ਨਵੀਂ ਦਿੱਲੀ/ਜਲੰਧਰ : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸੋਮਵਾਰ ਨੂੰ ਕਾਂਗਰਸ ਵਲੋਂ ਨਵੀਂ ਦਿੱਲੀ ਵਿਖੇ ਪੰਜਾਬ ਕਾਂਗਰਸ ਲਈ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ। ਇਹ ਚੋਣ ਮੈਨੀਫੈਸਟੋ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਜਾਰੀ ਕੀਤਾ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਚੋਣ ਮੈਨੀਫੈਸਟੋ 'ਚ ਉਹ ਵਾਅਦੇ ਹੀ ਕੀਤੇ ਗਏ ਹਨ, ਜਿਨ੍ਹਾਂ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਕਾਂਗਰਸੀ ਆਗੂ ਮੌਜੂਦ ਸਨ। ਸਾਬਕਾ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਤਜ਼ੁਰਬੇਕਾਰ ਆਗੂ ਹਨ ਅਤੇ ਪੰਜਾਬ ਨੂੰ ਉਨ੍ਹਾਂ ਦੀ ਲੋੜ ਹੈ। ਮੈਨੀਫੈਸਟੋ 'ਚ 'ਨਵਾਂ ਨਰੋਆ ਪੰਜਾਬ ਲਈ ਕੈਪਟਨ ਦੇ ਨੌਂ ਨੁਕਤੇ' ਸਿਰਲੇਖ ਹੇਠ ਪੰਜਾਬ ਦੀ ਜਨਤਾ ਨਾਲ ਕਈ ਵਾਅਦੇ ਕੀਤੇ ਗਏ ਹਨ, ਜੋ ਕਿ ਇਸ ਤਰ੍ਹਾਂ ਹਨ—
►ਪੰਜਾਬ ਦਾ ਪਾਣੀ, ਪੰਜਾਬ ਵਾਸਤੇ
►ਡਰੱਗ ਸਪਲਾਈ 4 ਹਫਤਿਆਂ 'ਚ ਖਤਮ
►ਘਰ-ਘਰ ਰੋਜ਼ਗਾਰ
►ਕਿਸਾਨ ਲਈ ਆਰਥਿਕ ਤੇ ਸਮਾਜਿਕ ਸੁਰੱਖਿਆ
►ਵਪਾਰ ਅਤੇ ਇੰਡਸਟਰੀ ਲਈ ਕਾਰੋਬਾਰ ਦੀ ਆਜ਼ਾਦੀ ਅਤੇ ਸਸਤੀ ਦਰ 'ਤੇ ਬਿਜਲੀ, ਪਾਣੀ ਅਤੇ ਸਫਾਈ ਸੁਰੱਖਿਆ
►ਨੌਕਰੀਆਂ ਅਤੇ ਸਿੱਖਿਆ ਅਦਾਰਿਆਂ 'ਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ
►ਅਨੁਸੂਚਿਤ ਜਾਤੀਆਂ ਦੇ ਬੇਘਰ ਲੋਕਾਂ ਲਈ ਮੁਫਤ ਹਾਊਸਿੰਗ ਸਕੀਮ
►ਪੱਛੜੀਆਂ ਜਾਤੀਆਂ ਦਾ ਵਿਸ਼ੇਸ਼ ਧਿਆਨ
►ਸਾਬਕਾ ਫੌਜੀ ਜ਼ਮੀਨੀ ਪੱਧਰ 'ਤੇ ਹੋਣਗੇ ਸਰਕਾਰੀ ਫੈਸਲਿਆਂ ਦੇ ਰਖਵਾਲੇ
ਨਾਜਾਇਜ਼ ਸ਼ਰਾਬ ਬਰਾਮਦ
NEXT STORY