ਅੰਮ੍ਰਿਤਸਰ (ਸੁਮਿਤ) : ਬੀਤੇ ਦਿਨੀਂ ਵਾਰਡ ਨੰਬਰ 50 ਤੋਂ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ ਹੈ। ਸੰਗਮ ਮਲਹੋਤਰਾ ਨਾਮ ਦੀ ਫੇਸਬੁੱਕ ਆਈ. ਡੀ. 'ਤੇ ਇਕ ਸਟੇਟਸ ਅਪਲੋਡ ਕਰਕੇ ਇਸ ਕਤਲ ਦੇ ਪਿੱਛੇ ਦਾ ਕਾਰਨ ਦੱਸਿਆ ਗਿਆ ਹੈ। ਗੈਂਗਸਟਰਾਂ ਨੇ ਲਿਖਿਆ ਹੈ ਕਿ ਗੁਰਦੀਪ ਪਹਿਲਵਾਨ ਦਾ ਕਤਲ ਸੁਪਾਰੀ ਲੈ ਕੇ ਨਹੀਂ ਕਰਵਾਇਆ ਗਿਆ ਸਗੋਂ ਬਦਲਾ ਲੈਣ ਲਈ ਕੀਤਾ ਗਿਆ ਹੈ। ਸਾਰੇ ਗੁਰਦੀਪ ਪਹਿਲਵਾਨ ਨੂੰ ਲੀਡਰ ਦੱਸ ਰਹੇ ਹਨ ਪਰ ਉਹ ਇਕ ਗੈਂਗਸਟਰ ਸੀ। 2014 ਵਿਚ ਸਾਡੇ ਭਰਾ ਸੰਗਮ ਮਲਹੋਤਰਾ ਦੀ ਮੌਤ ਹੋਈ ਸੀ, ਉਦੋਂ ਗੁਰਦੀਪ ਪਹਿਲਵਾਨ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਅਤੇ ਕਿਹਾ ਸੀ ਕਿ ਸੰਗਮ ਨੂੰ ਮੈਂ ਮਰਵਾਇਆ ਤੇ ਸਿਆਸੀ ਪਹੁੰਚ ਹੋਣ ਕਾਰਨ ਕਿਸੇ 'ਤੇ ਪਰਚਾ ਨਹੀਂ ਹੋਣ ਦਿੱਤਾ। ਸਿਆਸੀ ਪਹੁੰਚ ਹੋਣ ਕਾਰਨ ਇਹ ਇਕ ਲੀਡਰ ਨਹੀਂ ਗੈਂਗਸਟਰ ਸੀ।

ਇੰਨਾ ਹੀ ਨਹੀਂ ਇਸ ਪੋਸਟ ਵਿਚ ਲਿਖਿਆ ਗਿਆ ਹੈ ਕਿ 'ਜਿਹੜਾ ਹਰੀਆ, ਗਿੰਦਾ ਅਸੀਂ ਮਾਰਿਆ ਸੀ ਉਹ ਵੀ ਸਾਰੇ ਗੈਂਗਸਟਰ ਸੀ ਅਤੇ ਗੁਰਦੀਪ ਉਨ੍ਹਾਂ ਦੀ ਹਿਮਾਇਤ ਕਰਦਾ ਸੀ। ਅਸੀਂ ਉਸ ਦਿਨ ਤੋਂ ਹੀ ਕਸਮ ਖਾਧੀ ਸੀ ਕਿ ਜਿਸ ਨੇ ਸੰਗਮ ਨੂੰ ਮਾਰਿਆ ਅਤੇ ਮਰਨ ਦੀ ਜ਼ਿੰੰਮੇਵਾਰੀ ਲਈ ਉਨ੍ਹਾਂ ਨੂੰ ਅਸੀਂ ਮਾਰਾਂਗੇ ਤੇ ਅੱਜ ਸਾਡਾ ਬਦਲਾ ਪੂਰਾ ਹੋ ਗਿਆ। ਇਸ ਪੋਸਟ ਨੂੰ ਜੱਗੂ ਭਗਵਾਨਪੁਰੀਆ, ਗੈਂਗਸਟਰ ਸਾਰਜ ਸੰਧੂ ਤੋਂ ਇਲਾਵਾ ਕਈ ਹੋਰਾਂ ਨੂੰ ਵੀ ਟੈਗ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ 2 ਜੂਨ ਨੂੰ ਦੇਰ ਸ਼ਾਮ ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਵਲੋਂ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇੰਟੈਲੀਜੈਂਸ ਰਿਪੋਰਟ ਅਨੁਸਾਰ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ 'ਤੇ ਸ਼ਹਿਰ ਵਿਚ ਖੁੱਲ੍ਹੇਆਮ ਘੁੰਮ ਰਹੇ ਰਜਤ ਉਰਫ ਕਰਨ ਮਸਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਸਰੀਰਕ ਕਮਜ਼ੋਰੀ ਜਾਂ ਜੋੜ੍ਹਾਂ ਦੇ ਦਰਦ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਸ਼ਰਮਣ ਹੈਲਥ ਕੇਅਰ ਦਾ ਇਹ ਆਯੂਰਵੈਦਿਕ ਇਲਾਜ
NEXT STORY