ਜਲੰਧਰ, (ਵੈਬ ਡੈਸਕ)- ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਵਲੋਂ ਅੱਜ ਦੇਰ ਸ਼ਾਮ ਪਾਰਟੀ ਦੇ ਸੂਬਾ ਆਗੂਆਂ ਨਾਲ ਇਕ ਬੈਠਕ ਕੀਤੀ ਗਈ । ਇਸ ਬੈਠਕ ਦੌਰਾਨ ਸੀ. ਈ. ਸੀ. ਵਲੋਂ ਪੰਜਾਬ ਦੀਆਂ ਰਹਿੰਦੀਆਂ 4 ਸੀਟਾਂ ਉਤੇ ਉਮੀਦਵਾਰਾਂ ਦੇ ਨਾਂ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਹੈ ਕਿ ਕਾਂਗਰਸ ਨੇ 4 ਵਿਚੋਂ 2 ਸੀਟਾਂ ਆਨੰਦਪੁਰ ਸਾਹਿਬ ਤੇ ਸੰਗਰੂਰ ਤੋਂ ਆਪਣੇ ਉਮੀਦਵਾਰ ਤੈਅ ਕਰ ਲਏ ਹਨ। ਸੂਤਰਾ ਮੁਤਾਬਕ ਕਾਂਗਰਸ ਵਲੋਂ ਸੰਗਰੂਰ ਤੋਂ ਕੇਵਲ ਢਿੱਲੋਂ ਅਤੇ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਫਿਲਹਾਲ ਇਸ ਬਾਰੇ ਪਾਰਟੀ ਵਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਦੱਸ ਦਇਏ ਕਿ ਕਾਂਗਰਸ ਅੱਜੇ ਵੀ ਫਿਰੋਜ਼ਪੁਰ ਤੇ ਬਠਿੰਡਾ ਸੀਟ ਤੋਂ ਉਮੀਦਵਾਰ ਦਾ ਨਾਮ ਤੈਅ ਨਹੀਂ ਕਰ ਪਾਈ ਹੈ।
ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ ਵੱਡੀ ਰਾਹਤ
NEXT STORY