ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਵਿਧਾਨ ਸਭਾ 'ਚ ਹੜ੍ਹਾਂ ਬਾਰੇ ਬੋਲਦਿਆਂ ਕਿਹਾ ਕਿ ਹੜ੍ਹਾਂ ਨੇ ਪੰਜਾਬ ਨੂੰ ਬਹੁਤ ਵੱਡੀ ਮਾਰ ਮਾਰੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇੰਨੀ ਵੱਡੀ ਤਬਾਹੀ ਲਈ ਸਿਰਫ 1600 ਕਰੋੜ ਰੁਪਏ ਦਾ ਪੈਕਜ ਬਹੁਤ ਵੱਡਾ ਮਜ਼ਾਕ ਹੈ। ਪੰਜਾਬ ਉਹ ਸੂਬਾ ਹੈ, ਜਿਸ ਨੇ ਹਰ ਦੁੱਖ 'ਚ ਦੇਸ਼ ਵਾਸੀਆਂ ਦਾ ਸਾਥ ਦਿੱਤਾ ਪਰ ਅੱਜ ਜਦੋਂ ਪੰਜਾਬ ਨੂੰ ਲੋੜ ਸੀ ਤਾਂ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਨਾਲ ਧੋਖਾ ਕਮਾਇਆ ਹੈ ਅਤੇ ਪਿੱਠ 'ਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਮਈ 'ਚ ਭਾਰਤ-ਪਾਕਿਸਤਾਨ ਜੰਗ ਦੌਰਾਨ ਡਰੋਨ ਪੰਜਾਬ 'ਤੇ ਹੀ ਡਿੱਗੇ। ਉਨ੍ਹਾਂ ਕਿਹਾ ਕਿ ਛਾਤੀ 'ਤੇ ਗੋਲੀਆਂ ਖਾਣ ਲਈ ਪੰਜਾਬ ਹੈ ਪਰ ਜਦੋਂ ਪੰਜਾਬ 'ਤੇ ਆਈ ਤਾਂ ਸਿਰਫ ਸਾਡੇ ਲਈ 1600 ਕਰੋੜ ਰੁਪਏ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ 1600 ਕਰੋੜ ਰੁਪਏ 'ਚੋਂ ਇਕ ਵੀ ਰੁਪਿਆ ਪੰਜਾਬ ਦੇ ਖਜ਼ਾਨੇ 'ਚ ਅਜੇ ਤੱਕ ਨਹੀਂ ਆਇਆ।
ਇਹ ਵੀ ਪੜ੍ਹੋ : ਚੰਡੀਗੜ੍ਹ ਹਵਾਈ ਅੱਡਾ ਹੋਇਆ ਬੰਦ! ਜਹਾਜ਼ਾਂ 'ਚ ਸਫ਼ਰ ਕਰਨ ਵਾਲੇ ਲੋਕ ਦੇਣ ਧਿਆਨ
ਕਾਂਗਰਸ 'ਤੇ ਵੀ ਲਾਏ ਰਗੜੇ
ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ 'ਤੇ ਤੰਜ ਕੱਸਦਿਆਂ ਕਿਹਾ ਕਿ ਬਿਨਾਂ ਪੜ੍ਹੇ ਹੀ ਬਾਜਵਾ ਸਾਹਿਬ ਇਕਾਨਮੀ ਨੂੰ ਲੈ ਕੇ ਬਿਆਨ ਦੇਣ ਲੱਗ ਜਾਂਦੇ ਹਨ, ਇਸ ਲਈ ਉਹ ਥੋੜ੍ਹਾ-ਬਹੁਤ ਪੜ੍ਹ ਲਿਆ ਕਰਨ। ਉਨ੍ਹਾਂ ਕਿਹਾ ਕਿ ਤੁਸੀਂ ਹਮੇਸ਼ਾ ਪੰਜਾਬ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਬਾਜਵਾ ਵਲੋਂ 'ਰੰਗਲਾ ਪੰਜਾਬ' ਨੂੰ ਕੰਗਲਾ ਕਹਿਣ ਅਤੇ ਇਸ 'ਚ ਲੋਕਾਂ ਵਲੋਂ ਫੰਡ ਜਮ੍ਹਾਂ ਨਾ ਕਰਾਉਣ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਬਨੇਤੀ ਕਾਂਗਰਸ ਪਾਰਟੀ ਵਲੋਂ ਕੀਤੀ ਗਈ ਹੈ। ਕਾਂਗਰਸ ਪਾਰਟੀ ਲਾਸ਼ਾਂ 'ਤੇ ਸਿਆਸਤ ਕਰਨ ਦੀ ਮਾਹਿਰ ਹੈ। ਇਸ 'ਤੇ ਵਿਰੋਧੀ ਧਿਰ ਨੇ ਸਦਨ ਅੰਦਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦੇਸ਼ ਭਰ ਦਾ ਮੀਡੀਆ ਦੇਖ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਅੰਦਰ ਇਕ ਵੀ ਪੈਸਾ ਨਾ ਦਿੱਤਾ ਜਾਵੇ ਅਤੇ ਲੋਕਾਂ ਦੀ ਮਦਦ ਨਾ ਕੀਤੀ ਜਾਵੇ। ਇੱਥੋਂ ਪਤਾ ਲੱਗਦਾ ਹੈ ਕਿ ਕਾਂਗਰਸ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਨਹੀਂ ਕਰਨਾ ਚਾਹੁੰਦੀ।
ਇਹ ਵੀ ਪੜ੍ਹੋ : ਨੌਜਵਾਨ ਨਾਲ ਹੋਈ ਜੱਗੋਂ ਤੇਰ੍ਹਵੀਂ, ਜਿਊਂਦੇ ਦਾ ਬਣਾ 'ਤਾ Death Certificate, ਹੋਸ਼ ਉਡਾਉਣ ਵਾਲਾ ਹੈ ਮਾਮਲਾ
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਿਰਫ ਫੋਟਸ਼ੂਟ ਕਰਾਉਣ ਦੀ ਆਦੀ ਹੈ। ਉਨ੍ਹਾਂ ਨੇ ਕਾਂਗਰਸੀ ਆਗੂਆਂ 'ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਨੇ ਭਾਜਪਾ ਨੂੰ ਬਚਾਉਣ ਹੈ ਤਾਂ ਇਹ ਜਾਣ ਲੈਣ ਕਿ ਜਿਹੜੇ 481 ਕਰੋੜ ਦੀ ਗੱਲ ਕਰਦੇ ਹਨ, ਉਹ ਇਕ ਫਰਵਰੀ 2025 ਨੂੰ ਜਦੋਂ ਦੇਸ਼ ਦਾ ਬਜਟ ਪੇਸ਼ ਹੁੰਦਾ ਹੈ ਤੇ ਡਿਜਾਜ਼ਸਟਰ ਮੈਨਜਮੈਂਟ ਐਕਟ ਲਈ ਇਹ ਪੈਸੇ ਰੱਖੇ ਜਾਂਦੇ ਹਨ। 481 ਕਰੋੜ ਸਿਰਫ ਪੰਜਾਬ ਨੂੰ ਨਹੀਂ, ਸਗੋਂ ਇਸ ਵਿੱਚੋਂ ਬਾਕੀ ਸੂਬਿਆਂ ਨੂੰ ਵੀ ਪੈਸੇ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦਾ ਕੰਮ ਸਿਰਫ ਪੰਜਾਬ ਸਰਕਾਰ ਨੂੰ ਭੰਡਣ ਦਾ ਹੈ। ਉਨ੍ਹਾਂ ਕਿਹਾ ਕਿ 2017 ਤੋਂ ਲੈ ਕੇ 2022 ਤੱਕ ਕੇਂਦਰ ਵਲੋਂ 2061 ਰੁਪਏ ਡਿਜਾਜ਼ਸਟਰ ਮੈਨਜਮੈਂਟ ਐਕਟ 'ਚ ਆਏ ਹਨ। ਉਨ੍ਹਾਂ ਕਿਹਾ ਕਿ ਅਸੀਂ ਇਕ ਪਲੇਟਫਾਰਮ 'ਤੇ ਖੜ੍ਹਨ ਦੀ ਬਜਾਏ ਇਕ-ਦੂਜੇ 'ਤੇ ਇਲਜ਼ਾਮ ਲਾਉਣ ਲੱਗ ਗਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ 31 ਅਗਸਤ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਸੀ ਕਿ ਪੰਜਾਬ ਦਾ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਲੋਕ ਵਿਰੋਧੀ ਚਿਹਰਾ ਪੰਜਾਬ ਦੇ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਠਿੰਡਾ ਕੇਂਦਰੀ ਜੇਲ੍ਹ 'ਚ ਕੈਦੀਆਂ ਵਿਚਾਲੇ ਖ਼ੂਨੀ ਝੜਪ, ਮੌਕੇ 'ਤੇ ਪੈ ਗਈਆਂ ਭਾਜੜਾਂ
NEXT STORY