀ ਜਿਨ੍ਹਾਂ 6 ਹਲਕਿਆਂ ’ਚ ਜਿੱਥੇ ਕਾਂਗਰਸ ਵਿਰੋਧੀ ਧਿਰ ਵਿਚ ਬੈਠੀ ਹੈ, ਉਨ੍ਹਾਂ ਹਲਕਿਆਂ ’ਚ ਧੜੱਲੇਦਾਰ ਜਾਂ ਨਵੇਂ ਚਿਹਰੇ ਉਮੀਦਵਾਰ ਬਣਾ ਕੇ ਵਿਰੋਧੀਆਂ ਖ਼ਿਲਾਫ਼ ਹੱਲਾ ਬੋਲ ਸਕਦੀ ਹੈ।
ਇਹ ਵੀ ਪੜ੍ਹੋ : ਸਰਕਾਰੀ ਸਕੂਲ ਦਾ ਲੈਂਟਰ ਡਿੱਗਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਲਿਆ ਅਹਿਮ ਫੈਸਲਾ
ਸੂਤਰਾਂ ਨੇ ਦੱਸਿਆ ਕਿ ਪੰਜਾਬ ਦੀ ਕਾਂਗਰਸ 13 ਹਲਕਿਆਂ ’ਚ ਇਕੱਲੀ ਚੋਣ ਲੜਨ ਲਈ ਹਾਲ ਦੀ ਘੜੀ ਬਜ਼ਿੱਦ ਹੈ। ਜੇਕਰ ਕੋਈ ਗੱਠਜੋੜ ਕਾਰਨ 19-21 ਹੁੰਦੀ ਹੈ ਤਾਂ ਫਿਰ ਸਿਆਸੀ ਸਨੈਰੀਓ ਬਦਲ ਸਕਦਾ ਹੈ ਪਰ ਕਾਂਗਰਸ ਕਦੇ ਨਹੀਂ ਚਾਹੇਗੀ ਕਿ ਰਾਜ ਕਰਨ ਵਾਲੀ ਪਾਰਟੀ ਅਤੇ ਵਿਰੋਧੀ ਧਿਰ ਇਕੱਠੇ ਹੋ ਕੇ ਚੋਣ ਲੜਨ। ਇਸ ਨਾਲ ਲੋਕਾਂ ’ਚੋਂ ਦੋਹਾਂ ਪਾਰਟੀਆਂ ਤੋਂ ਭਰੋਸਾ ਉੱਠ ਸਕਦਾ ਹੈ ਅਤੇ ਵਿਰੋਧੀਆਂ ਨੂੰ ਵੀ ਵੱਡਾ ਮੁੱਦਾ ਮਿਲ ਜਾਵੇਗਾ, ਜਿਸ ਨੂੰ ਲੈ ਕੇ ਉਹ ਵੱਡੇ-ਵੱਡੇ ਸਿਆਸੀ ਬਾਣ ਮਾਰਨਗੇ।
ਇਹ ਵੀ ਪੜ੍ਹੋ : ਡਿਗਰੀ ਤੋਂ ਪਹਿਲਾਂ ਮਿਲੇ ਜੌਬ ਲੈਟਰ- ਯੂਥ ਦੇ ਉੱਜਵਲ ਭਵਿੱਖ ਲਈ ਵਿਕਸਤ ਦੇਸ਼ਾਂ ਦੀ ਤਰਜ਼ ’ਤੇ ਬਣਨ ‘ਨੀਤੀਆਂ’
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਸਪੈਕਟਰ ਰੈਂਕ ਤੱਕ CTU ਦੀਆਂ ਬੱਸਾਂ 'ਚ ਮੁਫ਼ਤ ਯਾਤਰਾ ਦੀ ਸਹੂਲਤ
NEXT STORY