ਲੁਧਿਆਣਾ (ਹਿਤੇਸ਼) : ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਮੀਦਵਾਰਾਂ ਦਾ ਐਲਾਨ ਕਰਨ ਦੇ ਨਾਲ ਹੀ ਲੁਧਿਆਣਾ 'ਚ ਕਾਂਗਰਸੀਆਂ ਦੀ ਲੜਾਈ ਦਾ ਮਾਹੌਲ ਵੱਧ ਗਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ 'ਚ ਜਿਨ੍ਹਾਂ ਆਗੂਆਂ ਅਸ਼ੋਕ ਪਰਾਸ਼ਰ ਪੱਪੀ (ਸੈਂਟਰਲ), ਭੋਲਾ ਗਰੇਵਾਲ (ਪੂਰਬੀ) ਗੁਰਪ੍ਰੀਤ ਗੋਗੀ (ਵੈਸਟ) ਅਤੇ ਕੁਲਵੰਤ ਸਿੱਧੂ (ਆਤਮ ਨਗਰ) ਨੂੰ ਉਮੀਦਵਾਰ ਬਣਾਇਆ ਗਿਆ ਹੈ, ਉਹ ਕੁੱਝ ਸਮਾਂ ਪਹਿਲਾਂ ਤੱਕ ਕਾਂਗਰਸ 'ਚ ਹੀ ਸਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਸੁਖਬੀਰ ਨੂੰ ਨਹੀਂ ਚਾਹੀਦੈ 'ਬਾਦਲ' ਦੇ ਨਾਂ ਦਾ ਸਹਾਰਾ
ਹੁਣ ਕੈਪਟਨ ਵੱਲੋਂ ਹਾਲ ਹੀ 'ਚ ਕਾਂਗਰਸ ਛੱਡ ਕੇ ਗਏ ਸਾਬਕਾ ਵਿਧਾਇਕ ਪ੍ਰੇਮ ਮਿੱਤਲ (ਆਤਮ ਨਗਰ), ਜਗਮੋਹਨ ਸ਼ਰਮਾ (ਪੂਰਬੀ), ਸਤਿੰਦਰ ਤਾਜਪੁਰੀ (ਸਾਊਥ), ਦਮਨ ਜੀਤ ਮੋਹੀ (ਦਾਖਾ) ਨੂੰ ਟਿਕਟਦਿੱਤੀ ਗਈ ਹੈ, ਜਿਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ (ਵੈਸਟ), ਵਿਧਾਇਕ ਸੁਰਿੰਦਰ ਡਾਬਰ (ਸੈਂਟਰਲ), ਸੰਜੇ ਤਲਵਾੜ (ਪੂਰਬੀ), ਕੈਪਟਨ ਸੰਦੀਪ ਸੰਧੂ (ਦਾਖਾ) ਅਤੇ ਹਲਕਾ ਆਤਮ ਨਗਰ ਦੇ ਇੰਚਾਰਜ ਕਮਲਜੀਤ ਕੜਵਲ ਨਾਲ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਹਾਈ ਅਲਰਟ ਦੌਰਾਨ ਵਾਰਦਾਤਾਂ ਦੀ ਹੈਟ੍ਰਿਕ : ਕਰਫ਼ਿਊ 'ਚ 3 ਦਿਨਾਂ ਅੰਦਰ 3 ਵੱਡੀਆਂ ਵਾਰਦਾਤਾਂ
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਉੱਤਰੀ ਸੀਟ ਤੋਂ ਮਦਨ ਲਾਲ ਬੱਗਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਾਂਗਰਸ ਤੋਂ ਹੀ ਕੀਤੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਾਜਪਾ ਨਾਲ ਗਠਜੋੜ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਲਈ 22 ਉਮੀਦਵਾਰਾਂ ਦਾ ਐਲਾਨ
NEXT STORY