ਸੰਗਰੂਰ : ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਮੈਦਾਨ 'ਚ ਉਤਰੇ ਕਾਂਗਰਸ ਉਮੀਦਵਾਰ ਦਲਵੀਰ ਸਿੰਘ ਗੋਲਡੀ ਪਰਿਵਾਰ ਸਮੇਤ ਵੋਟ ਪਾਉਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਲਡੀ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾਂ ਵਿੰਨ੍ਹਦਿਆਂ ਗੋਲਡੀ ਨੇ ਕਿਹਾ ਕਿ ਮੈਂ ਉਸ ਤਰ੍ਹਾਂ ਦਾ ਨਹੀਂ ਕਿ 8 ਸਾਲ ਆਪਣੇ ਹਲਕੇ ਦੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦਾ ਹਾਲ ਵੀ ਨਹੀਂ ਜਾਣਿਆ ਪਰ ਵੋਟਾਂ ਮੰਗਣ ਲਈ ਲੋਕਾਂ ਨੂੰ ਸੰਬੋਧਨ ਕਰਾਂ। ਇਸ ਲਈ ਜੇਕਰ ਕਿਸੇ ਨੂੰ ਕੋਈ ਵੀ ਮੁਸ਼ਕਲ ਹੁੰਦੀ ਹੈ ਤਾਂ ਲੋਕ ਮੇਰੇ ਘਰ ਆ ਕੇ ਮੇਰੇ ਨਾਲ ਉਹ ਸਾਂਝੀ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦਾ ਕੋਈ ਵੀ ਮੁੱਦਾ ਵਿਧਾਨ ਸਭਾ 'ਚ ਨਹੀਂ ਚੁੱਕਿਆ ਅਤੇ ਨਾ ਹੀ ਹੱਲ ਕਰਵਾਇਆ ਹੈ। ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਮਾਨ ਨੇ 8 ਸਾਲਾ 'ਚ ਸੰਗਰੂਰ ਦੇ ਲਈ ਕੀ ਕੀਤਾ ਹੈ?ਇਸ ਤੋਂ ਇਲਾਵਾ ਗੋਲਡੀ ਨੇ ਕਿਹਾ ਕਿ ਮੈਂ ਬਾਕੀ ਪਾਰਟੀ ਦੇ ਉਮੀਦਵਾਰ ਵਾਂਗ ਸਨਰੁਫ਼ ਤੋਂ ਹੱਥ ਹਿਲਾ ਕੇ ਲੋਕਾਂ ਨੂੰ ਸੰਬੋਧਨ ਨਹੀਂ ਕੀਤਾ।
ਇਹ ਵੀ ਪੜ੍ਹੋ- ਸੰਗਰੂਰ ਜ਼ਿਮਨੀ ਚੋਣ : ਭਾਜਪਾ ਉਮੀਦਵਾਰ ਸਣੇ ਹੋਰਨਾਂ ਨੇ ਪਾਈ ਵੋਟ, ਜਾਣੋ ਹੁਣ ਤੱਕ ਦੀ ਵੋਟ ਫ਼ੀਸਦੀ (ਤਸਵੀਰਾਂ)
ਗੋਲਡੀ ਨੇ ਕਿਹਾ ਕਿ ਮਿਹਨਤ ਅਤੇ ਲੋਕਾਂ ਦੇ ਪਿਆਰ ਸਦਕਾ ਹੀ ਮੈਂ ਇੱਥੇ ਤੱਕ ਪਹੁੰਚਿਆ ਹਾਂ। ਇਕ ਲੀਡਰ ਦਾ ਧਰਮ ਇਹ ਹੈ ਕਿ ਉਹ ਲੋਕਾਂ ਦੇ ਨਾਲ ਖੜ੍ਹਾ ਹੋਵੇ ਅਤੇ ਲੋਕਾਂ ਦੇ ਕੰਮ ਕਰੇ। ਇਸ ਤੋਂ ਇਲਾਵਾ ਹਰ ਧਰਮ ਬਾਰੇ ਸੋਚਦੇ ਹੋਏ ਲੋਕਾਂ ਨੂੰ ਇਕਜੁੱਟ ਕਰਨਾ ਵੀ ਇਕ ਲੀਡਰ ਦੀ ਹੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਕ ਨੁਮਾਇੰਦਾਂ ਚੋਣ ਮੈਦਾਨ 'ਚ ਉਤਰਦਾ ਹੈ ਤਾਂ ਉਸ ਲਈ ਸਾਰੇ ਧਰਮ ਬਰਾਬਰ ਹੋ ਜਾਂਦੇ ਹਨ ਅਤੇ ਉਸ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਇਕ ਸਾਂਝਾ ਨੁਮਾਇੰਦਾ ਬਣ ਜਾਂਦਾ ਹੈ। ਗੋਲਡੀ ਨੇ ਕਿਹਾ ਕਿ ਵਿਰੋਧੀ ਧਿਰ ਹੀ ਸੱਤਾਧਾਰੀ ਪਾਰਟੀ ਨੂੰ ਘੇਰਣ 'ਚ ਸਮਰੱਖ ਹੁੰਦੀ ਹੈ ਅਤੇ ਕੇਂਦਰ ਅਤੇ ਪੰਜਾਬ 'ਚ ਵਿਰੋਧੀ ਧਿਰ ਕਾਂਗਰਸ ਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੈਨੂੰ ਪਿਆਰ ਦੇ ਰਹੇ ਹਨ ਅਤੇ ਨੌਜਵਾਨਾਂ ਵੱਲੋਂ ਮਿਲੇ ਸਤਿਕਾਰ ਅਤੇ ਸਹਿਯੋਗ ਦਾ ਮੈਂ ਧੰਨਵਾਦੀ ਹਾਂ। ਵਿਰੋਧੀ ਧਿਰਾਂ ਬਾਰੇ ਗੱਲ ਕਰਦਿਆਂ ਗੋਲਡੀ ਨੇ ਕਿਹਾ ਕਿ ਕੋਈ ਵੀ ਪਾਰਟੀ ਮਾੜੀ-ਚੰਗੀ ਨਹੀਂ ਹੁੰਦੀ ਸਗੋਂ ਪਾਰਟੀ ਨੂੰ ਚਲਾਉਣ ਵਾਲੇ ਲੀਡਰ ਮਾੜੇ-ਚੰਗੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪੁਰਾਣੀ ਪਾਰਟੀ ਹੈ ਅਤੇ ਹੁਣ ਤੱਕ ਲੋਕ ਸੇਵਾ ਕਰਦੀ ਆਈ ਹੈ ਅਤੇ ਜੇਕਰ ਮੈਂ ਖੁਦ ਦੀ ਗੱਲ ਕਰਾਂ ਤਾਂ ਮੇਰਾ ਇਹ ਫਰਜ਼ ਹੈ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਾ ਅਤੇ ਉਨ੍ਹਾਂ ਨੂੰ ਹੱਲ ਕਰਾਂ। ਇਸ ਤੋਂ ਇਲਾਵਾ ਕਾਂਗਰਸ ਉਮੀਦਵਾਰ ਨੇ ਕਿਹਾ ਕਿ ਮੈਂ ਲੋਕਾਂ 'ਚ ਰਹਿ ਕੇ ਹੀ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ 'ਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਸਰਵਉੱਚ ਹਨ ਅਤੇ ਉਨ੍ਹਾਂ ਨੇ ਮਾਨ ਸਰਕਾਰ ਨੂੰ ਚੁਣ ਕੇ ਦੇਖ ਲਿਆ ਹੈ ਕਿ ਸਰਕਾਰ ਕਿੰਨਾ ਕੰਮ ਕਰ ਰਹੀ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਵੋਟ ਅਧਿਕਾਰ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਵੋਟ ਪਾਉਂਣ ਦੀ ਅਪੀਲ ਕੀਤਾ ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ ,ਕਮੈਂਟ ਕਰਕੇ ਦਿਓ ਜਵਾਬ।
ਸੰਗਰੂਰ ਜ਼ਿਮਨੀ ਚੋਣ : ਭਾਜਪਾ ਉਮੀਦਵਾਰ ਸਣੇ ਹੋਰਨਾਂ ਨੇ ਪਾਈ ਵੋਟ, ਜਾਣੋ ਹੁਣ ਤੱਕ ਦੀ ਵੋਟ ਫ਼ੀਸਦੀ (ਤਸਵੀਰਾਂ)
NEXT STORY