ਲੁਧਿਆਣਾ (ਹਿਤੇਸ਼) : ਕਾਂਗਰਸ ਵੱਲੋਂ 23 ਉਮੀਦਵਾਰਾਂ ਦੀ ਜੋ ਦੂਜੀ ਸੂਚੀ ਜਾਰੀ ਕੀਤੀ ਗਈ ਹੈ, ਉਸ 'ਚ 4 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ। ਇਸ ਦੇ ਨਾਲ ਹੀ 13 ਸੀਟਾਂ 'ਤੇ ਪਿਛਲੀ ਵਾਰ ਦੇ ਮੁਕਾਬਲੇ ਉਮੀਦਵਾਰ ਬਦਲ ਦਿੱਤੇ ਗਏ ਹਨ। ਜਿਨ੍ਹਾਂ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ, ਉਨ੍ਹਾਂ 'ਚ ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ, ਸ਼ੁਤਰਾਣਾ ਤੋਂ ਨਿਰਮਲ ਸਿੰਘ, ਫਿਰੋਜ਼ਪੁਰ ਦਿਹਾਤੀ ਤੋਂ ਸਤਿਕਾਰ ਕੌਰ ਅਤੇ ਜੈਤੋਂ ਤੋਂ ਆਮ ਆਦਮੀ ਪਾਰਟੀ ਛੱਡ ਕੇ ਆਏ ਮਾਸਟਰ ਬਲਰਾਮ ਸਿੰਘ ਦਾ ਨਾਂ ਸ਼ਾਮਲ ਹੈ। ਉੱਥੇ ਹੀ ਕਾਂਗਰਸ ਦੀ ਦੂਜੀ ਸੂਚੀ ਜਾਰੀ ਹੋਣ ਦੇ ਬਾਵਜੂਦ ਪਟਿਆਲਾ ਤੇ ਜਲਾਲਾਬਾਦ ਸੀਟ 'ਤੇ ਸਸਪੈਂਸ ਬਰਕਰਾਰ ਹੈ।
ਇਹ ਵੀ ਪੜ੍ਹੋ : ਕਾਂਗਰਸੀ ਉਮੀਦਵਾਰਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ 'ਰਾਹੁਲ ਗਾਂਧੀ', ਜਾਣੋ ਪੂਰਾ ਪ੍ਰੋਗਰਾਮ
ਸਿੱਧੂ ਦੇ ਕਰੀਬੀ ਸਮੇਤ ਮੌਜੂਦਾ ਤੇ ਸਾਬਕਾ ਵਿਧਾਇਕਾਂ ਦੇ ਰਿਸ਼ਤੇਦਾਰ ਲੜਨਗੇ ਚੋਣਾਂ
ਕਾਂਗਰਸ ਦੀ ਸੂਚੀ 'ਚ ਵਿਰਾਸਤ ਦੀ ਸਿਆਸਤ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ 'ਚ ਮੁੱਖ ਤੌਰ 'ਤੇ ਨਵਜੋਤ ਸਿੱਧੂ ਦੇ ਕਰੀਬੀ ਸੁਮਿਤ ਸਿੰਘ ਦਾ ਨਾਂ ਸ਼ਾਮਲ ਹੈ, ਜਿਸ ਨੂੰ ਅਮਰਗੜ੍ਹ ਤੋਂ ਟਿਕਟ ਦਿੱਤੀ ਗਈ ਹੈ। ਇਸ ਲਈ ਸੁਨਾਮ ਤੋਂ ਦਾਅਵੇਦਾਰ ਦਮਨ ਬਾਜਵਾ ਦਾ ਪੱਤਾ ਕੱਟ ਕੇ ਵਿਧਾਇਕ ਸੁਰਜੀਤ ਧੀਮਾਨ ਦੇ ਬੇਟੇ ਜਸਵਿੰਦਰ ਸਿੰਘ ਨੂੰ ਉੱਥੇ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨੇ ਗਣਤੰਤਰ ਦਿਹਾੜੇ ਦੀ ਪੰਜਾਬ ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਇਸ ਤੋਂ ਇਲਾਵਾ ਸਾਹਨੇਵਾਲ ਤੋਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦੋਂ ਕਿ ਸਰਦੂਲਗੜ੍ਹ ਤੋਂ ਕਈ ਵਾਰ ਵਿਧਾਇਕ ਰਹੇ ਅਜੀਤਇੰਦਰ ਮੋਫਰ ਦੀ ਥਾਂ ਇਸ ਵਾਰ ਉਨ੍ਹਾਂ ਦਾ ਬੇਟਾ ਵਿਕਰਮ ਮੋਫਰ ਚਣਾਂ ਲੜੇਗਾ।
ਇਹ ਵੀ ਪੜ੍ਹੋ : ਟਿਕਟ ਕੱਟੇ ਜਾਣ 'ਤੇ ਦਮਨ ਬਾਜਵਾ ਦੇ ਬਾਗੀ ਤੇਵਰ, ਲਾਈਵ ਹੋ ਕੇ ਕਹੀਆਂ ਇਹ ਗੱਲਾਂ (ਵੀਡੀਓ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੋਣਾਂ ਤੋਂ ਪਹਿਲਾਂ ISI ਵਲੋਂ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼, ਪੰਜਾਬ ’ਤੇ ਮੰਡਰਾ ਰਿਹਾ ਡਰੋਨ ਅਟੈਕ ਦਾ ਖ਼ਤਰਾ
NEXT STORY